ਅੰਮ੍ਰਿਤਸਰ ‘ਚ ਪੁਲਿਸ-ਗੈਂਗਸਟਰ ਵਿਚਾਲੇ ਮੁਕਾਬਲਾ: ਗੈਂਗਸਟਰ ਦੀ ਲੱਤ ‘ਚ ਲੱਗੀ ਗੋਲੀ, ਭਾਜਪਾ ਆਗੂ ਬਲਵਿੰਦਰ ਸਿੰਘ ਗਿੱਲ ‘ਤੇ ਕੀਤਾ ਸੀ ਹਮਲਾ
ਅਰਸ਼ਦੀਪ ਸਿੰਘ ਉਹੀ ਗੈਂਗਸਟਰ ਹੈ ਜਿਸ ਨੇ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਭਾਜਪਾ ਐਸ.ਸੀ ਮੋਰਚਾ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਗਿੱਲ 'ਤੇ ਗੋਲੀਆਂ ਚਲਾਈਆਂ ਸਨ।
ਅਰਸ਼ਦੀਪ ਨੂੰ ਫੜਨ ਲਈ ਕੀਤੀ ਗਈ ਸੀ ਨਾਕਾਬੰਦੀ
ਜੰਡਿਆਲਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਅਰਸ਼ਦੀਪ ਕਿਸੇ ਨੂੰ ਮਿਲਣ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਜੰਡਿਆਲਾ ਗੁਰੂ ਵਿੱਚ ਨਹਿਰ ਅਤੇ ਪੁਲ ਦੇ ਆਲੇ-ਦੁਆਲੇ ਨਾਕਾਬੰਦੀ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਜੰਡਿਆਲਾ ਗੁਰੂ ਨਹਿਰ ਨੇੜੇ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਅਰਸ਼ਦੀਪ ਨਹਿਰ ਦੇ ਰਸਤੇ ਤੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਇਆ। ਜਦੋਂ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸਨੇ ਪੁਲਿਸ ‘ਤੇ ਗੋਲੀ ਚਲਾ ਦਿੱਤੀ। ਕੁਝ ਪੁਲਿਸ ਮੁਲਾਜ਼ਮ ਨਾਕੇ ਦੇ ਬਾਹਰ ਸਨ ਅਤੇ ਕੁਝ ਮੁਲਾਜ਼ਮਾਂ ਦੇ ਨਾਲ ਅਧਿਕਾਰੀ ਕਾਰ ਵਿੱਚ ਬੈਠੇ ਸਨ। ਇਸ ਤੋਂ ਬਾਅਦ ਉਹ ਨਹਿਰ ਰਾਹੀਂ ਭੱਜ ਗਿਆ। ਸੜਕ ਤੰਗ ਹੋਣ ਕਾਰਨ ਪੁਲਿਸ ਦੀ ਗੱਡੀ ਉਸ ਸੜਕ ਤੋਂ ਨਹੀਂ ਲੰਘ ਸਕਦੀ ਸੀ ਪਰ ਅੱਗੇ ਇੰਸਪੈਕਟਰ ਇੰਦਰਜੀਤ ਦੀ ਟੀਮ ਨੇ ਨਾਕਾ ਲਾਇਆ ਹੋਇਆ ਸੀ। ਉਸ ਨੇ ਉਥੇ ਵੀ ਮੌਜੂਦ ਪੁਲਿਸ ਪਾਰਟੀ ‘ਤੇ ਗੋਲੀ ਚਲਾ ਦਿੱਤੀ। ਇਸ ਗੋਲੀਬਾਰੀ ਵਿੱਚ ਗੋਲੀਆਂ ਪੁਲਿਸ ਦੀ ਗੱਡੀ ਨੂੰ ਲੱਗੀਆਂ। ਪੁਲਿਸ ਨੇ ਵੀ ਗੈਂਗਸਟਰ ‘ਤੇ ਫਾਇਰਿੰਗ ਕੀਤੀ। ਇਸ ਦੌਰਾਨ ਇੰਸਪੈਕਟਰ ਇੰਦਰਜੀਤ ਨੇ ਆਪਣੇ ਪਿਸਤੌਲ ਤੋਂ ਉਸ ਦੀਆਂ ਲੱਤਾਂ ਵੱਲ ਫਾਇਰ ਕੀਤਾ ਅਤੇ ਗੋਲੀ ਉਸ ਦੀ ਖੱਬੀ ਲੱਤ ਵਿੱਚ ਲੱਗੀ। ਇਸ ਤੋਂ ਬਾਅਦ ਪੁਲਿਸ ਨੇ ਘੇਰਾਬੰਦੀ ਕਰਕੇ ਉਸ ਨੂੰ ਫੜ ਲਿਆ। ਪੁਲਿਸ ਨੇ ਅਰਸ਼ਦੀਪ ਕੋਲੋਂ ਇੱਕ ਪਿਸਟਲ ਅਤੇ 3 ਮੈਗਜ਼ੀਨਾਂ ਵੀ ਜਬਤ ਕੀਤੀਆਂ ਹਨ।ਅਰਸ਼ਦੀਪ ਨੇ ਭਾਜਪਾ ਆਗੂ ਤੇ ਕੀਤਾ ਸੀ ਹਮਲਾ
ਅਰਸ਼ਦੀਪ ਇੱਕ ਮਸ਼ਹੂਰ ਗੈਂਗਸਟਰ ਹੈ ਅਤੇ ਕਈ ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਂਦਾ ਹੈ। ਅਰਸ਼ਦੀਪ ਸਿੰਘ ਨੇ ਹੀ ਬੀਜੇਪੀ ਨੇਤਾ ਬਲਵਿੰਦਰ ਸਿੰਘ ਗਿੱਲ ‘ਤੇ ਜਾਨਲੇਵਾ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਗੋਲੀ ਬਲਵਿੰਦਰ ਸਿੰਘ ਦੇ ਜਬਾੜੇ ਵਿੱਚ ਲੱਗੀ। ਇਸ ਵਿੱਚ ਭਾਜਪਾ ਆਗੂ ਬਲਵਿੰਦਰ ਸਿੰਘ ਜ਼ਖ਼ਮੀ ਹੋ ਗਏ ਸਨ ਪਰ ਉਨ੍ਹਾਂ ਦੀ ਜਾਨ ਬਚ ਗਈ ਸੀ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
