Jathedar on Kirandeep: ਕਿਰਨਦੀਪ ਨੂੰ ਏਅਰਪੋਰਟ ਤੋਂ ਵਾਪਸ ਭੇਜਣ ਦੇ ਮਾਮਲੇ ‘ਤੇ ਬੇਲੋ ਜਥੇਦਾਰ- ਸਹੀ ਨਹੀਂ ਕਰ ਰਹੀ ਸਰਕਾਰ
Kirandeep Kaur ਬੀਤੇ ਕੱਲ ਜਦੋਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਇੰਗਲੈਂਡ ਲਈ ਫਲਾਈਟ ਫੜਣ ਜਾ ਰਹੀ ਸੀ ਤਾਂ ਉਸ ਨੂੰ ਕਸਮਟਮ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਸੀ। ਕੁਝ ਦੇਰ ਬਾਅਦ ਉੱਥੇ ਮਹਿਲਾ ਪੁਲਿਸ ਅਫਸਰ ਪਹੁੰਚੀ ਅਤੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਵਾਪਸ ਉਨ੍ਹਾਂ ਦੇ ਸਹੁਰੇ ਪਿੰਡ ਜੱਲੂ ਖੇੜਾ ਭੇਜ ਦਿੱਤਾ ਗਿਆ ਸੀ।
ਅੰਮ੍ਰਿਤਸਰ ਨਿਊਜ: ਬੀਤੀ 18 ਮਾਰਚ ਤੋਂ ਫਰਾਰ ਚੱਲ ਰਹੇ ਖਾਲਿਸਤਾਨੀ ਸਮਰਥਕ ਅਮ੍ਰਿਤਪਾਲ ਸਿੰਘ (Amritpal Singh) ਦੀ ਪਤਨੀ ਕਿਰਨਦੀਪ ਕੌਰ (Kirandeep Kaur) ਨੁੰ ਲੰਘੇ ਵੀਰਵਾਰ ਨੂੰ ਏਅਰਪੋਰਟ ਤੋਂ ਵਾਪਸ ਭੇਜ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਤੇ ਸਿਆਸਤ ਵੀ ਗਰਮਾਉਣ ਲੱਗੀ ਹੈ। ਵਿਰੋਧੀ ਪਾਰਟੀਆਂ ਤੋਂ ਬਾਅਦ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਜਥੇਦਾਰ ਨੇ ਇਕ ਵਾਰ ਫੇਰ ਤੋਂ ਮਾਨ ਸਰਕਾਰ ਦੀ ਕਾਰਵਾਈ ਤੇ ਸਵਾਲ ਚੁੱਕੇ ਹਨ।
ਜਥੇਦਾਰ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਏਅਰਪੋਰਟ ਤੇ ਪਹਿਲਾਂ ਹਿਰਾਸਤ ਵਿੱਚ ਲੈਣਾ ਅਤੇ ਫੇਰ ਵਾਪਸ ਭੇਜ ਦੇਣਾ ਕਿਸੇ ਵੀ ਪੱਖੋ ਸਹੀਂ ਨਹੀਂ ਠਹਿਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਬ੍ਰਿਟੇਨ ਦੀ ਨਾਗਰਿਕ ਹੈ। ਜੇਕਰ ਉਹ ਆਪਣੇ ਘਰ ਜਾਣਾ ਚਾਹੁੰਦੀ ਹੈ ਤਾਂ ਉਸਨੂੰ ਕੋਈ ਵੀ ਰੋਕ ਨਹੀਂ ਸਕਦਾ। ਜਥੇਦਾਰ ਨੇ ਕਿਹਾ ਕਿ ਕਿਰਨਦੀਪ ਕੌਰ ਤੇ ਨਾਂ ਤਾਂ ਕੋਈ ਅਪਰਾਧਿਕ ਮਾਮਲਾ ਦਰਜ ਹੈ ਤਾਂ ਨਾ ਹੀ ਉਸ ਦੇ ਕਿਸੇ ਤਰ੍ਹਾਂ ਦੀ ਗੈਰ-ਕਾਨੂੰਨ ਸਾਜਿਸ਼ ਵਿੱਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ।
ਜੱਥੇਦਾਰ ਨੇ ਮੁੜ ਚੁੱਕੇ ਮਾਨ ਸਰਕਾਰ ‘ਤੇ ਸਵਾਲ
ਉਨ੍ਹਾਂ ਸਰਕਾਰ ਦੀ ਕਾਰਵਾਈ ਤੇ ਸਵਾਲ ਚੁੱਕਦਿਆਂ ਕਿਹਾ ਕਿ ਕਿ ਪਤਾ ਨਹੀਂ ਕਿਊਂ ਸਰਕਾਰ ਸੂਬੇ ਵਿੱਚ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ। ਕਿਰਨਦੀਪ ਕੌਰ ਤੋਂ ਪੁਲਿਸ ਉਸ ਦੇ ਘਰ ਜਾ ਕੇ ਕਈ ਵਾਰ ਪੁੱਛਗਿੱਛ ਕਰ ਚੁੱਕੀ ਹੈ। ਜੇਕਰ ਉਸਨੂੰ ਏਅਰਪੋਰਟ ਤੇ ਹੀ ਰੋਕਣਾ ਸੀ ਤਾਂ ਉਸਨੂੰ ਪਹਿਲਾਂ ਹੀ ਭਾਰਤ ਤੋਂ ਬਾਹਰ ਨਾ ਜਾਣ ਲਈ ਕਿਉਂ ਨਹੀਂ ਕਿਹਾ ਗਿਆ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਥੇਦਾਰ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਟਵਿਟਰ ਰਾਹੀਂ ਸ਼ਬਦੀ ਜੰਗ ਛਿੜ ਚੁੱਕੀ ਹੈ। ਜਥੇਦਾਰ ਅਤੇ ਐਸਜੀਪੀਸੀ ਵੱਲੋਂ ਓਪਰੇਸ਼ਨ ਅਮ੍ਰਿਤਪਾਲ ਦੌਰਾਨ ਫੜੇ ਗਏ ਸਿੱਖ ਨੌਜਵਾਨਾਂ ਨੂੰ 24 ਘੰਟਿਆਂ ਦੇ ਅੰਦਰ ਰਿਹਾ ਕਰਨ ਦਾ ਅਲਟੀਮੇਟਮ ਦੇਣ ਦੇ ਮੁੱਦੇ ਤੇ ਦੋਵਾਂ ਵਿਚਾਲੇ ਜੰਮ ਕੇ ਇਕ-ਦੂਜੇ ਤੇ ਜੁਬਾਨੀ ਹਮਲੇ ਬੋਲੇ ਗਏ ਸਨ।