ਪਾਕਿਸਤਾਨ ਹਵਾਈ ਖੇਤਰ ‘ਚ ਕਰੀਬ 15 ਮਿੰਟ ਤੱਕ ਰਹੀ ਸ੍ਰੀਨਗਰ-ਜੰਮੂ ਇੰਡੀਗੋ ਦੀ ਉਡਾਣ, ਅੰਮ੍ਰਿਤਸਰ ‘ਚ ਕਰਵਾਈ ਐਮਰਜੈਂਸੀ ਲੈਂਡਿੰਗ

Updated On: 

26 Jun 2023 07:23 AM

Emergency Flight Landing: ਖ਼ਰਾਬ ਮੌਸਮ ਕਾਰਨ ਪਾਕਿਸਤਾਨ ਹਵਾਈ ਖੇਤਰ ਵਿੱਚ 15 ਮਿੰਟ ਤੱਕ ਰਹੀ ਸ੍ਰੀਨਗਰ-ਜੰਮੂ ਇੰਡੀਗੋ ਦੀ ਉਡਾਣ। ਜਿਸ ਤੋਂ ਬਾਅਦ ਅੰਮ੍ਰਿਤਸਰ 'ਚ ਐਮਰਜੈਂਸੀ ਲੈਂਡਿੰਗ ਕਰਾਈ ਗਈ।

ਪਾਕਿਸਤਾਨ ਹਵਾਈ ਖੇਤਰ ਚ ਕਰੀਬ 15 ਮਿੰਟ ਤੱਕ ਰਹੀ ਸ੍ਰੀਨਗਰ-ਜੰਮੂ ਇੰਡੀਗੋ ਦੀ ਉਡਾਣ, ਅੰਮ੍ਰਿਤਸਰ ਚ ਕਰਵਾਈ ਐਮਰਜੈਂਸੀ ਲੈਂਡਿੰਗ

ਸੰਕੇਤਕ ਤਸਵੀਰ

Follow Us On

ਅੰਮ੍ਰਿਤਸਰ ਨਿਊਜ਼। ਪਾਕਿਸਤਾਨੀ ਹਵਾਈ ਖੇਤਰ ਵਿੱਚ ਇੰਡੀਗੋ ਦੀ ਉਡਾਣ ਦੀ ਮੁੜ ਦਾਖਲ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਦੋ ਹਫ਼ਤਿਆਂ ਵਿੱਚ ਦੂਜੀ ਵਾਰ ਹੋ ਰਹੀ ਹੈ। ਦਰਅਸਲ, ਫਲਾਈਟ ਨੇ ਸ਼੍ਰੀਨਗਰ ਤੋਂ ਜੰਮੂ ਲਈ ਉਡਾਣ ਭਰੀ ਸੀ ਪਰ ਖ਼ਰਾਬ ਮੌਸਮ ਕਾਰਨ ਪਾਕਿਸਤਾਨ ਨੂੰ ਆਪਣਾ ਹਵਾਈ ਖੇਤਰ ਦੇਣਾ ਪਿਆ। ਜਿਸ ਤੋਂ ਬਾਅਦ ਇਸ ਫਲਾਈਟ ਦੀ ਐਮਰਜੈਂਸੀ ਲੈਂਡਿੰਗ (Emergency Landing) ਅੰਮ੍ਰਿਤਸਰ ‘ਚ ਕਰਵਾਈ ਗਈ।

15 ਮਿੰਟ ਤੱਕ ਪਾਕਿ ਹਵਾਈ ਖੇਤਰ ‘ਚ ਰਹੀ ਉਡਾਣ

ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਐਤਵਾਰ ਦੁਪਹਿਰ ਨੂੰ ਵਾਪਰੀ ਹੈ। ਇੰਡੀਗੋ ਦੀ ਫਲਾਈਟ ਨੰਬਰ 6E2124 ਨੇ ਦੁਪਹਿਰ ਕਰੀਬ 3.36 ਵਜੇ ਸ਼੍ਰੀ ਨਗਰ ਤੋਂ ਉਡਾਣ ਭਰੀ। ਕਰੀਬ 28 ਮਿੰਟ ਬਾਅਦ ਖਰਾਬ ਮੌਸਮ (Bad Weather) ਕਾਰਨ ਫਲਾਈਟ ਜੰਮੂ-ਕਸ਼ਮੀਰ ਦੇ ਕੋਟੇ ਜਮੀਲ ਰਾਹੀਂ ਪਾਕਿਸਤਾਨ ਖੇਤਰ ਵਿੱਚ ਦਾਖਲ ਹੋਈ। ਫਲਾਈਟ ਕਰੀਬ 15 ਮਿੰਟ ਤੱਕ ਪਾਕਿ ਹਵਾਈ ਖੇਤਰ ‘ਚ ਰਹੀ ਅਤੇ ਸਿਆਲਕੋਟ ਦੇ ਰਸਤੇ ਜੰਮੂ ਵੱਲ ਰਵਾਨਾ ਹੋਈ।

ਖਰਾਬ ਮੌਸਮ ਕਾਰਨ ਨਹੀਂ ਹੋ ਸਕੀ ਲੈਂਡਿੰਗ

ਪਰ ਖਰਾਬ ਮੌਸਮ ਕਾਰਨ ਇਹ ਫਲਾਈਟ ਜੰਮੂ ਵਿੱਚ ਲੈਂਡ ਨਹੀਂ ਹੋ ਸਕੀ। ਜਿਸ ਤੋਂ ਬਾਅਦ ਫਲਾਈਟ ਅੰਮ੍ਰਿਤਸਰ ਲਈ ਰਵਾਨਾ ਹੋਈ। ਇਹ ਫਲਾਈਟ ਸ਼ਾਮ ਕਰੀਬ 4.15 ਵਜੇ ਫਿਰ ਪਾਕਿ ਸੀਮਾ ਵਿੱਚ ਦਾਖ਼ਲ ਹੋ ਗਈ। ਜੰਮੂ-ਕਸ਼ਮੀਰ ਦੇ ਕਡਿਆਲ ਕਲਾਂ ਵਿੱਚ ਦਾਖਲ ਹੋਈ ਇਹ ਉਡਾਣ ਸ਼ਾਮ 4.25 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਅਜਨਾਲਾ ਦੇ ਕੱਕੜ ਪਿੰਡ ਨੇੜੇ ਭਾਰਤੀ ਸਰਹੱਦ ਵੱਲ ਪਰਤ ਗਈ।

9 ਵਾਰ ਲਗਾਇਆ ਹਵਾਈ ਅੱਡੇ ਦਾ ਚੱਕਰ

ਫਲਾਈਟ ਨੇ ਅੰਮ੍ਰਿਤਸਰ ਏਅਰਪੋਰਟ ‘ਤੇ ਉਤਰਨ ਤੋਂ ਪਹਿਲਾਂ ਹੀ 9 ਵਾਰ ਅੰਮ੍ਰਿਤਸਰ ਏਅਰਪੋਰਟ ਦਾ ਚੱਕਰ ਲਗਾਇਆ। ਜਿਸ ਤੋਂ ਬਾਅਦ ਫਲਾਈਟ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਕਰਨ ਦੀ ਇਜਾਜ਼ਤ ਦਿੱਤੀ ਗਈ ਅਤੇ ਅੰਮ੍ਰਿਤਸਰ ਏਅਰਪੋਰਟ (Amritsar Airport) ‘ਤੇ ਉਤਰਨ ਤੋਂ ਬਾਅਦ ਇਸ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ