ਗੁਰਦੁਵਾਰਾ ਸਾਹਿਬ ‘ਚ ਚੋਰੀ ਦੀ ਘਟਨਾ, ਸੀਸੀਟੀਵੀ ‘ਚ ਕੈਦ ਹੋਈ ਪੂਰੀ ਵਾਰਦਾਤ, ਪੁਲਿਸ ਵੱਲੋਂ ਜਾਂਚ ਜਾਰੀ

Published: 

16 Jul 2023 14:40 PM

ਅੰਮ੍ਰਿਤਸਰ ਦੇ ਪਿੰਡ ਮੁਗਲਾਣੀ ਕੋਟ ਦੇ ਗੁਰਦੁਵਾਰਾ ਸਾਹਿਬ ਵਿਖੇ ਦੋ ਅਣਪਛਾਤੇ ਵਿਅਕਤੀਆਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਪੂਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਚੋਰੀ ਦਾ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਗੁਰਦੁਵਾਰਾ ਸਾਹਿਬ ਚ ਚੋਰੀ ਦੀ ਘਟਨਾ, ਸੀਸੀਟੀਵੀ ਚ ਕੈਦ ਹੋਈ ਪੂਰੀ ਵਾਰਦਾਤ, ਪੁਲਿਸ ਵੱਲੋਂ ਜਾਂਚ ਜਾਰੀ
Follow Us On

ਅੰਮ੍ਰਿਤਸਰ ਨਿਊਜ਼। ਅੰਮ੍ਰਿਤਸਰ ਦੇ ਥਾਣਾ ਰਾਜਾਸਾਂਸੀ ਦੇ ਅਧੀਨ ਆਉਂਦੇ ਪਿੰਡ ਮੁਗਲਾਣੀ ਕੋਟ ਦੇ ਗੁਰਦੁਵਾਰਾ ਸਾਹਿਬ ਵਿਖੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿਤਾ। ਦੱਸ ਦਈਏ ਕਿ ਗੁਰਦੁਵਾਰਾ ਸਾਹਿਬ ਅੰਦਰ ਦਿਨ ਦਿਹਾੜੇ ਸ਼ਰੇਆਮ ਦੋ ਅਣਪਛਾਤੇ ਵਿਅਕਤੀਆਂ (Unidentified Person) ਵਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਚੋਰ ਇੱਕ ਕਾਰ ਵਿੱਚ ਸਵਾਰ ਹੋ ਕੇ ਆਏ ਸਨ ਜਿਨ੍ਹਾਂ ਵੱਲੋ ਇੱਕ ਵਿਅਕਤੀ ਨੇ ਨਿਹੰਗ ਸਿੰਘ ਦਾ ਬਾਣਾ ਪਾਇਆ ਹੋਈਆ ਸੀ।

ਸੀਸੀਟੀਵੀ ‘ਚ ਕੈਦ ਹੋਈ ਪੂਰੀ ਵਾਰਦਾਤ

ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਅਮਰਜੀਤ ਸਿੰਘ ਨੇ ਦੱਸਿਆ ਕਿ ਮੈਂ 14 ਜੁਲਾਈ ਨੂੰ ਆਪਣੇ ਘਰ ਵਿੱਚ ਸੀ ਤਾਂ ਮੇਰੇ ਕੋਲ ਸਾਡੇ ਪਿੰਡ ਦਾ ਗ੍ਰੰਥੀ ਸਿੰਘ ਧੀਰ ਸਿੰਘ ਆਇਆ ਜਿਨ੍ਹਾਂ ਨੇ ਮੈਨੂੰ ਇਸ ਘਟਨਾ ਬਾਰੇ ਦੱਸਿਆ। ਅਮਰਜੀਤ ਸਿੰਘ ਨੇ ਦੱਸਿਆ ਕਿ ਮੈਂ ਸਵੇਰ ਦਾ ਪਾਠ ਕਰਕੇ ਕਰੀਬ 7 ਵਜੇ ਲੋਕਾਂ ਦੇ ਘਰਾਂ ਵਿੱਚੋਂ ਦੁੱਧ ਇਕੱਠਾ ਕਰਨ ਗਿਆ ਸੀ।

ਉਸ ਨੇ ਕਿਹਾ ਮੈਂ ਜਦ ਦੁੱਧ ਇਕੱਠ ਕਰਕੇ ਗੁਰਦੁਆਰੇ ਸਾਹਿਬ ਵਿੱਚ ਆਇਆ ਤਾਂ ਵੇਖਿਆ ਕਿ ਗੁਰਦੁਆਰਾ ਸਾਹਿਬ (Gurdwara Sahib) ਵਿੱਚ ਪਈ ਲੱਕੜ ਦੀ ਅਲਮਾਰੀ ਦਾ ਦਰਵਾਜਾ ਖੁੱਲਾ ਸੀ ਜਦ ਮੈਂ ਉਸ ਨੂੰ ਚੈੱਕ ਕੀਤਾ ਤਾਂ ਵੇਖਿਆ ਕਿ ਕਿਸ ਨੇ ਗੁਰਦੁਆਰਾ ਸਾਹਿਬ ਵਿੱਚ ਵੜ੍ਹ ਕੇ ਲੱਕੜ ਦੀ ਅਲਮਾਰੀ ਵਿਚੋਂ ਰੁਮਾਲੇ ਚੋਰੀ ਕਰ ਲਏ ਹਨ।

ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਜਾ ਕੇ ਦੇਖਿਆ ਗਿਆ ਤਾਂ ਉਸ ਵਿੱਚ ਸਾਫ ਦਿਖਾਈ ਦਿੱਤਾ ਕਿ ਦੋ ਵਿਅਕਤੀ ਇੱਕ ਚਿੱਟੇ ਰੰਗ ਦੀ ਆਲਟੋ ਕਾਰ ਵਿੱਚ ਆਉਂਦੇ ਹਨ। ਜਿਨ੍ਹਾਂ ਵਿਚੋਂ ਇੱਕ ਵਿਅਕਤੀ ਨੇ ਨੀਲੇ ਰੰਗ ਦਾ ਨਿਹੰਗ ਸਿੰਘਾਂ ਦਾ ਬਾਣਾ ਪਾਇਆ ਸੀ ਅਤੇ ਦੂਸਰੇ ਵਿਅਕਤੀ ਨੇ ਸਧਾਰਨ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ।

ਇਹ ਦੋਵੇ ਜਣੇ ਗੁਰਦੁਆਰਾ ਸਾਹਿਬ ਵਿੱਚ ਆਏ ਅਤੇ ਗੁਰਦੁਆਰਾ ਸਾਹਿਬ ਵਿੱਚ ਲੱਕੜ ਦੀ ਅਲਮਾਰੀ ਵਿਚ ਪਏ ਕਰੀਬ 50 ਤੋਂ 55 ਪੀਸ ਰੁਮਾਲੇ ਚੋਰੀ ਕਰਕੇ ਚਾਰ ਗੰਢਾ ਵਿੱਚ ਬੰਨ ਕੇ ਲੈ ਗਏ।

ਅਜਿਹੇ ਲੋਕ ਅੰਮ੍ਰਿਤਧਾਰੀ ਸਿੰਘ ਨਹੀਂ ਹੋ ਸਕਦੇ- ਪਿੰਡ ਵਾਸੀ

ਪਿੰਡ ਦੇ ਲੋਕਾਂ ਦਾ ਕਹਿਣਾ ਹੈ ਜਿਸ ਤਰ੍ਹਾਂ ਦਾ ਇਨ੍ਹਾਂ ਬਾਣਾ ਪਾਇਆ ਹੈ ਅਜਿਹੇ ਲੋਕ ਅੰਮ੍ਰਿਤਧਾਰੀ ਸਿੰਘ ਨਹੀਂ ਹੋ ਸਕਦੇ। ਇਨ੍ਹਾਂ ਲੋਕਾਂ ਵੱਲੋ ਨਿਹੰਗ ਸਿੰਘ ਦਾ ਝੂੱਠਾ ਬਾਣਾ ਪਾਇਆ ਹੋਇਆ ਹੈ। ਅਜਿਹੇ ਲੋਕ ਨਿਹੰਗ ਸਿੰਘ ਦੇ ਬਾਣੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਅਜਿਹੇ ਲੋਕਾਂ ਦੇ ਖਿਲਾਫ਼ ਪੁਲਿਸ ਪ੍ਰਸ਼ਾਸਨ ਕੋਲੋ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਪਿੰਡ ਵਿੱਚ ਕਿਸੇ ਵੀ ਘਰ ਵਿੱਚ ਵੜ ਕੇ ਕੋਈ ਵੀ ਘਟਨਾ ਨੂੰ ਅੰਜਾਮ ਦੇ ਸੱਕਦੇ ਹਨ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ

ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਸੀਸੀਟੀਵੀ ਦੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Related Stories