ਗੈਂਗਸਟਰਾਂ ਨਾਲ ਡਾਂਸ ਕਰਨ ਪਿਆ ਮਹਿੰਗਾ, ਦੋ DSP ਅਤੇ ਇੰਸਪੈਕਟਰਾਂ ਦੀ ਹੋਈ ਬਦਲੀ, ਵੇਖੋ ਘਮਸਾਨ ਮਚਾਉਣ ਵਾਲੀ ਵਾਇਰਲ ਵੀਡੀਓ

Updated On: 

26 Aug 2023 19:13 PM

ਪਿਛਲੇ ਦਿਨੀਂ ਗੈਂਗਸਟਰਾਂ ਅੰਮ੍ਰਿਤਸਰ ਵਿੱਚ ਗੈਂਗਸਟਰਾਂ ਨੇ ਇੱਕ ਪਾਰਟੀ ਕੀਤੀ ਸੀ, ਜਿਸ ਵਿੱਚ ਕਈ ਪੁਲਿਸ ਅਧਿਕਾਰੀ ਵੀ ਸ਼ਾਮਿਲ ਹੋਏ ਸਨ। ਇਸ ਮਾਮਲੇ ਵਿੱਚ ਇੱਕ ਵੀਡੀਓ ਵਾਇਰਲ ਵੀ ਹੋਈ ਸੀ। ਜਿਸਦੇ ਐਕਸ਼ਨ ਲੈਂਦਿਆਂ ਪੁਲਿਸ ਵਿਭਾਗ ਨੇ ਕੁੱਝ ਥਾਣੇਦਾਰਾਂ ਦੀ ਬਦਲੀ ਕਰ ਦਿੱਤੀ ਸੀ ਤੇ ਹੁਣ ਡੀਜੀਪੀ ਨੇ ਅੰਮ੍ਰਿਤਸਰ ਦੇ ਦੋ ਡੀਐੱਸਪੀਜੀ ਦੀ ਬਦਲੀ ਕਰ ਦਿੱਤੀ ਹੈ।

ਗੈਂਗਸਟਰਾਂ ਨਾਲ ਡਾਂਸ ਕਰਨ ਪਿਆ ਮਹਿੰਗਾ, ਦੋ DSP ਅਤੇ ਇੰਸਪੈਕਟਰਾਂ ਦੀ ਹੋਈ ਬਦਲੀ, ਵੇਖੋ ਘਮਸਾਨ ਮਚਾਉਣ ਵਾਲੀ ਵਾਇਰਲ ਵੀਡੀਓ
Follow Us On

ਅੰਮ੍ਰਿਤਸਰ। ਅਸਲਾ ਅਤੇ ਐਨਡੀਪੀਐਸ ਕੇਸ ਦੇ ਮੁਲਜ਼ਮ ਕਮਲ ਬੋਰੀ ਨਾਲ ਪੰਜਾਬ ਦੇ ਅੰਮ੍ਰਿਤਸਰ (Amritsar) ਪੁਲਿਸ ਕਮਿਸ਼ਨਰੇਟ ਵਿੱਚ ਤਾਇਨਾਤ ਏਡੀਸੀਪੀ (ਡਿਟੈਕਟਿਵ) ਹਰਜੀਤ ਸਿੰਘ ਧਾਲੀਵਾਲ ਦੀ ਤਸਵੀਰ ਸਾਹਮਣੇ ਆਈ ਹੈ। ਇਹ ਫੋਟੋ ਇੱਕ ਪਾਰਟੀ ਦੀ ਹੈ ਜਿਸ ਵਿੱਚ ਕੁੱਲ 7 ਲੋਕ ਬੈਠੇ ਹਨ ਅਤੇ ਉਹਨਾਂ ਦੇ ਸਾਹਮਣੇ ਮੇਜ਼ ਉੱਤੇ ਅੰਗਰੇਜ਼ੀ ਸ਼ਰਾਬ ਦੀਆਂ 2 ਬੋਤਲਾਂ ਰੱਖੀਆਂ ਹੋਈਆਂ ਹਨ। ਇਸ ਫੋਟੋ ਵਿੱਚ ਕਮਲ ਬੋਰੀ ਪੰਜਾਬ ਪੁਲਿਸ ਸਰਵਿਸ (ਪੀਪੀਐਸ) ਅਧਿਕਾਰੀ ਹਰਜੀਤ ਸਿੰਘ ਧਾਲੀਵਾਲ ਦੇ ਇੱਕ ਪਾਸੇ ਬੈਠੇ ਹਨ। ਲਾਲ ਟੀ-ਸ਼ਰਟ ਵਿੱਚ ਕਮਲ ਬੋਰੀ ਹੱਥ ਵਿੱਚ ਮੋਬਾਈਲ ਫੜਿਆ ਹੋਇਆ ਦਿਖਾਈ ਦੇ ਰਿਹਾ ਹੈ।

ਇਹ ਫੋਟੋ 7 ਅਗਸਤ ਨੂੰ ਹੋਈ ਪਾਰਟੀ ਦੀ ਦੱਸੀ ਜਾ ਰਹੀ ਹੈ ਅਤੇ ਏਡੀਸੀਪੀ ਹਰਜੀਤ ਸਿੰਘ ਧਾਲੀਵਾਲ ਦੇ ਨਾਲ ਪੁਲਿਸ ਅਧਿਕਾਰੀ ਨੀਰਜ ਕੁਮਾਰ ਵੀ ਸੋਫੇ ਤੇ ਬੈਠੇ ਹਨ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਸ਼ੁੱਕਰਵਾਰ ਸ਼ਾਮ ਨੂੰ ਨੀਰਜ ਕੁਮਾਰ ਦਾ ਤਬਾਦਲਾ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਹਰ ਮਲੇਰਕੋਟਲਾ ਕਰ ਦਿੱਤਾ ਸੀ।

ਦੂਜੇ ਪਾਸੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਅੰਮ੍ਰਿਤਸਰ ਦਿਹਾਤੀ ਵਿੱਚ ਤਾਇਨਾਤ ਡੀਐਸਪੀ ਪ੍ਰਵੇਸ਼ ਚੋਪੜਾ ਅਤੇ ਡੀਐਸਪੀ ਸੰਜੀਵ ਕੁਮਾਰ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਤੋਂ ਬਾਹਰ ਮਾਨਸਾ ਤੇ ਬਠਿੰਡਾ ਭੇਜ ਦਿੱਤਾ ਹੈ। ਅਟਾਰੀ ਦੇ ਡੀਐਸਪੀ ਪ੍ਰਵੇਸ਼ ਚੋਪੜਾ ਨੂੰ ਬਠਿੰਡਾ (Bathinda) ਪੀਬੀਆਈ ਹੋਮੀਸਾਈਡ ਐਂਡ ਫੋਰੈਂਸਿਕ ਅਤੇ ਡੀਐਸਪੀ ਸੰਜੀਵ ਕੁਮਾਰ ਨੂੰ ਮਾਨਸਾ ਪੀਬੀਆਈ ਹੋਮੀਸਾਈਡ ਐਂਡ ਫੋਰੈਂਸਿਕ ਵਿੱਚ ਤਾਇਨਾਤ ਕੀਤਾ ਗਿਆ ਹੈ।

ਇਨ੍ਹਾਂ ਦੋਵਾਂ ਦੇ ਨਾਲ ਹੀ ਡੀਜੀਪੀ ਨੇ ਕੁੱਲ 19 ਡੀਐਸਪੀ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਅਜੇ ਹੋਰ ਵੀ ਪੁਲਿਸ ਅਧਿਕਾਰੀਆ ਦੀ ਫੋਟੋਆ ਵਾਇਰਲ ਹੋ ਸਕਦੀਆਂ ਹਨ। ਦੂਜੇ ਪਾਸੇ ਵਾਲਮੀਕਿ ਸਮਾਜ ਦੇ ਲੋਕ ਪੁਲਿਸ ਅਧਿਕਾਰੀਆਂ ਦੇ ਹੱਕ ਦੇ ਵਿੱਚ ਲਗਾਤਾਰ ਪ੍ਰੈੱਸ ਕਾਨਫਰੰਸਾਂ ਕਰ ਰਹੇ ਹਨ। ਉੱਧਰ ਵਾਲਮੀਕਿ ਸਮਾਜ ਵੱਲੋਂ ਪੁਲਿਸ ਦੇ ਡੀਜੀਪੀ ਕੋਲੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।