Good News: ਅੰਮ੍ਰਿਤਸਰ-ਨਵੀਂ ਦਿੱਲੀ ਵਿਚਾਲੇ ਚੱਲੇਗੀ ਇੱਕ ਹੋਰ ਵੰਦੇ ਭਾਰਤ ਟਰੇਨ, ਨਵੇਂ ਸਾਲ ਤੋਂ ਪਹਿਲਾਂ ਮਿਲੇਗਾ ਤੋਹਫ਼ਾ

Updated On: 

23 Dec 2023 15:47 PM

ਪੰਜਾਬ ਦੇ ਲਈ ਨਵੀਂ ਵੰਦੇ ਭਾਰਤ ਐਕਸਪ੍ਰੈਸ ਟਰੇਨ ਦਾ ਉਦਘਾਟਨ 30 ਦਸੰਬਰ ਨੂੰ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਟਰੇਨ ਦੇ ਨਾਲ 6 ਹੋਰ ਵੰਦੇ ਭਾਰਤ ਟਰੇਨਾਂ ਦੀ ਸ਼ੁਰੂਆਤ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਲਈ ਵੰਦੇ ਭਾਰਤ ਟਰੇਨ ਦੇ ਨਾਲ-ਨਾਲ ਅਯੁੱਧਿਆ-ਨਵੀਂ ਦਿੱਲੀ, ਦਰਭੰਗਾ-ਨਵੀਂ ਦਿੱਲੀ, ਵੈਸ਼ਨੋ ਦੇਵੀ-ਦਿੱਲੀ, ਕੋਇੰਬਟੂਰ-ਬੰਗਲੌਰ, ਜਾਲਨਾ-ਮੁੰਬਈ ਵੰਦੇ ਭਾਰਤ ਟਰੇਨ ਨੂੰ ਹਰੀ ਝੰਡੀ ਦੇ ਸਕਦੇ ਹਨ।

Good News: ਅੰਮ੍ਰਿਤਸਰ-ਨਵੀਂ ਦਿੱਲੀ ਵਿਚਾਲੇ ਚੱਲੇਗੀ ਇੱਕ ਹੋਰ ਵੰਦੇ ਭਾਰਤ ਟਰੇਨ, ਨਵੇਂ ਸਾਲ ਤੋਂ ਪਹਿਲਾਂ ਮਿਲੇਗਾ ਤੋਹਫ਼ਾ

ਵੰਦੇ ਭਾਰਤ Photo Credit: tv9hindi.com

Follow Us On

ਅੰਮ੍ਰਿਤਸਰ-ਨਵੀਂ ਦਿੱਲੀ ਵਿਚਾਲੇ ਚੱਲਣ ਵਾਲੀ ਨਵੀਂ ਵੰਦੇ ਭਾਰਤ ਐਕਸਪ੍ਰੈਸ ( Vande Bharat Express ) ਟਰੇਨ ਦਾ ਉਦਘਾਟਨ 30 ਦਸੰਬਰ ਨੂੰ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਟਰੇਨ ਦੇ ਨਾਲ 6 ਹੋਰ ਵੰਦੇ ਭਾਰਤ ਟਰੇਨਾਂ ਦੀ ਸ਼ੁਰੂਆਤ ਕਰਨਗੇ। ਇਸ ‘ਚ ਖਾਸ ਗੱਲ ਇਹ ਹੈ ਕਿ ਇਹ ਪੰਜਾਬ ‘ਚੋਂ ਚੱਲਣ ਵਾਲੀ ਪਹਿਲੀ ਵੰਦੇ ਭਾਰਤ ਟਰੇਨ ਹੈ, ਜੋ ਜਲੰਧਰ ਅਤੇ ਲੁਧਿਆਣਾ ਦੇ ਦੋਵੇਂ ਮੁੱਖ ਸਟੇਸ਼ਨਾਂ ‘ਤੇ ਰੁਕੇਗੀ।

ਇਹ ਰੇਲ ਗੱਡੀ ਅੰਮ੍ਰਿਤਸਰ ਤੋਂ ਸਵੇਰੇ 8.30 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 9.26 ਵਜੇ ਜਲੰਧਰ, 10.16 ਵਜੇ ਲੁਧਿਆਣਾ, 11.34 ਵਜੇ ਅੰਬਾਲਾ ਅਤੇ 1.50 ਵਜੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹੁੰਚੇਗੀ। ਇਸੇ ਤਰ੍ਹਾਂ ਵਾਪਸੀ ‘ਤੇ ਇਹ ਰੇਲ ਗੱਡੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਬਾਅਦ ਦੁਪਹਿਰ 3.15 ਵਜੇ ਰਵਾਨਾ ਹੋਵੇਗੀ, ਜੋ ਸ਼ਾਮ 6.36 ‘ਤੇ ਲੁਧਿਆਣਾ, ਸ਼ਾਮ 7.26 ‘ਤੇ ਜਲੰਧਰ ਅਤੇ 8.35 ‘ਤੇ ਅੰਮ੍ਰਿਤਸਰ ਪਹੁੰਚੇਗੀ। ਸਮੇਂ ਨੂੰ ਧਿਆਨ ਚ ਰੱਖਦੇ ਹੋਏ ਆਉਣ-ਜਾਣ ਦੌਰਾਨ ਸਾਰੇ ਸਟੇਸ਼ਨਾਂ ‘ਤੇ 2 ਮਿੰਟ ਦਾ ਸਟਾਪੇਜ ਹੋਵੇਗਾ। ਇਸ ਟਰੇਨ ਦੇ ਨਾਲ ਮੁਸਾਫ਼ਰਾਂ ਅਤੇ ਕਾਰੋਬਾਰੀਆਂ ਨੂੰ ਬਹੁਤ ਫਾਇਦਾ ਹੋਵੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਲਈ ਵੰਦੇ ਭਾਰਤ ਟਰੇਨ ਦੇ ਨਾਲ-ਨਾਲ ਅਯੁੱਧਿਆ-ਨਵੀਂ ਦਿੱਲੀ, ਦਰਭੰਗਾ-ਨਵੀਂ ਦਿੱਲੀ, ਵੈਸ਼ਨੋ ਦੇਵੀ-ਦਿੱਲੀ, ਕੋਇੰਬਟੂਰ-ਬੰਗਲੌਰ, ਜਾਲਨਾ-ਮੁੰਬਈ ਵੰਦੇ ਭਾਰਤ ਟਰੇਨ ਨੂੰ ਹਰੀ ਝੰਡੀ ਦੇ ਸਕਦੇ ਹਨ।

MP ਰਿੰਕੂ ਨੇ ਕੀਤੀ ਮੁਲਾਕਾਤ

ਦੱਸ ਦੇਈਏ ਕਿ ਹਾਲ ਹੀ ਵਿੱਚ ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ 30 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਨਵੀਂ ਦਿੱਲੀ-ਅੰਮ੍ਰਿਤਸਰ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਜਲੰਧਰ ਵਿੱਚ ਸਟਾਪੇਜ ਦਿਵਾਉਣ ਦੀ ਮੰਗ ਕੀਤੀ ਸੀ।

ਮੀਟਿੰਗ ਦੌਰਾਨ ਸੰਸਦ ਮੈਂਬਰ ਮੈਂਬਰ ਸੁਸ਼ੀਲ ਰਿੰਕੂ ਨੇ ਕੇਂਦਰੀ ਰੇਲ ਮੰਤਰੀ ਨੂੰ ਦੱਸਿਆ ਸੀ ਕਿ ਜਲੰਧਰ ਸੂਬੇ ਦਾ ਪ੍ਰਮੁੱਖ ਉਦਯੋਗਿਕ ਸ਼ਹਿਰ ਹੋਣ ਦੇ ਨਾਲ-ਨਾਲ ਐਨਆਰਆਈ (NRI) ਹੱਬ ਵੀ ਹੈ। ਜਲੰਧਰ ਵਿਖੇ ਇਸ ਟਰੇਨ ਦੇ ਰੁਕਣ ਨਾਲ ਮੁਸਾਫ਼ਰਾਂ ਅਤੇ ਕਾਰੋਬਾਰੀਆਂ ਨੂੰ ਬਹੁਤ ਫਾਇਦਾ ਹੋਵੇਗਾ, ਜਿਨ੍ਹਾਂ ਨੂੰ ਜਲੰਧਰ ਅਤੇ ਨਵੀਂ ਦਿੱਲੀ ਵਿਚਕਾਰ ਇਸ ਹਾਈ ਸਪੀਡ ਟਰੇਨ ਵਿੱਚ ਸਫ਼ਰ ਕਰਨ ਦਾ ਮੌਕਾ ਮਿਲੇਗਾ।