ਜਲੰਧਰ ਵਿੱਚ ਅੰਮ੍ਰਿਤਸਰ ਦੇ ਸਿਵਲ ਸਰਜਨ ਦਾ ਐਕਸੀਡੈਂਟ, ਟਰੱਕ ਨੇ ਮਾਰੀ ਟੱਕਰ, ਮਾਂ ਨੂੰ ਮਿਲਣ ਤੋਂ ਬਾਅਦ ਬੱਸ ਦੀ ਕਰ ਰਹੇ ਸਨ ਉਡੀਕ

Updated On: 

05 Jun 2026 16:15 PM IST

Amritsar Civil Surgeon Accident: ਚਸ਼ਮਦੀਦਾਂ ਅਨੁਸਾਰ, ਟਰੱਕ ਡਰਾਈਵਰ ਅਚਾਨਕ ਬਿਨਾਂ ਦੇਖੇ ਬੈਕ ਕਰਨ ਲੱਗ ਪਿਆ। ਟੱਕਰ ਲੱਗਣ 'ਤੇ ਉਹ ਸੜਕ 'ਤੇ ਡਿੱਗ ਪਏ। ਉਨ੍ਹਾਂ ਦੀ ਚੀਕ ਸੁਣ ਕੇ ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਰੌਲਾ ਪਾਇਆ ਅਤੇ ਟਰੱਕ ਰੁਕਵਾਇਆ। ਜ਼ਖਮੀ ਡਾਕਟਰ ਨੂੰ ਟਰੱਕ ਹੇਠੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ।

ਜਲੰਧਰ ਵਿੱਚ ਅੰਮ੍ਰਿਤਸਰ ਦੇ ਸਿਵਲ ਸਰਜਨ ਦਾ ਐਕਸੀਡੈਂਟ, ਟਰੱਕ ਨੇ ਮਾਰੀ ਟੱਕਰ, ਮਾਂ ਨੂੰ ਮਿਲਣ ਤੋਂ ਬਾਅਦ ਬੱਸ ਦੀ ਕਰ ਰਹੇ ਸਨ ਉਡੀਕ

ਅੰਮ੍ਰਿਤਸਰ ਸਿਵਲ ਸਰਜਨ ਡਾ. ਸਤਿੰਦਰਜੀਤ ਸਿੰਘ ਬਜਾਜ ਨੂੰ ਸ਼ੁੱਕਰਵਾਰ ਸਵੇਰੇ ਜਲੰਧਰ ਦੇ ਪੀਏਪੀ ਚੌਕ ‘ਤੇ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਉਹ ਆਪਣੀ ਮਾਂ ਨੂੰ ਮਿਲਣ ਤੋਂ ਬਾਅਦ ਅੰਮ੍ਰਿਤਸਰ ਵਾਪਸ ਜਾਣ ਲਈ ਬੱਸ ਦੀ ਉਡੀਕ ਕਰ ਰਹੇ ਸਨ। ਹਾਦਸੇ ਵਿੱਚ ਉਨ੍ਹਾਂ ਨੂੰ ਕਈ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂਨੂੰ ਜੋਸ਼ੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂਦੀ ਹਾਲਤ ਖ਼ਤਰੇ ਤੋਂ ਬਾਹਰ ਹੈ, ਪਰ ਅਜੇ ਵੀ ਗੰਭੀਰ ਹਨ। ਰਿਪੋਰਟਾਂ ਅਨੁਸਾਰ, ਡਾ. ਬਜਾਜ ਆਪਣੀ ਮਾਂ ਦਾ ਹਾਲ-ਚਾਲ ਪੁੱਛਣ ਅਤੇ ਉਨ੍ਹਾਂਨੂੰ ਮਿਲਣ ਲਈ ਜਲੰਧਰ ਆਏ ਸਨ। ਉਹ ਅੰਮ੍ਰਿਤਸਰ ਵਿੱਚ ਆਪਣੀ ਡਿਊਟੀ ‘ਤੇ ਵਾਪਸ ਜਾਣ ਲਈ ਬੱਸ ਦੀ ਉਡੀਕ ਕਰ ਰਹੇ ਸਨ ਜਦੋਂ ਉਨ੍ਹਾਂਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ।

ਟਰੱਕ ਡਰਾਈਵਰ ਦੀ ਲਾਪਰਵਾਹੀ

ਚਸ਼ਮਦੀਦਾਂ ਅਨੁਸਾਰ, ਟਰੱਕ ਡਰਾਈਵਰ ਅਚਾਨਕ ਬਿਨਾਂ ਦੇਖੇ ਬੈਕ ਕਰਨ ਲੱਗ ਪਿਆ। ਟੱਕਰ ਲੱਗਣ ‘ਤੇ ਉਹ ਸੜਕ ‘ਤੇ ਡਿੱਗ ਪਏ। ਉਨ੍ਹਾਂ ਦੀ ਚੀਕ ਸੁਣ ਕੇ ਮੌਕੇ ‘ਤੇ ਮੌਜੂਦ ਰਾਹਗੀਰਾਂ ਨੇ ਰੌਲਾ ਪਾਇਆ ਅਤੇ ਟਰੱਕ ਰੁਕਵਾਇਆ। ਜ਼ਖਮੀ ਡਾਕਟਰ ਨੂੰ ਟਰੱਕ ਹੇਠੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ। ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਟਰੱਕ ਨੂੰ ਹਿਰਾਸਤ ਵਿੱਚ ਲੈ ਲਿਆ। ਡਰਾਈਵਰ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ।

ਹਾਲਤ ਸਥਿਰ, ਪਰ ਗੰਭੀਰ

ਡਾ. ਬਜਾਜ ਨੂੰ ਹਾਦਸੇ ਵਿੱਚ ਡੂੰਘੇ ਜ਼ਖ਼ਮ ਆਏ ਹਨ ਅਤੇ ਬਹੁਤ ਉਨ੍ਹਾਂ ਦਾ ਜ਼ਿਆਦਾ ਖੂਨ ਵਹਿ ਗਿਆ। ਹਾਲਾਂਕਿ, ਡਾਕਟਰਾਂ ਦੁਆਰਾ ਤੁਰੰਤ ਕਾਰਵਾਈ ਕਰਨ ਤੋਂ ਬਾਅਦ, ਉਨ੍ਹਾਂਦੀ ਹਾਲਤ ਇਸ ਸਮੇਂ ਖ਼ਤਰੇ ਤੋਂ ਬਾਹਰ ਅਤੇ ਸਥਿਰ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ।

Follow Us