ਅੰਮ੍ਰਿਤਸਰ ਨੂੰ ਐਲਾਨਿਆ ਜਾਵੇ No War Zone, ਐਮਪੀ ਰੰਧਾਵਾ ਦਾ PM ਮੋਦੀ ਨੂੰ ਪੱਤਰ
ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਅਪੀਲ ਕਿਸੇ ਤਰ੍ਹਾਂ ਦੀ ਰਾਜਨੈਤਿਕ ਪ੍ਰਭੂਸੱਤਾ ਦੀ ਮੰਗ ਨਹੀਂ ਹੈ, ਜਿਸ ਤਰ੍ਹਾਂ ਕਿ ਵੈਟਿਕਨ ਸਿਟੀ ਦੇ ਮਾਮਲੇ 'ਚ ਹੁੰਦਾ ਹੈ। ਇਹ ਇੱਕ ਅਧਿਆਤਮਕ ਤੇ ਇਹ ਸਥਾਈ ਸੁਰੱਖਿਆ ਦੀ ਅੰਤਰਰਾਸ਼ਟਰੀ ਮਾਨਤਾ ਲਈ ਇੱਕ ਨਿਮਰ ਬੇਨਤੀ ਹੈ।

ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੰਮ੍ਰਿਤਸਰ ਨੂੰ ਨੋ-ਵਾਰ ਜ਼ੋਨ ਐਲਾਨਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖਿਆ ਹੈ। ਪੱਤਰ ‘ਚ ਐਮਪੀ ਰੰਧਾਵਾ ਨੇ ਲਿਖਿਆ ਹੈ ਕਿ ਅੰਮ੍ਰਿਤਸਰ, ਜਿੱਥੇ ਸ੍ਰੀ ਹਰਮੰਦਿਰ ਸਾਹਿਬ ਹੈ, ਇਹ ਸਿਰਫ਼ ਇੱਕ ਭੁਗੋਲਿਕ ਸਥਾਨ ਨਹੀਂ ਹੈ, ਇਹ ਸਿੱਖ ਧਰਮ ਦੀ ਆਤਮਾ ਹੈ ਤੇ ਇਨਸਾਨੀਅਤ ਦੇ ਲਈ ਪ੍ਰੇਮ ਤੇ ਸ਼ਾਂਤੀ ਦਾ ਇੱਕ ਪਵਿੱਤਰ ਅਸਥਾਨ ਹੈ। ਇਸ ਦੀ ਪਵਿੱਤਰਤਾ ਧਾਰਮਿਕ ਸੀਮਾਵਾਂ ਤੋਂ ਪਰੇ ਹੈ ਤੇ ਇਹ ਇੱਕ ਅਜਿਹਾ ਅਸਥਾਨ ਹੈ, ਜੋ ਅੱਜ ਦੇ ਵੰਡੇ ਹੋਏ ਅਤੇ ਟਕਰਾਅ ਭਰੇ ਸੰਸਾਰ ਵਿੱਚ ਏਕਤਾ, ਹਮਦਰਦੀ ਅਤੇ ਦਿਲਾਸੇ ਦਾ ਸੰਦੇਸ਼ ਦਿੰਦਾ ਹੈ।
ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਅਪੀਲ ਕਿਸੇ ਤਰ੍ਹਾਂ ਦੀ ਰਾਜਨੈਤਿਕ ਪ੍ਰਭੂਸੱਤਾ ਦੀ ਮੰਗ ਨਹੀਂ ਹੈ, ਜਿਸ ਤਰ੍ਹਾਂ ਕਿ ਵੈਟਿਕਨ ਸਿਟੀ ਦੇ ਮਾਮਲੇ ‘ਚ ਹੁੰਦਾ ਹੈ। ਇਹ ਇੱਕ ਅਧਿਆਤਮਕ ਤੇ ਇਹ ਸਥਾਈ ਸੁਰੱਖਿਆ ਦੀ ਅੰਤਰਰਾਸ਼ਟਰੀ ਮਾਨਤਾ ਲਈ ਇੱਕ ਨਿਮਰ ਬੇਨਤੀ ਹੈ। ਵਿਸ਼ਵ ਭਰ ‘ਚ ਤਣਾਅ ਤੇ ਸੈਨਿਕ ਤਾਕਤਾਂ ਵੱਧ ਰਹੀਆਂ ਹਨ, ਅਜਿਹੇ ‘ਚ ਅੰਮ੍ਰਿਤਸਰ ਨੂੰ ਹਿੰਸਾ ਦੇ ਖ਼ਤਰਿਆਂ ਤੋਂ ਹੁਣ ਤੇ ਭਵਿੱਖ ‘ਚ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰੱਖਣਾ ਬਹੁੱਤ ਮਹੱਤਵਪੂਰਨ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਸ਼ਵਵਿਆਪੀ ਸਿੱਖਿਆਵਾਂ ਜੋ ਸ਼ਾਂਤੀ, ਨਿਮਰਤਾ ਅਤੇ ਵਿਸ਼ਵਵਿਆਪੀ ਭਾਈਚਾਰੇ ‘ਤੇ ਅਧਾਰਤ ਹਨ। ਇਹ ਦੁਨੀਆ ਭਰ ਵਿੱਚ ਵਧ ਰਹੇ ਫੌਜੀਕਰਨ ਦੇ ਵਿਰੁੱਧ ਇੱਕ ਨੈਤਿਕ ਸ਼ਕਤੀ ਵਜੋਂ ਕੰਮ ਕਰਦੇ ਹਨ। ਜਦੋਂ ਵਿਸ਼ਵ ‘ਚ ਅਨੇਕਾਂ ਸ਼ਕਤੀਆਂ ਸੰਘਰਸ਼ ਦੇ ਵੱਲ ਵੱਧ ਰਹੀਆਂ ਹਨ, ਤਾਂ ਸਿੱਖ ਵਿਚਾਰਧਾਰਾ ਸਰਭਤ ਦੇ ਭਲੇ ਨੂੰ ਇਨਸਾਨੀਅਤ ਦੇ ਸ਼ਾਂਤੀਪੂਰਨ ਹੋਂਦ ਦੇ ਇੱਕ ਅੰਤਿਮ ਉਮੀਦ ਦੇ ਰੂਪ ‘ਚ ਉੱਚਾ ਚੁੱਕਣਾ ਚਾਹੀਦਾ ਹੈ। ਸਿੱਖ ਭਾਈਚਾਰੇ ਅਤੇ ਨਾਗਰਿਕਾਂ ਵੱਲੋਂ ਅੰਮ੍ਰਿਤਸਰ ਦੀ ਸੰਭਾਵੀ ਅਸੁਰੱਖਿਆ ਬਾਰੇ ਚਿੰਤਾਵਾਂ ਪ੍ਰਗਟ ਕੀਤੀਆਂ ਗਈਆਂ ਹਨ।