ਕਾਂਗਰਸੀ ਆਗੂ
ਨਵਜੋਤ ਸਿੰਘ ਸਿੱਧੂ (Navjot Singh Sidhu) ਕੈਂਸਰ ਪੀੜਤ ਪਤਨੀ ਨਾਲ ਜਿਆਦਾ ਤੋਂ ਜਿਆਦਾ ਸਮਾਂ ਬਿਤਾ ਰਹੇ ਹਨ। ਪਿਛਲੇ ਦਿਨੀਂ ਉਨ੍ਹਾਂ ਨੂੰ ਪਰਿਵਾਰ ਸਮੇਤ ਹਿਮਾਚਲ, ਰਿਸ਼ੀਕੇਸ਼ ‘ਚ ਦੇਖਿਆ ਗਿਆ ਸੀ ਅਤੇ ਹੁਣ ਸਿੱਧੂ ਆਪਣੀ ਫੈਮਿਲੀ ਨਾਲ ਵਾਰਾਣਸੀ ਦੇ ਦੌਰੋ ਤੇ ਹਨ। ਉਨ੍ਹਾਂ ਨੇ ਇਸ ਅਦਭੁਦ ਯਾਤਰਾ ਦੀਆਂ ਕੁਝ ਫੋਟੋਜ਼ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਸਾਂਝੀਆਂ ਕੀਤੀਆਂ ਹਨ।
ਨਵਜੋਤ ਸਿੰਘ ਸਿੱਧੂ ਨੇ ਆਪਣੇ ਪਰਿਵਾਰ ਸਮੇਤ ਹਨੂੰਮਾਨ ਜੀ ਅਤੇ ਮਾਂ ਦੁਰਗਾ ਦੇ ਮੰਦਰ ਵਿੱਚ ਮੱਥਾ ਟੇਕਿਆ ਅਤੇ ਪਰਮਾਤਮਾ ਤੋਂ ਦੁੱਖ ਦੂਰ ਕਰਨ ਦੀ ਪ੍ਰਾਥਣਾ ਕੀਤੀ | ਉਨ੍ਹਾਂ ਨੇ ਪਤਨੀ ਡਾ. ਨਵਜੋਤ ਕੌਰ ਦੀ ਸਿਹਤਯਾਬੀ ਲਈ ਵਿਸ਼ੇਸ਼ ਪ੍ਰਾਥਣਾ ਕੀਤੀ। ਆਪਣੇ ਪਰਿਵਾਰ ਸਮੇਤ ਬਾਬਾ ਸੰਕਟਮੋਚਨ ਹਨੂੰਮਾਨ ਦੀ ਪੂਜਾ ਕੀਤੀ ਅਤੇ ਕਾਫੀ ਦੇਰ ਤੱਕ ਸ਼ਰਧਾ ਨਾਲ ਕਾਫੀ ਦੇਰ ਤੱਕ ਮੰਦਰ ‘ਚ ਹੀ ਬੈਠੇ ਰਹੇ।
ਦਰਸ਼ਨ ਕਰਨ ਉਪਰੰਤ ਸਿੱਧੂ ਨੇ ਸੰਕਟਮੋਚਨ ਮੰਦਰ ਦੇ ਮਹੰਤ ਵਿਸ਼ਵੰਭਰ ਨਾਥ ਮਿਸ਼ਰਾ ਨਾਲ ਬੜੇ ਹੀ ਆਪਣੇਪਨ ਨਾਲ ਮਿਲੇ। ਇਸ ਤੋਂ ਬਾਅਦ ਉਹ ਮਾਂ ਦੁਰਗਾ ਦੇ ਦਰਬਾਰ ਪਹੁੰਚੇ ਅਤੇ ਮਾਤਾ ਅੱਗੇ ਪ੍ਰਾਥਣਾ ਕੀਤਾ। ਫੇਰ ਉਹ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ਲਈ ਰਵਾਨਾ ਹੋ ਗਏ।
ਰਾਜਨੀਤੀ ਤੋਂ ਦੂਰ ਪਰਿਵਾਰ ਨੂੰ ਦੇ ਰਹੇ ਸਮਾਂ
ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਦੇ
ਕੈਂਸਰ ਦੇ ਅਪਰੇਸ਼ਨ ਤੋਂ ਬਾਅਦ ਕੀਮੋਥੈਰੇਪੀ ਸੈਸ਼ਨ ਚੱਲ ਰਹੇ ਹਨ। ਆਪਣੀ ਪਤਨੀ ਨੂੰ ਮੋਰਲ ਸਪੋਰਟ ਦੇਣ ਲਈ ਉਨ੍ਹਾਂ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸਿਆਸਤ ਤੋਂ ਕੁਝ ਦੂਰੀ ਬਣਾਈ ਰੱਖੀ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਉਹ ਲੁਧਿਆਣਾ ਵਿੱਚ ਕੀਤੇ ਗਏ ਪ੍ਰਦਰਸ਼ਨ ਦਾ ਹਿੱਸਾ ਬਣਨ ਲਈ ਪੁੱਜੇ ਸਨ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ