ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ 'ਤੇ ਅੱਜ ਤੋਂ ਸਫਰ ਮਹਿੰਗਾ, ਲਾਡੋਵਾਲ 'ਚ 15 ਰੁਪਏ ਅਤੇ ਕਰਨਾਲ 'ਚ 10 ਰੁਪਏ ਟੋਲ 'ਚ ਵਾਧਾ | Amritsar Delhi National Highway will expensive from today know in Punjabi Punjabi news - TV9 Punjabi

ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ ‘ਤੇ ਅੱਜ ਤੋਂ ਸਫਰ ਮਹਿੰਗਾ, ਲਾਡੋਵਾਲ ‘ਚ 15 ਰੁਪਏ ਅਤੇ ਕਰਨਾਲ ‘ਚ 10 ਰੁਪਏ ਟੋਲ ‘ਚ ਵਾਧਾ

Updated On: 

01 Sep 2023 10:26 AM

ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ 'ਤੇ ਸਥਿਤ ਦੋ ਟੋਲ ਪਲਾਜ਼ਿਆਂ, ਲੁਧਿਆਣਾ ਦੇ ਲਾਡੋਵਾਲ ਅਤੇ ਹਰਿਆਣਾ ਦੇ ਕਰਨਾਲ (ਬਸਤਾਦਾ) 'ਤੇ ਅੱਜ ਤੋਂ ਟੈਕਸ ਦਰਾਂ ਵਧਾ ਦਿੱਤੀਆਂ ਗਈਆਂ ਹਨ। ਅੱਜ ਤੋਂ ਲਾਡੋਵਾਲ ਟੋਲ 'ਤੇ ਕਾਰ-ਜੀਪ ਲਈ ਸਿੰਗਲ ਸਫ਼ਰ ਲਈ 165 ਰੁਪਏ ਵਸੂਲੇ ਜਾਣਗੇ। 24 ਘੰਟਿਆਂ ਵਿੱਚ ਇੱਕ ਤੋਂ ਵੱਧ ਯਾਤਰਾਵਾਂ ਲਈ 245 ਰੁਪਏ ਅਦਾ ਕਰਨੇ ਪੈਣਗੇ, ਜਦੋਂ ਕਿ ਮਹੀਨਾਵਾਰ ਪਾਸ 4930 ਰੁਪਏ ਦਾ ਹੋਵੇਗਾ।

ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ ਤੇ ਅੱਜ ਤੋਂ ਸਫਰ ਮਹਿੰਗਾ, ਲਾਡੋਵਾਲ ਚ 15 ਰੁਪਏ ਅਤੇ ਕਰਨਾਲ ਚ 10 ਰੁਪਏ ਟੋਲ ਚ ਵਾਧਾ
Follow Us On

ਪੰਜਾਬ ਨਿਊਜ਼। ਅੰਮ੍ਰਿਤਸਰ-ਦਿੱਲੀ ਹਾਈਵੇਅ ‘ਤੇ ਸਫਰ ਕਰਨਾ ਅੱਜ ਤੋਂ ਮਹਿੰਗਾ ਹੋ ਗਿਆ ਹੈ। ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਸਥਿਤ ਦੋ ਟੋਲ ਪਲਾਜ਼ਿਆਂ, ਲੁਧਿਆਣਾ ਦੇ ਲਾਡੋਵਾਲ ਅਤੇ ਹਰਿਆਣਾ ਦੇ ਕਰਨਾਲ (ਬਸਤਾਦਾ) ‘ਤੇ ਅੱਜ ਤੋਂ ਟੈਕਸ ਦਰਾਂ ਵਧਾਇਆ ਗਈਆਂਹਨ। NHAI ਨੇ ਲੁਧਿਆਣਾ ਦੇ ਲਾਡੋਵਾਲ ਦੇ ਟੋਲ ਦਰਾਂ ਵਿੱਚ 15 ਰੁਪਏ ਦਾ ਵਾਧਾ ਹੋਇਆ ਹੈ ਅਤੇ ਕਰਨਾਲ ਦੇ ਬਸਤਾਡਾ ਟੋਲ ਪਲਾਜਾ ਦੀਆਂ ਦਰਾਂ ਵਿੱਚ 10 ਰੁਪਏ ਦਾ ਵਾਧਾ ਹੋਇਆ ਹੈ।

ਲਾਡੋਵਾਲ ਟੋਲ ਕਿਨ੍ਹਾ ਮਹਿੰਗਾ ਹੋਇਆ ?

ਅੱਜ ਤੋਂ ਲਾਡੋਵਾਲ ਟੋਲ ‘ਤੇ ਕਾਰ-ਜੀਪ ਲਈ ਸਿੰਗਲ ਸਫ਼ਰ ਲਈ 165 ਰੁਪਏ ਵਸੂਲੇ ਜਾਣਗੇ। 24 ਘੰਟਿਆਂ ਵਿੱਚ ਇੱਕ ਤੋਂ ਵੱਧ ਯਾਤਰਾਵਾਂ ਲਈ 245 ਰੁਪਏ ਅਦਾ ਕਰਨੇ ਪੈਣਗੇ, ਜਦੋਂ ਕਿ ਮਹੀਨਾਵਾਰ ਪਾਸ 4930 ਰੁਪਏ ਦਾ ਹੋਵੇਗਾ। ਇਸੇ ਤਰ੍ਹਾਂ ਹਲਕੇ ਵਪਾਰਕ ਵਾਹਨਾਂ ਲਈ ਇਸ ਟੋਲ ‘ਤੇ ਸਿੰਗਲ ਟ੍ਰਿਪ 285 ਰੁਪਏ ਅਤੇ 24 ਘੰਟਿਆਂ ‘ਚ ਕਈ ਟ੍ਰਿਪ 430 ਰੁਪਏ ਹੋਣਗੇ। ਦੱਸ ਦਈਏ ਕਿ ਇਸ ਸ਼੍ਰੇਣੀ ਦੇ ਵਾਹਨਾਂ ਨੂੰ ਮਹੀਨਾਵਾਰ ਪਾਸ ਦੀ ਫੀਸ 8 ਹਜ਼ਾਰ 625 ਰੁਪਏ ਹੋਵੇਗੀ।

ਲੁਧਿਆਣਾ ਦੇ ਲਾਡੋਵਾਲ ਟੋਲ ‘ਤੇ ਬੱਸਾਂ ਅਤੇ ਟਰੱਕਾਂ ਦੀ ਟੋਲ ਪਰਚੀ 575 ਰੁਪਏ ਅਤੇ 24 ਘੰਟਿਆਂ ਦੇ ਅੰਦਰ ਯਾਤਰਾ ਲਈ 860 ਰੁਪਏ ਅਤੇ ਮਹੀਨਾਵਾਰ ਪਾਸ ਲਈ 17, 245 ਰੁਪਏ ਦੇਣੇ ਹੋਣਗੇ। ਵਧੇ ਟੋਲ ਦੇ ਰੇਟਾਂ ਤਹਿਤ ਡਬਲ ਐਕਸਲ ਟਰੱਕਾਂ ਦੇ ਰੇਟ ਸਿੰਗਲ ਟ੍ਰਿਪ ਲਈ 925 ਰੁਪਏ ਅਤੇ 24 ਘੰਟਿਆਂ ਵਿੱਚ ਕਈ ਟਰਿੱਪਾਂ ਲਈ 1, 385 ਰੁਪਏ ਚਾਰਜ ਕੀਤੇ ਜਾਣਗੇ। ਜਦੋਂ ਕਿ ਇਸ ਸ੍ਰੇਣੀ ਦੇ ਵਾਹਨਾਂ ਦਾ ਮਹੀਨਾਵਾਰ ਪਾਸ ਦੀ ਕੀਮਤ 27, 720 ਰੁਪਏ ਦਾ ਹੋਵੇਗਾ।

ਕਰਨਾਲ ਵਿੱਚ ਕਾਰ-ਜੀਪ ਸਿੰਗਲ ਟ੍ਰਿਪ 155 ਰੁਪਏ

ਹਰਿਆਣਾ ‘ਚ ਦਿੱਲੀ ਹਾਈਵੇਅ ‘ਤੇ ਕਰਨਾਲ ਦੇ ਬਸਤਾਡਾ ‘ਚ ਕਾਰ-ਜੀਪ ਲਈ ਸਿੰਗਲ ਟ੍ਰਿਪ ਦੇ ਨਵੇਂ ਰੇਟ ਅੱਜ ਤੋਂ 155 ਰੁਪਏ ਹੋਣਗੇ। ਇਨ੍ਹਾਂ ਵਾਹਨਾਂ ਨੂੰ 24 ਘੰਟਿਆਂ ਵਿੱਚ ਇੱਕ ਤੋਂ ਵੱਧ ਯਾਤਰਾਵਾਂ ਲਈ 235 ਰੁਪਏ ਅਤੇ ਮਾਸਿਕ ਪਾਸ ਲਈ 4710 ਰੁਪਏ ਦੇਣੇ ਹੋਣਗੇ। ਹਲਕੇ ਵਪਾਰਕ ਵਾਹਨ ਨੂੰ ਸਿੰਗਲ ਟ੍ਰਿਪ ਲਈ 275 ਰੁਪਏ, 24 ਘੰਟੇ ਦੀ ਮਲਟੀਪਲ ਟ੍ਰਿਪ ਲਈ 475 ਰੁਪਏ ਅਤੇ ਬਸਤਾਡਾ ਵਿਖੇ ਮਾਸਿਕ ਪਾਸ ਲਈ 8240 ਰੁਪਏ ਦੇਣੇ ਹੋਣਗੇ।

Exit mobile version