ਸਿੱਖ ਪਾਇਲਟ ਨੇ ਫਲਾਈਟ ‘ਚ ਕਿਰਪਾਨ ਲਿਜਾਣ ਲਈ ਲਗਾਈ ਪਟੀਸ਼ਨ, HC ਨੇ ਸਰਕਾਰ ਤੋਂ ਮੰਗਿਆ ਜਵਾਬ

Updated On: 

13 Dec 2023 10:52 AM

'ਇੰਡੀਗੋ' 'ਚ ਇੱਕ ਸਿੱਖ ਪਾਇਲਟ ਨੇ ਬੰਬੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ। ਪਾਇਲਟ ਅੰਗਦ ਸਿੰਘ ਨੇ ਹਾਈ ਕੋਰਟ ਦੀ ਨਾਗਪੁਰ ਬੈਂਚ ਅੱਗੇ ਦਾਇਰ ਪਟੀਸ਼ਨ ਵਿੱਚ ਦਾਅਵਾ ਕੀਤਾ ਹੈ ਕਿ ਉਸ ਨੂੰ ਭਾਰਤੀ ਸੰਵਿਧਾਨ ਦੀ ਧਾਰਾ 25 ਦੇ ਤਹਿਤ ਧਾਰਮਿਕ ਆਜ਼ਾਦੀ ਦੇ ਰੂਪ ਵਿੱਚ ਕਿਰਪਾਨ ਰੱਖਣ ਦਾ ਅਧਿਕਾਰ ਹੈ। ਇਸ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 29 ਜਨਵਰੀ 2024 ਲਈ ਤੈਅ ਕੀਤੀ ਹੈ।

ਸਿੱਖ ਪਾਇਲਟ ਨੇ ਫਲਾਈਟ ਚ ਕਿਰਪਾਨ ਲਿਜਾਣ ਲਈ ਲਗਾਈ ਪਟੀਸ਼ਨ, HC ਨੇ ਸਰਕਾਰ ਤੋਂ ਮੰਗਿਆ ਜਵਾਬ

Photo Credit: Twitter

Follow Us On

ਪ੍ਰਾਈਵੇਟ ਏਅਰਲਾਈਨ ਇੰਡੀਗੋ’ (Indigo) ‘ਚ ਇੱਕ ਸਿੱਖ ਪਾਇਲਟ ਨੇ ਬੰਬੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ। ਇਸ ਪਟੀਸ਼ਨ ਚ ਕੇਂਦਰ ਸਰਕਾਰ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਕਿ ਉਸ ਨੂੰ ਉਡਾਣਾਂ ਦੌਰਾਨ ਉਸ ਨੂੰ ਕਿਰਪਾਨ ਲਿਜਾਣ ਦੀ ਇਜਾਜ਼ਤ ਦਿੱਤੀ ਜਾਵੇ। ਸਿੱਖ ਧਰਮ ਦੇ ਪੰਜ ਕਰਾਰਾਂ ਚੋਂ ਇੱਕ ਕਰਾਰ ਕਿਰਪਾਨ ਲਈ ਹੈ। ਸਿੱਖ ਧਰਮ ਚ ਕਿਰਪਾਣ ਦਾ ਮਹੱਤ ਵੈ ਜਿਸ ਲਈ ਪਾਈਲਟ ਨੇ ਮੰਗ ਕੀਤੀ ਹੈ।

ਇੰਡੀਗੋ ਦਾ ਸੰਚਾਲਨ ਕਰਨ ਵਾਲੇ ਇੰਟਰਗਲੋਬ ਏਵੀਏਸ਼ਨ ਦੇ ਪਾਇਲਟ ਅੰਗਦ ਸਿੰਘ ਨੇ ਬੰਬੇ ਹਾਈ ਕੋਰਟ ਦੀ ਨਾਗਪੁਰ (Nagpur) ਬੈਂਚ ਅੱਗੇ ਦਾਇਰ ਪਟੀਸ਼ਨ ਵਿੱਚ ਦਾਅਵਾ ਕੀਤਾ ਹੈ ਕਿ ਉਸ ਨੂੰ ਭਾਰਤੀ ਸੰਵਿਧਾਨ ਦੀ ਧਾਰਾ 25 ਦੇ ਤਹਿਤ ਧਾਰਮਿਕ ਆਜ਼ਾਦੀ ਦੇ ਰੂਪ ਵਿੱਚ ਕਿਰਪਾਨ ਰੱਖਣ ਦਾ ਅਧਿਕਾਰ ਹੈ। ਇਸ ਲਈ ਉਸ ਨੂੰ ਫਲਾਈਟ ਚ ਸਿੱਖ ਧਰਮ ਵੀ ਪਛਾਣ ਵਜੋਂ ਕਿਰਪਾਨ ਰੱਖਣ ਦੀ ਇਜ਼ਾਜਤ ਦਿੱਤੀ ਜਾਵੇ। ਪਟੀਸ਼ਨ ਚ ਕੇਂਦਰ ਸਰਕਾਰ ਨੂੰ ਇਸ ਸਬੰਧ ਚ ਕੁਝ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ।

ਜਸਟਿਸ ਨਿਤਿਨ ਐਸ. ਅਤੇ ਜਸਟਿਸ ਅਭੈ ਮੰਤਰੀ ਦੀ ਡਿਵੀਜ਼ਨ ਬੈਂਚ ਨੇ ਇਸ ਦੀ ਮਾਮਲੇ ਦੀ ਸੁਣਵਾਈ ਕੀਤੀ ਹੈ। ਸੋਮਵਾਰ ਨੂੰ ਸੁਣਵਾਈ ਤੋਂ ਬਾਅਦ ਬੈਂਚ ਨੇ ਕੇਂਦਰ ਸਰਕਾਰ ਅਤੇ ਏਅਰਲਾਈਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਸ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 29 ਜਨਵਰੀ 2024 ਲਈ ਤੈਅ ਕੀਤੀ ਹੈ।