Murder: ਅੰਮ੍ਰਿਤਸਰ ‘ਚ ਜਵਾਈ ਨੂੰ ਕੁੱਟ-ਕੁੱਟਕੇ ਉਤਾਰਿਆ ਮੌਤ ਦੇ ਘਾਟ, ਕਤਲ ਕਰਕੇ ਲਾਸ਼ ਗਲੀ ‘ਚ ਸੁੱਟੀ, ਪੁਲਿਸ ਵੱਲ਼ੋਂ ਜਾਂਚ ਸ਼ੁਰੂ

Updated On: 

29 May 2023 11:54 AM

Crime: ਅੰਮ੍ਰਿਤਸਰ ਦੇ ਪਿੰਡ ਲੋਪੋਕੇ ਦੀ ਇਹ ਘਟਨਾ ਹੈ ਜਿਸਦੇ ਤਹਿਤ ਸਹੂਰਾ ਪਰਿਵਾਰ 'ਤੇ ਇਲਜ਼ਾਮ ਲੱਗੇ ਹਨ ਕਿ ਉਨ੍ਹਾਂ ਨੇ ਕੁੱਟਮਾਰ ਕਰਕੇ ਜਵਾਈ ਦੀ ਹੱਤਿਆ ਕੀਤੀ ਹੈ,, ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਧਰ ਸਹੂਰਾ ਪਰਿਵਾਰ ਨੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਜਾਂਚ ਅਧਿਕਾਰੀ ਨੇ ਕਿਹਾ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋਈ ਹੈ।

Murder: ਅੰਮ੍ਰਿਤਸਰ ਚ ਜਵਾਈ ਨੂੰ ਕੁੱਟ-ਕੁੱਟਕੇ ਉਤਾਰਿਆ ਮੌਤ ਦੇ ਘਾਟ, ਕਤਲ ਕਰਕੇ ਲਾਸ਼ ਗਲੀ ਚ ਸੁੱਟੀ, ਪੁਲਿਸ ਵੱਲ਼ੋਂ ਜਾਂਚ ਸ਼ੁਰੂ
Follow Us On

ਅੰਮ੍ਰਿਤਸਰ। ਅੰਮ੍ਰਿਤਸਰ ਦੇ ਅਧੀਨ ਆਉਂਦੇ ਪਿੰਡ ਲੋਪੋਕੇ (Lopoke) ਵਿੱਚ ਇੱਕ ਵਿਅਕਤੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਕਿਹਾ ਜਾ ਰਿਹਾ ਹੈ ਕਿ ਸਹੂਰੇ ਪਰਿਵਾਰ ਵੱਲੋ ਪਿੰਡ ਭੀਲੋਵਾਲ ਕੱਚਾ ਦੇ ਇੱਕ ਵਿਅਕਤੀ ਕੁੱਟਮਾਰ ਕਰਕੇ ਮਾਰ ਦੇਣ ਦੀ ਖਬਰ ਸਾਹਮਣੇ ਆਈ ਹੈ।

ਇਸ ਸਬੰਧੀ ਦੋਸ਼ ਲਗਾਉਦਿਆ ਮ੍ਰਿਤਕ ਨਿਰੰਜਨ ਸਿੰਘ ਭਤੀਜੇ ਗੋਰਾ ਸਿੰਘ ਨੇ ਦੱਸਿਆ ਕਿ ਉਸਦੇ ਚਾਚੇ ਦਾ ਸਹੂਰੇ ਪਰਿਵਾਰ ਨਾਲ ਵਿਵਾਦ ਚੱਲ ਰਿਹਾ ਸੀ। ਉਸਦੀ ਪਤਨੀ ਆਪਣੇ ਪੇਕੇ ਪਰਿਵਾਰ ਰਹਿ ਸੀ।ਐਤਵਾਰ ਜਦੋਂ ਉਨ੍ਹਾਂ ਦਾ ਚਾਚਾ ਲੋਪੋਕੇ ਆਪਣੇ ਸਹੂਰੇ ਘਰ ਆਇਆ ਤਾਂ ਕੁੱਟਮਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸਦੀ ਲਾਸ਼ ਨੂੰ ਗਲੀ ਵਿੱਚ ਸੁੱਟ ਦਿੱਤਾ।

ਸਾਨੂੰ ਨਹੀਂ ਪਤਾ ਮੌਤ ਕਿਵੇਂ ਹੋਈ-ਸਹੂਰਾ ਪਰਿਵਾਰ

ਇਸ ਸਬੰਧੀ ਸਾਨੂੰ ਫੋਨ ਤੇ ਕਿਸੇ ਨੇ ਸੂਚਨਾ ਦਿੱਤੀ। ਜਦੋਂ ਮੌਕੇ ਤੇ ਜਾਕੇ ਵੇਖਿਆ ਤਾਂ ਮ੍ਰਿਤਕ ਨਿਰੰਜਨ ਸਿੰਘ ਵਿੱਚ ਗਲੀ ਵਿੱਚ ਪਿਆ ਸੀ। ਇਸ ਸਬੰਧੀ ਵਿਰੋਧੀ ਪੱਖ ਪੱਖ ਦੇ ਗੁਲਜਾਰ ਸਿੰਘ ਦੇ ਪਰਿਵਾਰ ਨੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪਤਾ ਨਹੀਂ ਕਤਲ (Murder) ਕਿਵੇਂ ਹੋਇਆ ਉਹ ਤਾਂ ਘਰ ਹੀ ਨਹੀਂ ਸਨ। ਸਾਡੇ ਜਵਾਈ ਨੇ ਲੋਪੋਕੇ ਆ ਕੇ ਮੇਰੀ ਬੇਟੀ ਦੀ ਕੁੱਟਮਾਰ ਕੀਤੀ ਤੇ ਫਰਾਰ ਹੋ ਗਿਆ। ਸਾਨੂੰ ਨਹੀ ਪਤਾ ਉਸਦੀ ਮੌਤ ਕਿਸ ਤਰਾ ਹੋਈ ਹੈ।

ਪਤਨੀ ਨਾਲ ਚੱਲ ਰਿਹਾ ਸੀ ਝਗੜਾ-ਜਾਂਚ ਅਧਿਕਾਰੀ

ਜਾਂਚ ਅਧਿਕਾਰੀ ਨੇ ਕਿਹਾ ਸਾਨੂੰ ਸੂਚਨਾ ਮਿਲੀ ਸੀ ਕਿ ਨਿਰੰਜਨ ਸਿੰਘ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਹੈ, ਜਿਹੜਾ ਕਿ ਭੀਲੋਵਾਲ ਦਾ ਰਹਿਣ ਵਾਲਾ ਸੀ। ਜਾਂਚ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਤੇ ਹੁਣ ਉਹ ਸਹੂਰਿਆਂ ਦੇ ਘਰ ਆਪਣੀ ਪਤਨੀ ਨੂੰ ਲੈਣ ਆਇਆ ਸੀ।

‘ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੋਵੇਗੀ ਕਾਰਵਾਈ’

ਜਿੱਥੇ ਦੋਹਾਂ ਪਤੀ ਪਤਨੀ ਦਾ ਝਗੜਾ ਹੋ ਗਿਆ ਜਿਸਦੇ ਚਲਦੇ ਨਿਰੰਜਣ ਸਿੰਘ ਵੱਲੋਂ ਕੋਈ ਜਹਰੀਲੀ ਚੀਜ ਖਾਣ ਨਾਲ ਉਸਦੀ ਮੌਤ ਹੋ ਗਈ ਹੈ। ਫਿਲਹਾਲ ਪੁਲਿਸ (Police) ਨੇ ਲਾਸ਼ ਨੂੰ ਕਬਜੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸਖਤ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ