AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਅੰਮ੍ਰਿਤਸਰ ‘ਚ ਕਾਂਗਰਸੀ ਸਰਪੰਚ ਦੇ ਘਰ ‘ਤੇ ਬੰਬ ਨਾਲ ਹਮਲਾ, ਗੈਂਗਸਟਰ ਨੇ ਮੰਗੀ 50 ਲੱਖ ਦੀ ਫਿਰੌਤੀ

ਅੰਮ੍ਰਿਤਸਰ ਦੇ ਪਿੰਡ ਸੁਧਾਰ ਵਿੱਚ ਬੀਤੀ ਸ਼ਨੀਵਾਰ ਰਾਤ ਉਸ ਸਮੇਂ ਭਾਰੀ ਦਹਿਸ਼ਤ ਫੈਲ ਗਈ, ਜਦੋਂ ਪਿੰਡ ਦੇ ਮੌਜੂਦਾ ਸਰਪੰਚ ਅਤੇ ਕਾਂਗਰਸੀ ਆਗੂ ਨਿਸ਼ਾਨ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਇੱਕ ਬੰਬ ਨੁਮਾ ਚੀਜ਼ ਨਾਲ ਧਮਾਕਾ ਕੀਤਾ ਗਿਆ। ਰਾਤ ਕਰੀਬ 11 ਵਜੇ ਹੋਏ ਇਸ ਜ਼ੋਰਦਾਰ ਧਮਾਕੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਭਾਰੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਅੰਮ੍ਰਿਤਸਰ 'ਚ ਕਾਂਗਰਸੀ ਸਰਪੰਚ ਦੇ ਘਰ 'ਤੇ ਬੰਬ ਨਾਲ ਹਮਲਾ, ਗੈਂਗਸਟਰ ਨੇ ਮੰਗੀ 50 ਲੱਖ ਦੀ ਫਿਰੌਤੀ
lalit-sharma
| Published: 10 May 2026 21:08 PM IST
Share

ਅੰਮ੍ਰਿਤਸਰ ਦੇ ਪਿੰਡ ਸੁਧਾਰ ਵਿੱਚ ਬੀਤੀ ਸ਼ਨੀਵਾਰ ਰਾਤ ਉਸ ਸਮੇਂ ਭਾਰੀ ਦਹਿਸ਼ਤ ਫੈਲ ਗਈ, ਜਦੋਂ ਪਿੰਡ ਦੇ ਮੌਜੂਦਾ ਸਰਪੰਚ ਅਤੇ ਕਾਂਗਰਸੀ ਆਗੂ ਨਿਸ਼ਾਨ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਇੱਕ ਬੰਬ ਨੁਮਾ ਚੀਜ਼ ਨਾਲ ਧਮਾਕਾ ਕੀਤਾ ਗਿਆ। ਰਾਤ ਕਰੀਬ 11 ਵਜੇ ਹੋਏ ਇਸ ਜ਼ੋਰਦਾਰ ਧਮਾਕੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਭਾਰੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਪੀੜਤ ਸਰਪੰਚ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 9 ਤਰੀਕ ਦੀ ਦੁਪਹਿਰ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਧਮਕੀ ਭਰੀ ਕਾਲ ਆਈ ਸੀ। ਕਾਲ ਕਰਨ ਵਾਲੇ ਨੇ ਖੁਦ ਨੂੰ ਗੈਂਗਸਟਰ ਜੀਵਨ ਫੌਜੀ ਦੱਸਿਆ ਅਤੇ ਸਰਪੰਚ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਗੈਂਗਸਟਰ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਇਸ ਦਾ ਅੰਜਾਮ ਬੁਰਾ ਹੋਵੇਗਾ। ਇਸ ਧਮਕੀ ਤੋਂ ਕੁਝ ਘੰਟਿਆਂ ਬਾਅਦ ਹੀ ਰਾਤ ਵੇਲੇ ਉਨ੍ਹਾਂ ਦੇ ਘਰ ‘ਤੇ ਬੰਬ ਨੁਮਾ ਚੀਜ਼ ਸੁੱਟ ਕੇ ਧਮਾਕਾ ਕਰ ਦਿੱਤਾ ਗਿਆ।

ਧਮਾਕੇ ਤੋਂ ਬਾਅਦ ਦੁਬਾਰਾ ਆਈ ਜਾਨੋਂ ਮਾਰਨ ਦੀ ਧਮਕੀ

ਰਾਹਤ ਦੀ ਗੱਲ ਇਹ ਰਹੀ ਕਿ ਹਮਲੇ ਦੌਰਾਨ ਪਰਿਵਾਰਕ ਮੈਂਬਰ ਘਰ ਦੇ ਅੰਦਰ ਹੀ ਮੌਜੂਦ ਸਨ, ਪਰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ, ਧਮਾਕੇ ਤੋਂ ਬਾਅਦ ਕਥਿਤ ਗੈਂਗਸਟਰ ਜੀਵਨ ਫੌਜੀ ਨੇ ਸਰਪੰਚ ਨੂੰ ਦੁਬਾਰਾ ਕਾਲ ਕੀਤੀ। ਸਰਪੰਚ ਅਨੁਸਾਰ ਗੈਂਗਸਟਰ ਨੇ ਕਿਹਾ ਕਿ ਉਸਨੂੰ ਦੋ ਦਿਨਾਂ ਦੇ ਅੰਦਰ ਪੈਸੇ ਚਾਹੀਦੇ ਹਨ। ਉਸਨੇ ਬੇਹੱਦ ਖ਼ੌਫ਼ਨਾਕ ਲਹਿਜੇ ਵਿੱਚ ਧਮਕਾਇਆ ਕਿ “ਜੇਕਰ ਪੈਸੇ ਨਾ ਮਿਲੇ ਤਾਂ ਸਮਝ ਲੈਣਾ ਕਿ ਮੌਤ ਤੇਰੇ ਆਲੇ-ਦੁਆਲੇ ਘੁੰਮ ਰਹੀ ਹੈ, ਪੈਸੇ ਦੇ ਦਿਓ ਨਹੀਂ ਤਾਂ ਮੌਤ ਤੈਅ ਹੈ।”

ਪੁਲਿਸ ਵੱਲੋਂ ਜਾਂਚ ਅਤੇ CCTV ਫੁਟੇਜ ਦੀ ਪੜਤਾਲ

ਵਾਰਦਾਤ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਘਰ ਦੇ ਆਲੇ-ਦੁਆਲੇ ਲੱਗੇ CCTV ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫਿਰੌਤੀ ਮੰਗਣ ਵਾਲੇ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਘਟਨਾ ਨੇ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।

Follow Us
Ketan Agrawal Murder Case: ਪੁਣੇ ਦਾ ਕੇਤਨ ਅਗਰਵਾਲ ਕਲਤਕਾਂਡ, ਲਵ, ਪਾਵਰ ਅਤੇ ਧੋਖੇ ਦੀ ਕਹਾਣੀ
Ketan Agrawal Murder Case: ਪੁਣੇ ਦਾ ਕੇਤਨ ਅਗਰਵਾਲ ਕਲਤਕਾਂਡ, ਲਵ, ਪਾਵਰ ਅਤੇ ਧੋਖੇ ਦੀ ਕਹਾਣੀ...
Mata Vaishno Devi Yatra: ਵੈਸ਼ਨੋ ਦੇਵੀ 'ਚ ਟੁੱਟੇ ਸਾਰੇ ਰਿਕਾਰਡ, ਭਾਰੀ ਗਿਣਤੀ 'ਚ ਪਹੁੰਚ ਰਹੇ ਸ਼ਰਧਾਲੂ
Mata Vaishno Devi Yatra: ਵੈਸ਼ਨੋ ਦੇਵੀ 'ਚ ਟੁੱਟੇ ਸਾਰੇ ਰਿਕਾਰਡ, ਭਾਰੀ ਗਿਣਤੀ 'ਚ ਪਹੁੰਚ ਰਹੇ ਸ਼ਰਧਾਲੂ...
LPG Cylinder New Rules 2026: 30 ਦਿਨ ਅਤੇ 90 ਦਿਨ ਦੇ ਨਿਯਮ ਕੀ ਹਨ? ਪੂਰਾ ਸੱਚ
LPG Cylinder New Rules 2026: 30 ਦਿਨ ਅਤੇ 90 ਦਿਨ ਦੇ ਨਿਯਮ ਕੀ ਹਨ? ਪੂਰਾ ਸੱਚ...
ਨਾਨਕ ਲੇਵਾ ਸੰਗਤ 'ਤੇ ਛੱਡਦਾ ਹਾਂ ਫੈਸਲਾ, ਕਥਿਤ ਵਾਇਰਲ ਵੀਡੀਓ 'ਤੇ ਬੋਲੇ CM ਭਗਵੰਤ ਮਾਨ
ਨਾਨਕ ਲੇਵਾ ਸੰਗਤ 'ਤੇ ਛੱਡਦਾ ਹਾਂ ਫੈਸਲਾ, ਕਥਿਤ ਵਾਇਰਲ ਵੀਡੀਓ 'ਤੇ ਬੋਲੇ CM ਭਗਵੰਤ ਮਾਨ...
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ...
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?...
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!...
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ...
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ...