Indigo flight: ਅੰਮ੍ਰਿਤਸਰ ਤੋਂ ਉੱਡਿਆ ਜਹਾਜ ਪਾਕਿਸਤਾਨ ਪਹੁੰਚਿਆ, ਏਅਰਪੋਰਟ ਤੋਂ ਟੇਕ ਆਫ ਤੋਂ ਬਾਅਦ ਮੌਸਮ ਹੋਇਆ ਖਰਾਬ, 31 ਮਿੰਟ ਬਾਅਦ ਭਾਰਤੀ ਸੀਮਾਂ ‘ਚ ਪਰਤਿਆ

Updated On: 

11 Jun 2023 16:57 PM

ਇੰਡੀਗੋ ਦੀ ਉਡਾਣ ਨੰਬਰ 6E645 ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਪਹੁੰਚ ਗਈ। ਇਹ ਉਡਾਣ ਕਰੀਬ 31 ਮਿੰਟ ਤੱਕ ਪਾਕਿਸਤਾਨੀ ਹਵਾਈ ਖੇਤਰ ਵਿੱਚ ਰਹੀ ਅਤੇ ਫਿਰ ਸੁਰੱਖਿਅਤ ਭਾਰਤੀ ਹਵਾਈ ਖੇਤਰ ਵਿੱਚ ਵਾਪਸ ਪਰਤ ਗਈ। ਅਜਿਹਾ ਖਰਾਬ ਮੌਸਮ ਕਾਰਨ ਹੋਇਆ ਅਤੇ ਕੌਮਾਂਤਰੀ ਨਿਯਮਾਂ ਕਾਰਨ ਪਾਕਿਸਤਾਨ ਨੂੰ ਜਗ੍ਹਾ ਦੇਣੀ ਪਈ।

Indigo flight: ਅੰਮ੍ਰਿਤਸਰ ਤੋਂ ਉੱਡਿਆ ਜਹਾਜ ਪਾਕਿਸਤਾਨ ਪਹੁੰਚਿਆ, ਏਅਰਪੋਰਟ ਤੋਂ ਟੇਕ ਆਫ ਤੋਂ ਬਾਅਦ ਮੌਸਮ ਹੋਇਆ ਖਰਾਬ, 31 ਮਿੰਟ ਬਾਅਦ ਭਾਰਤੀ ਸੀਮਾਂ ਚ ਪਰਤਿਆ
Follow Us On

ਅੰਮ੍ਰਿਤਸਰ। ਇੰਡੀਗੋ ਦੀ ਫਲਾਈਟ ਨੇ ਸ਼ਨੀਵਾਰ ਰਾਤ ਭਾਰਤੀ ਸਮੇਂ ਅਨੁਸਾਰ 8.01 ਮਿੰਟ ‘ਤੇ ਅੰਮ੍ਰਿਤਸਰ (Amritsar) ਹਵਾਈ ਅੱਡੇ ਤੋਂ ਅਹਿਮਦਾਬਾਦ ਲਈ ਉਡਾਣ ਭਰੀ ਸੀ। ਪਰ ਕੁਝ ਹੀ ਮਿੰਟਾਂ ਵਿੱਚ ਮੌਸਮ ਖ਼ਰਾਬ ਹੋ ਗਿਆ। ਹਵਾ ਦੇ ਚੱਲਦਿਆਂ ਫਲਾਈਟ ਨੂੰ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਜਾਣਾ ਪਿਆ। ਪਾਕਿਸਤਾਨ ਸਿਵਲ ਐਵੀਏਸ਼ਨ ਅਥਾਰਟੀ ਦੇ ਅਨੁਸਾਰ, ਫਲਾਈਟ ਲਾਹੌਰ ਦੇ ਨੇੜੇ ਪਾਕਿਸਤਾਨ ਵਿੱਚ ਭਟਕ ਗਈ ਅਤੇ ਗੁਜਰਾਂਵਾਲਾ ਗਈ।

ਪਾਕਿਸਤਾਨ (Pakistan) ਦੇ ਫਲਾਈਟ ਰਡਾਰ ਦੇ ਅਨੁਸਾਰ, ਇੰਡੀਗੋ ਏਅਰਕ੍ਰਾਫਟ ਲਗਭਗ 08:00 (IST) 454 ਗੰਢਾਂ ਦੀ ਰਫਤਾਰ ਨਾਲ ਲਾਹੌਰ ਦੇ ਉੱਤਰ ਵਿੱਚ ਦਾਖਲ ਹੋਇਆ ਅਤੇ 08:31 (IST) ‘ਤੇ ਭਾਰਤ ਵਾਪਸ ਪਰਤਿਆ।

‘4 ਸਾਲਾਂ ਤੋਂ ਪਾਕਿ ਸਪੇਸ ਦੀ ਵਰਤੋਂ ਨਹੀਂ ਹੋ ਰਹੀ’

ਚਾਰ ਸਾਲ ਪਹਿਲਾਂ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਉਦੋਂ ਤੋਂ ਹੁਣ ਤੱਕ ਭਾਰਤ ਪਾਕਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਨਹੀਂ ਕਰਦਾ ਹੈ। ਪਰ ਇਸ ਸਥਿਤੀ ਵਿੱਚ ਪਾਕਿਸਤਾਨ ਨੂੰ ਆਪਣੀ ਏਅਰ ਸਪੇਸ ਦੇਣੀ ਪਈ। ਇਹ ਸਥਿਤੀ ਆਮ ਨਹੀਂ ਸੀ। ਖ਼ਰਾਬ ਮੌਸਮ ਦੀ ਸਥਿਤੀ ਵਿੱਚ, “ਅੰਤਰਰਾਸ਼ਟਰੀ ਨਿਯਮਾਂ ਦੇ ਅਨੁਸਾਰ, ਕੋਈ ਵੀ ਦੇਸ਼ ਆਪਣੀ ਹਵਾਈ ਸਪੇਸ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ ਹੈ।

Exit mobile version