AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਅੰਮ੍ਰਿਤਸਰ ‘ਚ ਕਬੂਤਰਬਾਜ਼ੀ ਪਿੱਛੇ ਤੇਜ਼ਧਾਰ ਹਥਿਆਰਾਂ ਨਾਲ ਪੂਰੇ ਪਰਿਵਾਰ ‘ਤੇ ਜਾਨਲੇਵਾ ਹਮਲਾ; ਇਲਾਕੇ ‘ਚ ਦਹਿਸ਼ਤ

ਅੰਮ੍ਰਿਤਸਰ ਦੇ ਖਜ਼ਾਨਾ ਗੇਟ ਇਲਾਕੇ ਵਿੱਚ ਸਥਿਤ ਪਤੀਆਂ ਵਾਲੀ ਗਲੀ 'ਚ ਕਬੂਤਰਬਾਜ਼ੀ ਦੇ ਵਿਵਾਦ ਨੂੰ ਲੈ ਕੇ ਚੱਲ ਰਹੀ ਪੁਰਾਣੀ ਦੁਸ਼ਮਣੀ ਉਸ ਸਮੇਂ ਖੂਨੀ ਰੂਪ ਅਖਤਿਆਰ ਕਰ ਗਈ, ਜਦੋਂ ਕੁਝ ਹਮਲਾਵਰਾਂ ਵੱਲੋਂ ਇੱਕ ਨੌਜਵਾਨ ਅਤੇ ਉਸ ਦੇ ਪਰਿਵਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।

ਅੰਮ੍ਰਿਤਸਰ 'ਚ ਕਬੂਤਰਬਾਜ਼ੀ ਪਿੱਛੇ ਤੇਜ਼ਧਾਰ ਹਥਿਆਰਾਂ ਨਾਲ ਪੂਰੇ ਪਰਿਵਾਰ 'ਤੇ ਜਾਨਲੇਵਾ ਹਮਲਾ; ਇਲਾਕੇ 'ਚ ਦਹਿਸ਼ਤ
lalit-sharma
| Published: 28 May 2026 19:05 PM IST
Share

ਅੰਮ੍ਰਿਤਸਰ ਦੇ ਖਜ਼ਾਨਾ ਗੇਟ ਇਲਾਕੇ ਵਿੱਚ ਸਥਿਤ ਪਤੀਆਂ ਵਾਲੀ ਗਲੀ ‘ਚ ਕਬੂਤਰਬਾਜ਼ੀ ਦੇ ਵਿਵਾਦ ਨੂੰ ਲੈ ਕੇ ਚੱਲ ਰਹੀ ਪੁਰਾਣੀ ਦੁਸ਼ਮਣੀ ਉਸ ਸਮੇਂ ਖੂਨੀ ਰੂਪ ਅਖਤਿਆਰ ਕਰ ਗਈ, ਜਦੋਂ ਕੁਝ ਹਮਲਾਵਰਾਂ ਵੱਲੋਂ ਇੱਕ ਨੌਜਵਾਨ ਅਤੇ ਉਸ ਦੇ ਪਰਿਵਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਖੂਨੀ ਟਕਰਾਅ ਦੌਰਾਨ ਦੋ ਸਕੇ ਭਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਪੁਰਾਣੀ ਰੰਜਿਸ਼ ਕਾਰਨ ਹੋਇਆ ਹਮਲਾ

ਹਸਪਤਾਲ ਵਿੱਚ ਇਲਾਜ ਅਧੀਨ ਪੀੜਤ ਨੀਰਜ ਸ਼ਰਮਾ ਅਤੇ ਕਰਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸ਼ੌਕ ਵਜੋਂ ਕਬੂਤਰ ਪਾਲਦੇ ਹਨ। ਇਸੇ ਗੱਲ ਨੂੰ ਲੈ ਕੇ ਮੁਹੱਲੇ ਦੇ ਹੀ ਕੁਝ ਵਿਅਕਤੀ ਉਨ੍ਹਾਂ ਨਾਲ ਲੰਬੇ ਸਮੇਂ ਤੋਂ ਖਾਰ ਖਾਂਦੇ ਸਨ ਅਤੇ ਪਹਿਲਾਂ ਵੀ ਕਈ ਵਾਰ ਉਨ੍ਹਾਂ ਵਿਚਕਾਰ ਇਸੇ ਮੁੱਦੇ ‘ਤੇ ਬਹਿਸਬਾਜ਼ੀ ਹੋ ਚੁੱਕੀ ਸੀ। ਪੀੜਤਾਂ ਅਨੁਸਾਰ, ਘਟਨਾ ਵਾਲੇ ਦਿਨ ਦੂਜੀ ਧਿਰ ਨੇ ਯੋਜਨਾਬੱਧ ਤਰੀਕੇ ਨਾਲ ਉਨ੍ਹਾਂ ਦੇ ਪਿਤਾ ਨੂੰ ਫੋਨ ਕਰਕੇ ਗੱਲਬਾਤ ਕਰਨ ਦੇ ਬਹਾਨੇ ਗਲੀ ਦੇ ਬਾਹਰ ਬੁਲਾਇਆ ਸੀ।

ਪੀੜਤਾਂ ਨੇ ਦੱਸਿਆ ਕਿ ਜਦੋਂ ਉਹ ਆਪਣੇ ਪਿਤਾ ਦੇ ਨਾਲ ਮੌਕੇ ‘ਤੇ ਪਹੁੰਚੇ ਤਾਂ ਉੱਥੇ ਪਹਿਲਾਂ ਤੋਂ ਹੀ ਹਮਲਾਵਰ ਦਾਤਰ, ਬੇਸਬਾਲ ਬੈਟ ਅਤੇ ਲੋਹੇ ਦੀਆਂ ਰਾਡਾਂ ਲੈ ਕੇ ਤਿਆਰ ਖੜ੍ਹੇ ਸਨ। ਗਲੀ ਦੇ ਮੋੜ ‘ਤੇ ਉਨ੍ਹਾਂ ਨੂੰ ਘੇਰ ਕੇ ਹਮਲਾਵਰਾਂ ਨੇ ਅੰਨ੍ਹੇਵਾਹ ਵਾਰ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਕਰਨ ਸ਼ਰਮਾ ਨੇ ਆਪਣੇ ਭਰਾ ਨੀਰਜ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਦੇ ਸਿਰ ‘ਤੇ ਦਾਤਰ ਨਾਲ ਕਈ ਵਾਰ ਕੀਤੇ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ।

ਦੁਕਾਨ ਵਿੱਚ ਵੜ ਕੇ ਵੀ ਜਾਰੀ ਰੱਖਿਆ ਹਮਲਾ

ਪੀੜਤ ਨੀਰਜ ਸ਼ਰਮਾ ਨੇ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਜਦੋਂ ਉਸ ਨੇ ਆਪਣੀ ਜਾਨ ਬਚਾਉਣ ਲਈ ਨੇੜੇ ਦੀ ਇੱਕ ਹਲਵਾਈ ਦੀ ਦੁਕਾਨ ਅੰਦਰ ਸ਼ਰਨ ਲਈ, ਤਾਂ ਹਮਲਾਵਰ ਉੱਥੇ ਵੀ ਉਸ ਦਾ ਪਿੱਛਾ ਕਰਦੇ ਹੋਏ ਅੰਦਰ ਵੜ ਗਏ ਅਤੇ ਉਸ ‘ਤੇ ਲਗਾਤਾਰ ਹਮਲੇ ਕੀਤੇ। ਇਸ ਹਮਲੇ ਵਿੱਚ ਨੀਰਜ ਦੇ ਸਿਰ, ਪਿੱਠ ਅਤੇ ਬਾਂਹਾਂ ‘ਤੇ ਗੰਭੀਰ ਸੱਟਾਂ ਵੱਜੀਆਂ ਹਨ, ਜਦਕਿ ਉਸ ਦੀ ਇੱਕ ਲੱਤ ਦੀ ਹੱਡੀ ਵੀ ਟੁੱਟ ਗਈ ਹੈ। ਕਰਨ ਸ਼ਰਮਾ ਦੇ ਸਿਰ ‘ਤੇ ਦਾਤਰ ਦੇ ਤਕਰੀਬਨ 5 ਤੋਂ 7 ਵਾਰ ਹੋਏ ਹਨ। ਇਸ ਦੌਰਾਨ ਜਦੋਂ ਉਨ੍ਹਾਂ ਦੀ ਮਾਤਾ ਬਚਾਅ ਲਈ ਅੱਗੇ ਆਈ ਤਾਂ ਉਹ ਵੀ ਜ਼ਖਮੀ ਹੋ ਗਏ, ਜਿਨ੍ਹਾਂ ਦੀ ਠੋਡੀ ‘ਤੇ ਸੱਟ ਲੱਗੀ ਹੈ।

ਪੀੜਤ ਪਰਿਵਾਰ ਵੱਲੋਂ ਸਖ਼ਤ ਕਾਰਵਾਈ ਦੀ ਮੰਗ

ਪੀੜਤ ਪਰਿਵਾਰ ਨੇ ਆਰੋਪ ਲਗਾਇਆ ਹੈ ਕਿ ਇਸ ਹਮਲੇ ਵਿੱਚ ਪਲਵਿੰਦਰ, ਉਸ ਦਾ ਪਿਤਾ, ਜਵਾਈ ਅਤੇ ਕੁਝ ਔਰਤਾਂ ਵੀ ਸਰਗਰਮ ਰੂਪ ਵਿੱਚ ਸ਼ਾਮਲ ਸਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਹਮਲਾਵਰਾਂ ਖ਼ਿਲਾਫ਼ ਧਾਰਾ 307 (ਕਤਲ ਦੀ ਕੋਸ਼ਿਸ਼) ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਪਰਿਵਾਰ ਨੇ ਇਹ ਵੀ ਖ਼ਦਸ਼ਾ ਜਤਾਇਆ ਹੈ ਕਿ ਹਮਲਾਵਰ ਪਹਿਲਾਂ ਵੀ ਨਸ਼ੇ ਅਤੇ ਹੋਰ ਅਪਰਾਧਿਕ ਮਾਮਲਿਆਂ ਵਿੱਚ ਜੇਲ੍ਹ ਜਾ ਚੁੱਕੇ ਹਨ ਅਤੇ ਹੁਣ ਵੀ ਉਨ੍ਹਾਂ ਦੀ ਜਾਨ ਨੂੰ ਲਗਾਤਾਰ ਖ਼ਤਰਾ ਬਣਿਆ ਹੋਇਆ ਹੈ।

ਪੁਲਿਸ ਦੀ ਕਾਰਵਾਈ ਅਤੇ ਜਾਂਚ

ਦੂਜੇ ਪਾਸੇ, ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਝਗੜਾ ਕਬੂਤਰਬਾਜ਼ੀ ਦੇ ਵਿਵਾਦ ਕਾਰਨ ਹੋਇਆ ਹੈ ਅਤੇ ਇਸ ਲੜਾਈ ਵਿੱਚ ਦੋਵਾਂ ਧਿਰਾਂ ਦੇ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਹਨ। ਪੁਲਿਸ ਮੁਤਾਬਕ ਫਿਲਹਾਲ ਪੀੜਤਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ ਅਤੇ ਦੋਵਾਂ ਧਿਰਾਂ ਦੀਆਂ ਮੈਡੀਕਲ ਰਿਪੋਰਟਾਂ ਦੇ ਆਧਾਰ ‘ਤੇ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Follow Us
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ......
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ...
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ...
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon...
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ...
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ...
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ...
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ...