ਅੰਮ੍ਰਿਤਸਰ ਦੀ ਸਾਰਾਗੜ੍ਹੀ ਪਾਰਕਿੰਗ ਚੋਂ ਮਿਲੇ ਮੱਛੀਆਂ ਨਾਲ ਭਰੇ ਲਿਫ਼ਾਫੇ, ਮਹੌਲ ਖਰਾਬ ਕਰਨ ਦਾ ਖ਼ਦਸਾ

Updated On: 

28 Nov 2024 13:24 PM

Saragarhi Parking: ਅੱਜ ਸਵੇਰੇ ਇੱਕ ਸਿੱਖ ਆਗੂ ਜੋ ਕਿ ਸਾਰਾਗੜੀ ਪਾਰਕਿੰਗ ਵਿੱਚ ਆਪਣੀ ਗੱਡੀ ਲਗਾਉਣ ਦੇ ਲਈ ਪਹੁੰਚੇ ਸਨ। ਉਨ੍ਹਾਂ ਨੇ ਇਸ ਲਿਫਾਫੇ ਨੂੰ ਵੇਖਿਆ ਤਾਂ ਉਨ੍ਹਾਂ ਨੇ ਇਹ ਵੀਡੀਓ ਬਣਾਈ ਗਈ। ਉਨ੍ਹਾਂ ਨੇ ਵੀਡੀਓ ਚ ਕਿਹਾ ਕਿ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਕੀ ਅਸੀਂ ਜਿਸ ਜਗ੍ਹਾਂ ਤੇ ਅੱਜ ਖਲੋਤੇ ਹਾਂ ਇਸ ਨੂੰ ਸਾਰਾਗੜੀ ਸਰਾ ਪਾਰਕਿੰਗ ਕਿਹਾ ਜਾਂਦਾ ਹੈ। ਇੱਥੇ ਅੱਜ ਸਾਨੂੰ ਇੱਕ ਵੱਖਰਾ ਕਾਰਜ ਦੇਖਣ ਨੂੰ ਮਿਲਿਆ ਹੈ।

ਅੰਮ੍ਰਿਤਸਰ ਦੀ ਸਾਰਾਗੜ੍ਹੀ ਪਾਰਕਿੰਗ ਚੋਂ ਮਿਲੇ ਮੱਛੀਆਂ ਨਾਲ ਭਰੇ ਲਿਫ਼ਾਫੇ, ਮਹੌਲ ਖਰਾਬ ਕਰਨ ਦਾ ਖ਼ਦਸਾ
Follow Us On

Fish Packet in Saragarhi Parking: ਅੱਜ ਅੰਮ੍ਰਿਤਸਰ ਦੀ ਸਾਰਾਗੜੀ ਪਾਰਕਿੰਗ ਦੇ ਵਿੱਚ ਸਵੇਰੇ ਇੱਕ ਮਛਲੀਆਂ ਦਾ ਭਰਿਆ ਲਿਫਾਫਾ ਮਿਲਿਆ ਹੈ ਜਿਸ ਵਿੱਚ ਕਾਫੀ ਤਾਦਾਤ ‘ਚ ਮਛਲੀਆਂ ਮਰੀਆਂ ਪਈਆਂ ਸਨ। ਜਿਸਨੂੰ ਲੈ ਕੇ ਮਾਹੌਲ ਖਰਾਬ ਕਰਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਅੱਜ ਸਵੇਰੇ ਇੱਕ ਸਿੱਖ ਆਗੂ ਜੋ ਕਿ ਸਾਰਾਗੜੀ ਪਾਰਕਿੰਗ ਵਿੱਚ ਆਪਣੀ ਗੱਡੀ ਲਗਾਉਣ ਦੇ ਲਈ ਪਹੁੰਚੇ ਸਨ। ਉਨ੍ਹਾਂ ਨੇ ਇਸ ਲਿਫਾਫੇ ਨੂੰ ਵੇਖਿਆ ਤਾਂ ਉਨ੍ਹਾਂ ਨੇ ਇਹ ਵੀਡੀਓ ਬਣਾਈ ਗਈ। ਉਨ੍ਹਾਂ ਨੇ ਵੀਡੀਓ ਚ ਕਿਹਾ ਕਿ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ‘ਤੇ ਕੀ ਅਸੀਂ ਜਿਸ ਜਗ੍ਹਾਂ ਤੇ ਅੱਜ ਖਲੋਤੇ ਹਾਂ ਇਸ ਨੂੰ ਸਾਰਾਗੜੀ ਸਰਾ ਪਾਰਕਿੰਗ ਕਿਹਾ ਜਾਂਦਾ ਹੈ। ਇੱਥੇ ਅੱਜ ਸਾਨੂੰ ਇੱਕ ਵੱਖਰਾ ਕਾਰਜ ਦੇਖਣ ਨੂੰ ਮਿਲਿਆ ਹੈ।

ਵੀਡੀਓ ਚ ਉਨ੍ਹਾਂ ਚਿੰਤਾ ਜਾਹਰ ਕਰਦਿਆਂ ਕਿਹਾ ਹੈ ਕਿ ਕਿਸੇ ਸਮੇਂ ਪੰਜਾਬ ਦੀ ਸ਼ਾਂਤੀ ਅਤੇ ਗੁਰਦੁਆਰਿਆਂ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਸ਼ਰਾਬ ਜਾਂ ਮਾਸ ਸੁੱਟ ਕੇ ਮਾਹੌਲ ਨੂੰ ਖਰਾਬ ਕੀਤਾ ਜਾਂਦਾ ਸੀ। ਅੱਜ ਜਦੋਂ ਅਸੀਂ ਕਾਰ ਪਾਰਕਿੰਗ ਦੇ ਵਿੱਚ ਪੁੱਜੇ ਤਾਂ 2 ਲਿਫਾਫੇ ਮੱਛੀਆਂ ਨਾਲ ਭਰੇ ਵੇਖੇ ਗਏ ਹਨ। ਇਹ ਮਾਹੌਲ ਖ਼ਰਾਬ ਕਰਨ ਦੀ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸ਼ਰਾਰਤੀ ਅੰਸਰਾਂ ਦੀ ਦੱਸਿਆ ਚਾਲ

ਸਿੱਖ ਆਗੂ ਨੇ ਕਿਹਾ ਕਿ ਇਹ ਇੱਕ ਧਾਰਮਿਕ ਸੰਸਥਾ ਹੈ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਦੀ ਸੰਗਤ ਇੱਥੇ ਨਤਮਸਤਕ ਹੋਣ ਦੇ ਲਈ ਆਂਦੀ ਹੈ। ਇਥੇ ਆਪਣਾ ਗੱਡੀਆਂ ਪਾਰਕ ਕਰਕੇ ਬੜੀ ਆਸਥਾ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਦੀਦਾਰ ਕਰਨ ਵਾਸਤੇ ਜਾਂਦੀ ਹੈ। ਇਹ ਹਰ ਆਏ ਸਾਲ ਸ਼ਰਾਰਤੀ ਅੰਸਰ ਇਹੋ ਜਹੀਆਂ ਚਾਲਾ ਚਲਦੇ ਹਨ।

ਸਿੱਖ ਆਗੂ ਨੇ ਕਿਹਾ ਕਿ ਪ੍ਰਸ਼ਾਸਨ ਦੇ ਅਸੀਂ ਧਿਆਨ ਵਿੱਚ ਲਿਆਣਾ ਚਾਹੁੰਦੇ ਹਾਂ ਇਹੋ ਜਿਹੀ ਸ਼ਰਾਰਤੀ ਅੰਸਰਾਂ ਤੇ ਨੱਥ ਪਾਈ ਜਾਵੇ ਤਾਂ ਜੋ ਇਹ ਪੰਜਾਬ ਦਾ ਮਾਹੌਲ ਤੇ ਆਪਸੀ ਭਾਈਚਾਰਾ ਖਰਾਬ ਨਾ ਕਰ ਸਕਣ। ਉਹਨਾਂ ਕਿਹਾ ਕਿ ਜਿਸ ਦੀ ਵੀ ਇਹ ਹਰਕਤ ਹੈ, ਉਸ ਨੂੰ ਫੜ ਕੇ ਸਖਤ ਤੋਂ ਸਜ਼ਾ ਦੇਣੀ ਚਾਹੀਦੀ ਹੈ।

Exit mobile version