ਅਟਾਰੀ ਵਾਹਗਾ ਬਾਰਡਰ ‘ਤੇ ਫਸੇ 28 ਦੇ ਕਰੀਬ ਪਾਕਿਸਤਾਨੀ ਹਿੰਦੂ ਪਰਿਵਾਰ, ਵੀਜਾ ਖਤਮ ਹੋਣ ਕਾਰਨ ਆਈ ਸਮੱਸਿਆ
ਪਿਛਲੇ ਕਈ ਦਿਨਾਂ ਤੋਂ ਖੁੱਲੇ ਅਸਮਾਨ ਦੇ ਹੇਠਾਂ ਰਹਿਣ ਨੂੰ ਮਜਬੂਰ ਹੋ ਰਹੇ। ਛੋਟੇ ਛੋਟੇ ਬੱਚਿਆਂ ਦੇ ਨਾਲ ਅਟਾਰੀ ਵਾਹਗਾ ਬਾਰਡਰ ਤੇ ਮੰਦਿਰ ਦੇ ਬਾਹਰ ਸਮਾਂ ਕੱਟ ਰਹੇ ਹਨ। ਪਿੰਡ ਦੇ ਲੋਕ ਇਨ੍ਹਾਂ ਪਾਕਿਸਤਾਨੀ ਹਿੰਦੂਆਂ ਨੂੰ ਲੰਗਰ ਦੇ ਰਹੇ ਹਨ। ਫ਼ਰਵਰੀ 2023 ਨੂੰ ਇਹ ਹਿੰਦੂ ਸਿੰਧੀ ਭਾਈਚਾਰੇ ਦੇ ਲੋਕ ਪਕਿਸਤਾਨ ਤੋਂ ਭਾਰਤ 25 ਦਿਨ ਦੇ ਵੀਜੇ 'ਤੇ ਆਏ ਸਨ। ਹੁਣ ਇਹ ਲੋਕ ਭਾਰਤ ਕੋਲੋਂ ਪਕਿਸਤਾਨ ਵਾਪਿਸ ਭੇਜਣ ਦੀ ਮੰਗ ਕਰ ਰਹੇ ਹਨ।
ਅੰਮ੍ਰਿਤਸਰ ਨਿਊਜ। ਅੰਮਿਤਸਰ ਫ਼ਰਵਰੀ 2023 ਦੇ ਵਿੱਚ ਕੁੱਝ ਪਾਕਿਸਤਾਨੀ ਹਿੰਦੂ (Pakistani Hindu) ਸਿੰਧੀ ਭਾਈਚਾਰੇ ਦੇ ਲੋਕ ਭਾਰਤ ਦੇ ਵਿੱਚ ਆਪਣੇ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਦਾ ਵੀਜ਼ਾ ਲਗਵਾਕੇ ਅਟਾਰੀ ਵਾਹਗਾ ਸਰਹੱਦ ਦੇ ਰਸਤੇ ਭਾਰਤ ਵਿੱਚ ਦਾਖਿਲ ਹੋਏ ਸਨ। ਇਹ ਲ਼ੋਕ ਹਰਿਦੁਆਰ ਅਤੇ ਹੋਰ ਕਈ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਲਈ ਭਾਰਤ ਆਏ ਸਨ। ਇਨ੍ਹਾਂ ਹਿੰਦੁ ਪਰਿਵਾਰਾਂ ਦਾ 25 ਦਿਨ ਦਾ ਵੀਜ਼ਾ ਸੀ ਭਾਰਤ ਵਿੱਚ ਘੁੰਮਣ ਦਾ ਪਰ ਇਹ ਲੋਕ ਤੀਰਥ ਸਥਾਨਾਂ ਤੇ ਜਾਣ ਦੀ ਜਗਹ ਤੇ ਰਾਜਸਥਾਨ ਦੇ ਜੋਧਪੁਰ ਇਲਾਕ਼ੇ ਵਿਚ ਚਲੇ ਗਏ ਤੇ ਉਥੇ ਕਮਕਾਜ ਕਰਨ ਲੱਗ ਪਏ।
ਅਸਲ ਵਿੱਚ ਪਤਾ ਲੱਗਾ ਹੈ ਕਿ ਇਹ ਲ਼ੋਕ ਪੱਕੇ ਤੌਰ ‘ਤੇ ਭਾਰਤ (India) ਵਿੱਚ ਰਹਿਣ ਲਈ ਆਏ ਸਨ। 28 ਦੇ ਕਰੀਬ ਹਿੰਦੁ ਇਹ ਪਰਿਵਾਰਾਂ ਵਿੱਚੋਂ ਕੁੱਝ ਲੋਕ ਪਕਿਸਤਾਨ ਵਾਪਿਸ ਪਾਕਿਸਤਾਨ ਜਾਣ ਲੱਗੇ ਤਾਂ ਸਰਕਾਰ ਨੇ ਇਨ੍ਹਾਂ ਨੂੰ ਰੋਕ ਲਿਆ, ਕਿਉਂਕਿ ਇਨਾਂ ਨੂੰ ਜਿੰਨੇ ਟਾਈਮ ਦਾ ਵੀਜ਼ਾ ਮਿਲਿਆ ਸੀ ਉਹ ਟਾਈਮ ਖਤਮ ਹੋ ਗਿਆ, ਜਿਸ ਕਾਰਨ ਇਨਾਂ ਲੋਕਾਂ ਨੂੰ ਪਾਕਿਸਤਾਨ ਜੋਣ ਤੋਂ ਰੋਕ ਲਿਆ ਗਿਆ।
25 ਦਿਨ ਦਾ ਮਿਲਿਆ ਸੀ ਵੀਜਾ
ਪਾਕਿਸਤਾਨੀ ਮੂਲ ਦੇ ਇਹ ਹਿੰਦੂ ਮੈਂਬਰ ਹੁਣ ਅਟਾਰੀ ਸਰਹੱਦ (Atari border) ‘ਤੇ ਸਥਿਤ ਐਂਟੀਗਰੇਟਿਡ ਚੈੱਕ ਪੋਸਟ ਆਈ. ਸੀ. ਪੀ. ਦੇ ਸਾਹਮਣੇ ਮਾਤਾ ਦੇ ਮੰਦਰ ਬਾਹਰ ਬੀਤੇ ਕੁੱਝ ਦਿਨ ਤੋਂ ਡੇਰਾ ਲਾ ਕੇ ਬੈਠੇ ਹੋਏ ਹਨ। ਖੁੱਲ੍ਹੇ ਅਸਮਾਨ ਦੇ ਹੇਠਾਂ ਇਹ ਲ਼ੋਕ ਆਪਣਾ ਜੀਵਨ ਬਸਰ ਕਰ ਰਹੇ ਹਨ, ਇਨ੍ਹਾਂ ਨਾਲ ਛੋਟੇ-ਛੋਟੇ ਬੱਚੇ ਵੀ ਹਨ। ਸਰਹੱਦ ਨੇੜੇ ਪਿੰਡ ਦੇ ਲੋਕ ਇਨ੍ਹਾ ਨੂੰ ਲੰਗਰ ਦੇ ਰਹੇ ਹਨ। ਇਸ ਮੌਕੇ ਇਹ ਹਿੰਦੁ ਪਰਿਵਾਰਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਫ਼ਰਵਰੀ ਦੇ ਮਹੀਨੇ 25 ਦਿਨ ਦੇ ਵੀਜੇ ‘ਤੇ ਅਟਾਰੀ ਸਰਹੱਦ ਦੇ ਰਸਤੇ ਭਾਰਤ ਆਏ ਸਨ। ਤੇ ਰਾਜਸਥਾਨ ਦੇ ਜੋਧਪੁਰ ਵਿੱਚ ਰਹਿਣ ਲੱਗ ਪਏ। ਉਨਾਂ ਕਿਹਾ ਕਿ ਇਸ ਬਾਰੇ ਜੋਧਪੁਰ ਪ੍ਰਸ਼ਾਸਨ ਨੂੰ ਉਨਾਂ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ, ਜਿਸ ਕਾਰਨ ਇਹ ਪਰੇਸ਼ਾਨੀ ਪੈਦਾ ਹੋਈ ਹੈ।
ਜੋਧਪੁਰ ਪ੍ਰਸ਼ਾਸਨ ਤੋਂ ਮਨਜੂਰੀ ਲੈਣੀ ਜ਼ਰੂਰੀ
ਉਨਾਂ ਨੇ ਕਿਹਾ ਕਿ ਹੁਣ ਜਦੋਂ ਉਹ ਜਦੋਂ ਉਹ ਪਾਕਿਸਤਾਨ ਵਾਪਸ ਪਾਣ ਲੱਗੇ ਤਾਂ ਉਨਾਂ ਨੂੰ ਰੋਕ ਲਿਆ ਗਿਆ, ਕਿਉਂਕਿ ਵੀਜੇ ਦਾ ਸਮਾਂ ਖਤਮ ਹੋ ਗਿਆ ਸੀ। ਤੇ ਹੁਣ ਜੋਧਪੁਰ ਪ੍ਰਸ਼ਾਸਨ ਤੋਂ ਮਨਜੂਰੀ ਲੈਣ ਤੋਂ ਬਾਅਦ ਹੀ ਇਹ ਲੋਕ ਪਾਕਿਸਤਾਨ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਜ਼ਲਦੀ ਪਕਿਸਤਾਨ ਨਾ ਭੇਜਿਆ ਗਿਆ ਤਾਂ ਬਹੁਤ ਮੁਸ਼ਕਿਲ ਹੋ ਜਾਵੇਗੀ। ਉਨਾਂ ਨੇ ਕਿਹਾ ਕਿ ਆਏ ਹੋਏ ਲੋਕਾਂ ਵਿੱਚ ਇੱਕ ਮਹਿਲਾ ਮਾਂ ਬਣਨ ਵਾਲੀ ਹੈ ਜੇਕਰ ਉਹ ਭਾਰਤ ਵਿੱਚ ਬੱਚੇ ਨੂੰ ਜਨਮ ਦੇ ਦਿੰਦੀ ਹੈ ਤਾਂ ਉਸ ਬੱਚੇ ਦਾ ਪਾਸਪੋਰਟ ਤੇ ਕਾਗਜ਼ਾਤ ਤਿਆਰ ਕਰਵਾਉਣ ਵਿੱਚ ਵੀ ਕਾਫ਼ੀ ਸਮਾਂ ਲੱਗ ਸਕਦਾ ਹੈ। ਇਸ ਕਰਕੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੇ ਵਤਨ ਪਾਕਿਸਤਾਨ ਭੇਜ ਦਿੱਤਾ ਜਾਵੇ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ