ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਬੱਚੀ ਦੀ ਮੌਤ, ਪੀੜਤ ਪਰਿਵਾਰ ਵੱਲੋਂ ਡਾਕਟਰ ‘ਤੇ ਗਲਤ ਇੰਜੈਕਸ਼ਨ ਲਗਾਉਣ ਦਾ ਇਲਜ਼ਾਮ

Updated On: 

18 Aug 2023 11:39 AM

ਤਰਨਤਾਰਨ ਦੇ ਰਹਿਣ ਵਾਲੇ ਇਸ ਪਰਿਵਾਰ ਨੇ ਕਿਹਾ ਕਿ ਪਹਿਲਾਂ ਬੱਚੀ ਠੀਕ ਸੀ ਪਰ ਡਾਕਟਰ ਨੇ ਗਲਤ ਇੰਜੈਕਸ਼ਨ ਲਗਾਇਆ, ਜਿਸ ਨਾਲ ਉਸਦੀ ਮੌਤ ਹੋ ਗਈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਕਾਨੂੰਨ ਅਨੂਸਾਰ ਕਾਰਵਾਈ ਕੀਤੀ ਜਾਵੇਗੀ। ਉੱਧਰ ਡਾਕਟਰਾਂ ਨੇ ਗਲਤ ਇੰਜੈਕਸ਼ਨ ਲਗਾਉਣ ਦਾ ਇਲਜ਼ਾਮ ਬੇਬੁਨਿਆਦ ਦੱਸਿਆ।

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਚ ਬੱਚੀ ਦੀ ਮੌਤ, ਪੀੜਤ ਪਰਿਵਾਰ ਵੱਲੋਂ ਡਾਕਟਰ ਤੇ ਗਲਤ ਇੰਜੈਕਸ਼ਨ ਲਗਾਉਣ ਦਾ ਇਲਜ਼ਾਮ
Follow Us On

ਅੰਮ੍ਰਿਤਸਰ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ (Guru Nanak Dev Hospital) ਦੇ ਬੇਬੇ ਨਾਨਕੀ ਵਿੱਚ ਇੱਕ ਬੱਚੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿਚ ਪੀੜਿਤ ਪਰਿਵਾਰ ਵੱਲੋ ਹਸਪਤਾਲ਼ ਦੇ ਡਾਕਟਰਾਂ ਤੇ ਬੱਚੀ ਨੂੰ ਗ਼ਲਤ ਇੰਜੈਕਸ਼ਨ ਲਗਾਉਣ ਦੇ ਨਾਲ ਹੋਈ ਮੌਤ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀ ਤਰਨਤਾਰਨ ਦੇ ਪਿੰਡ ਗੰਡੀਵਿੰਡ ਦੇ ਰਿਹਣ ਵਾਲ਼ੇ ਹਾਂ। ਉਨਾਂ ਦੱਸਿਆ ਕਿ ਸਾਡੀ ਬੱਚੀ ਬੀਮਾਰ ਹੋ ਗਈ ਤੇ ਅਸੀ ਤਰਨਤਾਰਨ ਦੇ ਸਿਵਲ ਹਸਪਤਾਲ ਦੇ ਵਿੱਚ ਲੈਕੇ ਗਏ।

ਉਨਾਂ ਵੱਲੋਂ ਸਾਨੂੰ ਅੰਮ੍ਰਿਤਸਰ (Ammitsar) ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਬੱਚਾ ਵਾਰਡ ਵਿਚ ਰੈਫਰ ਕੀਤਾ ਗਿਆ। ਉਨਾਂ ਕਿਹਾ ਕਿ ਬੱਚੀ ਠੀਕ ਠਾਕ ਸੀ ਤੇ ਸਾਡੇ ਨਾਲ ਗੱਲਬਾਤ ਕਰ ਰਹੀ ਸੀ ਜਿਸਦੀ ਵੀਡਿਓ ਵੀ ਸਾਡੇ ਕੋਲ ਹੈ। ਤੇ ਡਾਕਟਰ ਵੱਲੋਂ ਇੱਕ ਇੰਜੇਕਸਨ ਲਗਾਈਆ ਗਿਆ ਜਿਸ ਤੋ ਬਾਅਦ ਬੱਚੀ ਕੀਰਤਜੋਤ ਨੇ ਹੋਸ਼ ਹੀ ਨਹੀਂ ਸੰਭਾਲੀ ਤੇ ਬੱਚੀ ਦੀ ਮੌਤ ਹੋ ਗਈ। ਪੀੜਿਤ ਪਰਿਵਾਰ ਨੇ ਡਾਕਟਰਾਂ ਦੇ ਖਿਲਾਫ਼ ਦੋਸ਼ ਲਗਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।

ਬੱਚੀ ‘ਚ ਰੈਬਿਜ ਫੀਚਰ ਆਉਣੇ ਸ਼ੁਰੂ ਹੋ ਗਏ ਸਨ-ਡਾਕਟਰ

ਉਥੇ ਹੀ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਮਾਜੂਦ ਡਾਕਟਰ ਗੌਰਵ ਨੇ ਮੀਡੀਆ (Media) ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਬੱਚੇ ਦੇ ਪਰਿਵਾਰ ਨੇ ਦੱਸਿਆ ਕਿ ਬੱਚਾ ਗਲੀ ਦੇ ਵਿੱਚ ਕੁੱਤੇ ਦੇ ਨਾਲ ਖੇਡਦਾ ਸੀ ਤੇ ਉਹ ਕੁੱਤਾ ਹਲਕਾਇਆ ਹੋਈਆ ਸੀ। ਡਾਕਟਰ ਨੇ ਕਿਹਾ ਬੱਚੇ ਦੇ ਰੈਬਿਜ ਦੇ ਫੀਚਰ ਆਉਣੇ ਸ਼ੁਰੂ ਹੋ ਗਏ ਜਿਸ ਵਿਚ ਬੱਚਾ ਡਰਨਾ ਸ਼ੁਰੁ ਹੋ ਜਾਂਦਾ ਹੈ। ਉਨਾਂ ਕਿਹਾ ਕਿ ਅਸੀ ਬੱਚੇ ਦੇ ਪਰਿਵਾਰ ਨੂੰ ਵੀ ਆਪਣੇ ਆਪ ਨੂੰ ਇੰਜੈਕਸ਼ਨ ਲਗਾਉਣ ਲਈ ਕਿਹਾ ਗਿਆ ਸੀ।

ਕਾਨੂੰਨ ਅਨੂਸਾਰ ਹੋਵੇਗੀ ਕਾਰਵਾਈ-ਪੁਲਿਸ

ਉਨਾ ਕਿਹਾ ਬੱਚਾ ਇੱਕ ਦਮ ਅਰੈਸਟ ਦੇ ਵਿੱਚ ਚਲਾ ਗਿਆ। ਡਾਕਟਰ ਨੇ ਕਿਹਾ ਕਿ ਬੱਚੇ ਨੂੰ ਸਿਪਿਆਰ ਕੀਤਾ ਗਿਆ ਪਰ ਬੱਚੇ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਉਨ੍ਹਾਂ ਨੇ ਗਲਤ ਇੰਜੈਕਸ਼ਨ ਲਗਾਉਣ ਦਾ ਇਲਜ਼ਾਮ ਬੇਬੁਨਿਆਦ ਹੈ। ਇਸ ਮੌਕੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੂਸਾਰ ਹੀ ਇਸ ਮਾਮਲੇ ਵਿੱਚ ਕਾਰਵਾਈ ਹੋਵੇਗੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ