Movement of Pakistan: ਬਾਰਡਰ ‘ਤੇ BSF ਨੇ ਮੁੜ ਮਾਰ ਮੁਕਾਇਆ ਪਾਕਿਸਤਾਨੀ ਡਰੋਨ, ਕਰੋੜਾਂ ਦੀ ਹੈਰੋਇਨ ਵੀ ਬਰਾਮਦ

Updated On: 

23 May 2023 11:39 AM

ਬੀ.ਐਸ.ਐਫ ਨੂੰ ਇਹ ਸਫਲਤਾ ਅੰਮ੍ਰਿਤਸਰ ਦੇ ਬੀਓਪੀ ਰਾਜਾਤਾਲ ਅਧੀਨ ਪੈਂਦੇ ਸਰਹੱਦੀ ਪਿੰਡ ਭੈਣੀ ਰਾਜਪੂਤਾਨਾ ਵਿੱਚ ਮਿਲੀ। ਘਟਨਾ ਦੇ ਸਮੇਂ ਬੀਐਸਐਫ ਦੀ ਬਟਾਲੀਅਨ 144 ਦੇ ਜਵਾਨ ਗਸ਼ਤ 'ਤੇ ਸਨ। ਰਾਤ ਕਰੀਬ 10 ਵਜੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਤੇ ਕੁੱਝ ਸਮੇਂ ਬਾਅਦ ਬੀਐੱਸਐੱਫ ਨੇ ਪਾਕਿਸਤਾਨੀ ਡਰੋਨ ਨੂੰ ਮਾਰ ਸੁੱਟਿਆ।

Movement of Pakistan: ਬਾਰਡਰ ਤੇ  BSF ਨੇ ਮੁੜ ਮਾਰ ਮੁਕਾਇਆ ਪਾਕਿਸਤਾਨੀ ਡਰੋਨ, ਕਰੋੜਾਂ ਦੀ  ਹੈਰੋਇਨ ਵੀ ਬਰਾਮਦ
Follow Us On

ਅੰਮ੍ਰਿਤਸਰ। ਸੀਮਾ ਸੁਰੱਖਿਆ ਬਲ ਬੀਐੱਸਐੱਫ ਪੰਜਾਬ ਸਰਹੱਦ ‘ਤੇ ਪਾਕਿ ਸਮੱਗਲਰਾਂ ਦੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਨਾਕਾਮ ਕਰ ਰਿਹਾ ਹੈ। ਬੀਐਸਐਫ ਦੇ ਜਵਾਨਾਂ ਨੇ ਚਾਰ ਦਿਨਾਂ ਵਿੱਚ ਇਸ ਪੰਜਵੇਂ ਪਾਕਿਸਤਾਨੀ ਡਰੋਨ (Pakistani Drones) ਨੂੰ ਡੇਗਣ ਵਿੱਚ ਸਫਲਤਾ ਹਾਸਲ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਡਰੋਨ ਨੂੰ ਵੀ ਅੰਮ੍ਰਿਤਸਰ ਸੈਕਟਰ ‘ਚ ਹੀ ਡੇਗਿਆ ਗਿਆ ਸੀ। ਘਟਨਾ ਤੋਂ ਬਾਅਦ ਡਰੋਨ ਦੇ ਨਾਲ-ਨਾਲ ਜਵਾਨਾਂ ਨੇ ਹੈਰੋਇਨ ਦੀ ਇਕ ਖੇਪ ਵੀ ਜ਼ਬਤ ਕੀਤੀ, ਜਿਸ ਦੀ ਅੰਤਰਰਾਸ਼ਟਰੀ ਕੀਮਤ 14 ਕਰੋੜ ਰੁਪਏ ਦੇ ਕਰੀਬ ਹੈ।

ਬੀ.ਐਸ.ਐਫ ਨੂੰ ਇਹ ਸਫਲਤਾ ਅੰਮ੍ਰਿਤਸਰ (Amritsar) ਦੇ ਬੀਓਪੀ ਰਾਜਾਤਾਲ ਅਧੀਨ ਪੈਂਦੇ ਸਰਹੱਦੀ ਪਿੰਡ ਭੈਣੀ ਰਾਜਪੂਤਾਨਾ ਵਿੱਚ ਮਿਲੀ। ਬੀਐਸਐਫ ਦੀ ਬਟਾਲੀਅਨ 144 ਦੇ ਜਵਾਨ ਗਸ਼ਤ ‘ਤੇ ਸਨ। ਰਾਤ ਕਰੀਬ 10 ਵਜੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਬੀਐੱਸਐੱਫ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਡਰੋਨ ਦੀ ਆਵਾਜ਼ ਵੀ ਬੰਦ ਹੋ ਗਈ। ਇਲਾਕਾ ਸੀਲ ਕਰ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।

ਖੇਤਾਂ ਚੋਂ ਮਿਲਿਆ ਡਰੋਨ-ਕਮਾਂਡੈਂਟ

ਬੀਐੱਸਐੱਫ (BSF) ਦੇ ਕਮਾਂਡੈਂਟ ਅਜੈ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਡਰੋਨ ਖੇਤਾਂ ਵਿੱਚ ਡਿੱਗਿਆ ਮਿਲਿਆ ਹੈ। ਜਿਸ ਨਾਲ ਇੱਕ ਬੈਗ ਬੰਨ੍ਹਿਆ ਹੋਇਆ ਸੀ। ਖੋਲ੍ਹਣ ‘ਤੇ ਸ਼ੱਕੀ ਹੈਰੋਇਨ ਦੇ 2 ਪੈਕੇਟ ਬਰਾਮਦ ਹੋਏ ਹਨ। ਜਿਸ ਵਿਚ 2.1 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ, ਜਿਸਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।

ਸ਼ਨੀਵਾਰ-ਐਤਵਾਰ ਨੂੰ ਵੀ ਸਫਲਤਾਵਾਂ ਮਿਲੀਆਂ

ਬੀਤੇ ਸ਼ਨੀਵਾਰ ਅਤੇ ਐਤਵਾਰ ਦੀ ਗੱਲ ਕਰੀਏ ਤਾਂ ਬੀਐਸਐਫ ਜਵਾਨਾਂ ਨੇ 2 ਦਿਨਾਂ ਵਿੱਚ 4 ਡਰੋਨ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਸੀ। ਅੰਮ੍ਰਿਤਸਰ ਸਰਹੱਦ ਨੇੜੇ ਖੇਤਾਂ ਵਿੱਚੋਂ 3 ਡਰੋਨ ਬਰਾਮਦ ਕੀਤੇ ਗਏ ਹਨ। ਅਤੇ ਇੱਕ ਡਰੋਨ ਪਾਕਿਸਤਾਨੀ ਸਰਹੱਦ ਵਿੱਚ ਡਿੱਗਿਆ ਸੀ। ਇਸ ਦੌਰਾਨ ਬੀਐਸਐਫ ਨੇ ਹੈਰੋਇਨ ਦੀ ਖੇਪ ਵੀ ਬਰਾਮਦ ਕੀਤੀ।

DJI Matris 300 RTK ਡਰੋਨ ਦੀ ਵਰਤੋਂ ਕਰਦੇ ਹਨ ਤਸਕਰ

BSF ਦੁਆਰਾ ਜ਼ਬਤ ਕੀਤੇ ਗਏ ਡਰੋਨ ਦੀ ਕਿਸਮ DJI Matris 300 RTK ਹੈ। ਇਹ ਵੀ ਉਹੀ ਡਰੋਨ ਹੈ, ਜੋ ਪਿਛਲੇ ਦਿਨੀਂ ਬਰਾਮਦ ਹੋਇਆ ਸੀ। ਇਸ ਦੇ ਛੋਟੇ ਆਕਾਰ, ਲੰਮੀ ਰੇਂਜ ਅਤੇ ਡਬਲ ਬੈਟਰੀ ਕਾਰਨ ਜ਼ਿਆਦਾ ਸਮੇਂ ਤੱਕ ਹਵਾ ‘ਚ ਰਹਿਣ ਦੀ ਸਮਰੱਥਾ ਕਾਰਨ ਪਾਕਿਸਤਾਨੀ ਤਸਕਰ ਇਸ ਦੀ ਜ਼ਿਆਦਾ ਵਰਤੋਂ ਕਰ ਰਹੇ ਹਨ। ਇਹ ਡਰੋਨ ਆਸਾਨੀ ਨਾਲ ਸਰਹੱਦ ਪਾਰ ਤੋਂ ਛੋਟੀਆਂ ਅਤੇ ਘੱਟ ਵਜ਼ਨ ਵਾਲੀਆਂ ਖੇਪਾਂ ਪ੍ਰਾਪਤ ਕਰ ਲੈਂਦਾ ਹੈ। ਇਸ ਖੇਪ ਦਾ ਭਾਰ 3 ਤੋਂ 5 ਕਿਲੋ ਆਸਾਨੀ ਨਾਲ ਅਤੇ ਵੱਧ ਤੋਂ ਵੱਧ 9 ਕਿਲੋ ਹੁੰਦਾ ਹੈ। ਤੱਕ ਦਾ ਭਾਰ ਚੁੱਕ ਕੇ ਟੇਕਆਫ ਕਰ ਸਕਦਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version