Jathedar on Lynching: ਮਹਾਰਾਸ਼ਟਰ ‘ਚ ਸਿੱਖ ਨੌਜਵਾਨਾਂ ਦੇ ਕਤਲ ਦੀ ਜਾਂਚ ਕਰੇ ਐਸਜੀਪੀਸੀ, ਪੀੜਤ ਪਰਿਵਾਰ ਨੂੰ ਵੀ ਦੇਵੇ ਮਦਦ – ਜਥੇਦਾਰ
ਜੱਥੇਦਾਰ ਨੇ ਕਿਹਾ ਕਿ ਇਹ ਘਿਨੌਣਾ ਅਪਰਾਧ ਮਨੁੱਖਤਾ ਦੇ ਨਾਂ ਤੇ ਧੱਬਾ ਹੈ, ਜਿਸ ਦੇ ਦੋਸ਼ੀ ਸਖ਼ਤ ਸਜ਼ਾ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਪੁਲਿਸ ਇਸ ਘਟਨਾ ਦੇ ਸਾਰੇ ਦੋਸ਼ੀਆਂ ਦੀ ਪਛਾਣ ਕਰੇ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਤੇ ਮਿਸਾਲੀ ਸਜ਼ਾ ਯਕੀਨੀ ਬਣਾਵੇ।
ਗਿਆਨੀ ਹਰਪ੍ਰੀਤ ਸਿੰਘ
Jathedar on Sikh Boy Mob Lynching: ਮਹਾਰਾਸ਼ਟਰ ਦੇ ਪਰਭਨੀ ਵਿੱਚ ਨਾਬਾਲਗ ਸਿੱਖ ਨੌਜਵਾਨ ਨੂੰ ਬੱਕਰਾ ਚੋਰ ਸਮਝ ਕੇ ਮੌਬ ਲਿੰਚਿੰਗ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਜੱਥੇਦਾਰ ਨੇ ਕਿਹਾ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਤਿੰਨ ਸਿੱਖ ਬੱਚਿਆ ਨੂੰ ਭੀੜ ਨੇ ਬੂਰ ਵਾਂਗ ਕੁੱਟ ਦਿੱਤਾ। ਇਨ੍ਹਾਂ ਵਿਚੋਂ ਇੱਕ ਬੱਚੇ ਦੀ ਮੌਤ ਹੋ ਗਈ ਹੈ, ਜਦਕਿ ਦੋ ਬੁਰੀ ਤਰ੍ਹਾਂ ਨਾਲ ਜਖ਼ਮੀ ਹਨ।
ਜੱਥਦਾਰ ਨੇ ਕਿਹਾ ਕੀ ਇੱਕ ਬੱਚਾ ਬਹੁਤ ਹੀ ਗੰਭੀਰ ਸਥਿਤੀ ਵਿਚ ਹੈ ਜਿਸ ਨੂੰ ਨਾਂਦੇੜ ਸਾਹਿਬ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਭਾਰਤ ਵਿਚ ਘਟ ਗਿਣਤੀ ਉਤੇ ਇਹ ਹਮਲੇ ਚਿੰਤਾਜਨਕ ਹੈ। ਜੱਥੇਦਾਰ ਨੇ ਕਿਹਾ ਭਾਰਤ ਸਰਕਾਰ ਨੂੰ ਘਟ ਗਿਣਤੀ ਦੀ ਜਾਣ ਮਾਲ ਦੀ ਰਾਖੀ ਸਰਕਾਰ ਦਾ ਫਰਜ ਹੈ। ਇਸਦੇ ਲਈ ਸਰਕਾਰ ਜਿੰਮੇਵਾਰ ਹੈ। ਜਥੇਦਾਰ ਨੇ ਮੰਗ ਕੀਤੀ ਕਿ ਅਜਿਹੇ ਲੋਕਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।


