ਅੰਮ੍ਰਿਤਸਰ ਨਿਊਜ਼: ਪਾਕਿਸਤਾਨੀ ਤਸਕਰਾਂ ਦੀ ਨਾਪਾਕ ਹਰਕਤ ਨੂੰ ਇੱਕ ਵਾਰ ਮੁੜ ਭਾਰਤ- ਪਾਕਿਸਤਾਨ ਸਰੱਹਦ ‘ਤੇ ਤੈਨਾਤ ਬੀਐਸਐਫ ਦੇ ਜਾਵਾਨਾਂ ਨੇ ਨਾਕਾਮ ਕਰ ਦਿੱਤੀ ਹੈ। ਪਾਕਿਸਤਾਨੀ ਡਰੋਨ ਲਗਾਤਾਰ ਤੀਜੇ ਦਿਨ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਦਾਖ਼ਲ ਹੋਇਆ। 10 ਦਿਨਾਂ ਵਿੱਚ ਇਹ 11ਵੀਂ ਕੋਸ਼ਿਸ਼ ਹੈ, ਜਦੋਂ ਪਾਕਿਸਤਾਨੀ ਡਰੋਨ ਨੇ ਭਾਰਤੀ ਸਰਹੱਦ ਪਾਰ ਕੀਤੀ ਹੈ।
ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਡਰੋਨ ਦਾ ਪਤਾ ਲਗਾ ਕੇ ਤਲਾਸ਼ੀ ਮੁਹਿੰਮ ਚਲਾਈ ਅਤੇ ਖੇਤਾਂ ‘ਚ ਸੁੱਟੀ ਗਈਕਰੋੜ ਰੁਪਏ ਦੀ ਹੈਰੋਇਨ ਨੂੰ ਜ਼ਬਤ ਕਰਨ ‘ਚ ਸਫਲਤਾ ਹਾਸਲ ਕੀਤੀ।
ਇਹ ਘਟਨਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਾਏ ਦੀ ਹੈ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ
ਪਾਕਿਸਤਾਨੀ ਤਸਕਰਾਂ (Pakistani smugglers) ਨੇ ਪਿੰਡ ਰਾਏ ਵਿੱਚ ਕਰੀਬ 5 ਕਿਲੋ ਹੈਰੋਇਨ ਸੁੱਟੀ ਹੈ। ਬੀਐਸਐਫ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਜਵਾਨ ਰਾਤ ਦੀ ਗਸ਼ਤ ‘ਤੇ ਸਨ। ਇਸ ਦੌਰਾਨ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਜਵਾਨਾਂ ਨੇ ਡਰੋਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ।
BSF ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ
ਬੀਐਸਐਫ ਦੇ ਜਵਾਨਾਂ ਨੇ ਬਿਨਾਂ ਸਮਾਂ ਬਰਬਾਦ ਕੀਤੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਖੇਤਾਂ ਵਿੱਚੋਂ ਪੀਲੇ ਰੰਗ ਦਾ ਇੱਕ ਵੱਡਾ ਪੈਕਟ ਮਿਲਿਆ ਹੈ। ਜਿਸ ਵਿੱਚ ਹੈਰੋਇਨ ਦੇ ਛੋਟੇ 5 ਪੈਕੇਟ ਸਨ। ਜਿਸ ਦਾ ਕੁੱਲ ਵਜ਼ਨ 5.5 ਕਿਲੋ ਹੋਣ ਦਾ ਅਨੁਮਾਨ ਹੈ। ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।
ਬੀਤੇ ਦਿਨ 5.25 ਕਿਲੋ ਹੈਰੋਇਨ ਜ਼ਬਤ
ਬੀਐਸਐਫ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕਜਵਾਨਾਂ ਨੇ ਬੀਤੇ ਦਿਨ ਵੀ ਸਰਹੱਦੀ ਪਿੰਡ ਰਾਏ ਤੋਂ 5.25 ਕਿਲੋ
ਹੈਰੋਇਨ ਬਰਾਮਦ (Heroin Recovered) ਕੀਤੀ ਗਈ। ਦੱਸ ਦਈਏ ਕਿ ਇਸ ਖੇਪ ਨੂੰ ਵੀ ਸਰੱਹਦ ਤੋਂ ਪਾਰ ਕਰ ਡਰੋਨ ਰਾਹੀਂ ਸੁੱਟਿਆ ਗਿਆ ਸੀ। ਜਵਾਨਾਂ ਦੀ ਚੌਕਸੀ ਕਾਰਨ ਪਾਕਿਸਤਾਨੀ ਤਸਕਰਾਂ ਦੀ ਇਹ ਕੋਸ਼ਿਸ਼ ਵੀ ਨਾਕਾਮ ਹੋ ਗਈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ