ਅੰਮ੍ਰਿਤਸਰ: ਕਰਜ਼ੇ ਤੇ ਵਿਆਜ ਦੇ ਬੋਝ ਤੋਂ ਪਰੇਸ਼ਾਨ ਸ਼ਖ਼ਸ ਪਹੁੰਚਿਆ ਡੀਸੀ ਦਫ਼ਤਰ, ਖ਼ੁਦਕੁਸ਼ੀ ਕਰਨ ਦੀ ਮੰਗੀ ਇਜਾਜ਼ਤ

Updated On: 

19 Aug 2026 10:46 AM IST

ਪ੍ਰਿੰਸ ਸਿੰਘ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ ਤੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਿਆਜ ਅਦਾ ਕਰਦਾ ਆ ਰਿਹਾ ਹੈ। ਕਰਜ਼ਾ ਚੁਕਾਉਣ ਲਈ ਉਸ ਨੇ ਆਪਣਾ ਮਕਾਨ ਤੇ ਜ਼ਮੀਨ ਤੱਕ ਗਿਰਵੀ ਰੱਖ ਦਿੱਤੀ, ਪਰ ਇਸ ਦੇ ਬਾਵਜੂਦ ਕਰਜ਼ਾ ਖਤਮ ਨਹੀਂ ਹੋ ਸਕਿਆ। ਹੁਣ ਹਾਲਾਤ ਇਹ ਬਣ ਗਏ ਹਨ ਕਿ ਉਸ ਕੋਲ ਕਰਜ਼ਾ ਵਾਪਸ ਕਰਨ ਲਈ ਕੋਈ ਸਾਧਨ ਨਹੀਂ ਬਚਿਆ।

ਅੰਮ੍ਰਿਤਸਰ: ਕਰਜ਼ੇ ਤੇ ਵਿਆਜ ਦੇ ਬੋਝ ਤੋਂ ਪਰੇਸ਼ਾਨ ਸ਼ਖ਼ਸ ਪਹੁੰਚਿਆ ਡੀਸੀ ਦਫ਼ਤਰ, ਖ਼ੁਦਕੁਸ਼ੀ ਕਰਨ ਦੀ ਮੰਗੀ ਇਜਾਜ਼ਤ

ਕਰਜ਼ੇ ਤੋਂ ਪਰੇਸ਼ਾਨ ਸ਼ਖ਼ਸ ਪਹੁੰਚਿਆ DC ਦਫ਼ਤਰ, ਖ਼ੁਦਕੁਸ਼ੀ ਕਰਨ ਦੀ ਮੰਗੀ ਇਜਾਜ਼ਤ

ਕਰਜ਼ੇ ਤੇ ਵਿਆਜ ਦੇ ਬੋਝ ਤੋਂ ਪ੍ਰੇਸ਼ਾਨ ਇੱਕ ਵਿਅਕਤੀ ਨੇ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚ ਕੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ। ਪੀੜਤ ਪ੍ਰਿੰਸ ਸਿੰਘ ਨੇ ਆਪਣੀ ਸਮੱਸਿਆ ਦਾ ਹੱਲ ਕਰਵਾਉਣ ਦੇ ਨਾਲ-ਨਾਲ ਆਪਣੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਪ੍ਰਿੰਸ ਸਿੰਘ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਉਸ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਉਹ ਇੰਨੀ ਮਾਨਸਿਕ ਪ੍ਰੇਸ਼ਾਨੀ ‘ਚ ਹੈ ਕਿ ਉਸ ਨੂੰ ਖ਼ੁਦਕੁਸ਼ੀ ਕਰਨ ਦੀ ਇਜਾਜ਼ਤ ਦੇ ਦਿੱਤੀ ਜਾਵੇ।

ਪ੍ਰਿੰਸ ਸਿੰਘ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ ਤੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਿਆਜ ਅਦਾ ਕਰਦਾ ਆ ਰਿਹਾ ਹੈ। ਕਰਜ਼ਾ ਚੁਕਾਉਣ ਲਈ ਉਸ ਨੇ ਆਪਣਾ ਮਕਾਨ ਤੇ ਜ਼ਮੀਨ ਤੱਕ ਗਿਰਵੀ ਰੱਖ ਦਿੱਤੀ, ਪਰ ਇਸ ਦੇ ਬਾਵਜੂਦ ਕਰਜ਼ਾ ਖਤਮ ਨਹੀਂ ਹੋ ਸਕਿਆ। ਹੁਣ ਹਾਲਾਤ ਇਹ ਬਣ ਗਏ ਹਨ ਕਿ ਉਸ ਕੋਲ ਕਰਜ਼ਾ ਵਾਪਸ ਕਰਨ ਲਈ ਕੋਈ ਸਾਧਨ ਨਹੀਂ ਬਚਿਆ।

“ਬੱਚੀ ਦਾ ਵੀ ਕੀਤਾ ਜਾ ਰਿਹਾ ਪਿੱਛਾ”

ਉਸ ਦਾ ਕਹਿਣਾ ਹੈ ਕਿ ਕਰਜ਼ਾ ਦੇਣ ਵਾਲੇ ਲੋਕ ਲਗਾਤਾਰ ਪੈਸੇ ਵਾਪਸ ਕਰਨ ਲਈ ਦਬਾਅ ਬਣਾ ਰਹੇ ਹਨ ਤੇ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪ੍ਰਿੰਸ ਸਿੰਘ ਨੇ ਦਾਅਵਾ ਕੀਤਾ ਕਿ ਕੁਝ ਲੋਕ ਉਸ ਦਾ ਪਿੱਛਾ ਕਰਦੇ ਹਨ ਤੇ ਘਰ ਦੇ ਬਾਹਰ ਖੜ੍ਹੇ ਹੋ ਕੇ ਵੀ ਧਮਕੀਆਂ ਦਿੰਦੇ ਹਨ। ਉਸ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਉਸ ਦੀ ਬੱਚੀ ਦਾ ਵੀ ਪਿੱਛਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪੂਰਾ ਪਰਿਵਾਰ ਡਰ ਦੇ ਮਾਹੌਲ ‘ਚ ਰਹਿ ਰਿਹਾ ਹੈ।

ਪੀੜਤ ਨੇ ਪ੍ਰਸ਼ਾਸਨ ਅੱਗੇ ਮੁੱਖ ਤੌਰ ਤੇ ਦੋ ਮੰਗਾਂ ਰੱਖੀਆਂ ਹਨ। ਪਹਿਲੀ, ਉਸ ਦੇ ਕਰਜ਼ੇ ਤੇ ਵਿਆਜ ਨਾਲ ਜੁੜੀ ਸਮੱਸਿਆ ਦਾ ਹੱਲ ਕਰਵਾਇਆ ਜਾਵੇ ਤਾਂ ਜੋ ਉਹ ਇਸ ਮੁਸੀਬਤ ਤੋਂ ਬਾਹਰ ਨਿਕਲ ਸਕੇ। ਦੂਜੀ, ਉਸ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਸ ਨੇ ਦੱਸਿਆ ਕਿ ਪਰਿਵਾਰ ‘ਚ ਪਤਨੀ, ਬੱਚੇ ਤੇ ਬਜ਼ੁਰਗ ਪਿਤਾ ਹਨ ਤੇ ਧਮਕੀਆਂ ਕਾਰਨ ਸਾਰਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ।

“ਪਰਿਵਾਰ ਨੂੰ ਆਏ ਦਿਨ ਧਮਕੀਆਂ ਮਿਲ ਰਹੀਆਂ”

ਇਸ ਮੌਕੇ ਪ੍ਰਿੰਸ ਦੀ ਪਤਨੀ ਨੀਲਮ ਕੌਰ ਨੇ ਕਿਹਾ ਕਿ ਉਸ ਦਾ ਪਤੀ ਬਹੁਤ ਜ਼ਿਆਦਾ ਕਰਜ਼ੇ ‘ਚ ਡੁੱਬ ਚੁੱਕਾ ਹੈ। ਕਰਜ਼ਦਾਰਾਂ ਦੀਆਂ ਕਿਸ਼ਤਾਂ ਦੇਣ ਦੇ ਬਾਵਜੂਦ ਵੀ ਕਰਜ਼ਾ ਸਿਰ ਤੇ ਚੜ੍ਹਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਆਏ ਦਿਨ ਧਮਕੀਆਂ ਮਿਲ ਰਹੀਆਂ ਹਨ ਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਉਹ ਡਰੇ ਹੋਏ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਪਰਿਵਾਰ ਨੂੰ ਸੁਰੱਖਿਆ ਦੇਣ ਦੀ ਅਪੀਲ ਕੀਤੀ।

ਉੱਧਰ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਪ੍ਰਿੰਸ ਸਿੰਘ ਦੀ ਸ਼ਿਕਾਇਤ ਉਨ੍ਹਾਂ ਨੂੰ ਪ੍ਰਾਪਤ ਹੋਈ ਹੈ। ਸ਼ਿਕਾਇਤ ‘ਚ ਧਮਕੀਆਂ ਅਤੇ ਗੈਂਗਸਟਰਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਪੁਲਿਸ ਕਮਿਸ਼ਨਰ ਨੂੰ ਦੇ ਦਿੱਤੀ ਗਈ ਹੈ ਤੇ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਸ਼ਾਸਨ ਵੱਲੋਂ ਦੋਵਾਂ ਧਿਰਾਂ ਨੂੰ ਬੁਲਾ ਕੇ ਮਾਮਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।

Loading...
Unable to load recommendations.
Follow Us