Amritpal ਦੇ ਗੰਨਮੈਨ ਗੋਰਖਾ ਬਾਬਾ ਨੇ ਖੋਲ੍ਹੇ ਕਈ ਰਾਜ, ਪੁਲਿਸ ਨੇ ਕੀਤੇ ਕਈ ਅਹਿਮ ਖੁਲਾਸੇ

Updated On: 

26 Mar 2023 17:21 PM

Amritpal's Gunman: ਅੰਮ੍ਰਿਤਪਾਲ ਦੇ ਗੰਨਮੈਨ ਤੇਜਿੰਦਰ ਸਿੰਘ ਗੋਰਖਾ ਤੋਂ ਪੁੱਛਗਿੱਛ ਦੌਰਾਨ ਖੰਨਾ ਪੁਲਿਸ ਨੇ ਕਈ ਅਹਿਮ ਖੁਲਾਸੇ ਕੀਤੇ ਹਨ। ਪੁਲਿਸ ਨੇ ਤੇਜਿੰਦਰ ਸਿੰਘ ਗੋਰਖਾ ਨੂੰ ਪਨਾਹ ਦੇਣ ਵਾਲੇ ਬਲਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਬਲਵੰਤ ਸਿੰਘ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Amritpal ਦੇ ਗੰਨਮੈਨ ਗੋਰਖਾ ਬਾਬਾ ਨੇ ਖੋਲ੍ਹੇ ਕਈ ਰਾਜ, ਪੁਲਿਸ ਨੇ ਕੀਤੇ ਕਈ ਅਹਿਮ ਖੁਲਾਸੇ

Amritpal Singh

Follow Us On

Amritpal Singh News: ਖੰਨਾ ਪੁਲਿਸ ਨੇ ਅੰਮ੍ਰਿਤਪਾਲ ਦੇ ਗੰਨਮੈਨ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਕੀਤੀ ਹਨ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਤੇਜਿੰਦਰ ਸਿੰਘ ਗੋਰਖਾ ਨੂੰ ਪਨਾਹ ਦੇਣ ਵਾਲੇ ਬਲਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਲਵੰਤ ਸਿੰਘ ਪਿੰਡ ਕੁਲੀਆਂ ਦਾ ਰਹਿਣ ਵਾਲਾ ਹੈ, ਹਾਲਾਂਕਿ ਪੁਲਿਸ ਜਾਂਚ ਵਿੱਚ ਅਜੇ ਤੱਕ ਬਲਵੰਤ ਸਿੰਘ ਦਾ ਅੰਮ੍ਰਿਤਪਾਲ ਸਿੰਘ (Amritpal Singh)ਦੇ ਨਾਲ ਕੋਈ ਵੀ ਕਨੈਕਸ਼ਨ ਸਾਹਮਣੇ ਨਹੀਂ ਅਇਆ ਹੈ।

ਗੋਰਖਾ ਬਾਬਾ ਦੇ ਮੋਬਾਈਲ ‘ਚੋਂ ਕਈ ਅਹਿਮ ਸੁਰਾਗ ਮਿਲੇ

ਦੱਸ ਦਈਏ ਕਿ ਪੁਲਿਸ ਨੇ ਅੰਮ੍ਰਿਤਪਾਲ ਦੇ ਗੰਨਮੈਨ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੂੰ ਪਾਇਲ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਨੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਇਸ ਦੌਰਾਨ ਪੁਲਿਸ ਨੂੰ ਗੋਰਖਾ ਬਾਬਾ ਦੇ ਮੋਬਾਈਲ ਵਿੱਚੋਂ ਕਈ ਅਹਿਮ ਸੁਰਾਗ ਵੀ ਹੱਥ ਲੱਗੇ ਹਨ। ਜਿਸ ‘ਚਆਨੰਦਪੁਰ ਖ਼ਾਲਸਾ ਫੋਰਸ (AKF )ਬਾਰੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਇਥੋਂ ਤੱਕ ਕੇ ਅੰਮ੍ਰਿਤਪਾਲ ਦੇ ਘਰ ਦੇ ਬਾਹਰ ਵੀ ਇਹੀ ਨਾਮ ਲਿਖਿਆ ਹੋਇਆ ਸੀ। ਇਸ ਤੋਂ ਇਲਾਵਾ ਹਥਿਆਰਾਂ ਉਤੇ ਵੀ AKF ਲਿਖਿਆ ਹੋਇਆ ਸੀ।

9ਵੇਂ ਦਿਨ ਵੀ ਪੁਲਿਸ ਵੱਲੋਂ ਅੰਮ੍ਰਿਤਪਾਲ ਦੀ ਭਾਲ ਜਾਰੀ

ਪੰਜਾਬ ਪੁਲਿਸ ਵੱਲੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਭਗੌੜ ਐਲਨ ਦਿੱਤਾ ਗਿਆ ਹੈ। ਪੁਲਿਸ ਵੱਲੋਂ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਹੀ ਨਹੀਂ ਸਗੋਂ ਪੂਰੇ ਉੱਤਰ ਭਾਰਤ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਅੰਮ੍ਰਿਤਪਾਲ ਦੇ ਕਈ ਸਾਥੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਅਤੇ ਕਈਆਂ ਨੂੰ ਪੁੱਛਗਿੱਛ ਤੋਂ ਬਾਅਦ ਚਿਤਾਵਨੀ (Warning) ਦੇ ਕੇ ਛੱਡ ਦਿੱਤਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Related Stories
ਅੰਮ੍ਰਿਤਪਾਲ ਦੇ ਸਾਥੀਆਂ ਦੀ ਜ਼ਮਾਨਤ ਪਟੀਸ਼ਨ ਰੱਦ, HC ਨੇ ਕਿਹਾ- ਭੀੜ ਦੇ ਜ਼ੋਰ ‘ਤੇ ਕਾਨੂੰਨ ਨੂੰ ਆਪਣੇ ਹੱਥਾਂ ‘ਚ ਲੈਣਾ ਮਨਜ਼ੂਰ ਨਹੀਂ
ਵੱਖਵਾਦੀ ਤਾਕਤਾਂ ਨੂੰ ਥਾਂ ਨਹੀਂ ਮਿਲਣੀ ਚਾਹੀਦੀ… ਅਮਰੀਕਾ ‘ਚ ਹਿੰਦੂ ਮੰਦਰ ਦੀ ਕੰਧ ‘ਤੇ ਲੱਗੇ ਭਾਰਤ ਵਿਰੋਧੀ ਨਾਅਰੇ ‘ਤੇ ਵਿਦੇਸ਼ ਮੰਤਰੀ ਬੋਲੇ
ਅਜਨਾਲਾ ਥਾਣਾ ਹਮਲਾ ਮਾਮਲਾ: 10 ਮਹੀਨਿਆਂ ਬਾਅਦ ਅੰਮ੍ਰਿਤਪਾਲ ਸਿੰਘ ਦਾ ਸਾਥੀ ਮੁਕਤਸਰ ਤੋਂ ਗ੍ਰਿਫ਼ਤਾਰ, 4 ਦਿਨ ਦੇ ਪੁਲਿਸ ਰਿਮਾਂਡ ‘ਤੇ
ਖਾਲਿਸਤਾਨੀ ਅੱਤਵਾਦੀ ਪੰਨੂ ਨੇ 6 ਦਿਨ ਪਹਿਲਾਂ ਦਿੱਤੀ ਸੀ ਸੰਸਦ ‘ਤੇ ਹਮਲੇ ਦੀ ਧਮਕੀ , ਫਿਰ ਵੀ ਕਿਵੇਂ ਹੋਈ ਸੁਰੱਖਿਆ ‘ਚ ਢਿੱਲ ?
Lakhbir Singh Rode : ਕੌਣ ਸੀ ਪਾਕਿਸਤਾਨ ‘ਚ ਲਖਬੀਰ ਸਿੰਘ ਰੋਡੇ , ਜਿਸਦੀ ਪਾਕਿਸਤਾਨ ਵਿੱਚ ਹੋਈ ਮੌਤ, ਭਿੰਡਰਾਂਵਾਲੇ ਨਾਲ ਉਨ੍ਹਾਂ ਦਾ ਕੀ ਸੀ ਸਬੰਧ?
ਭਾਰਤੀ ਦੇ ਖਿਲਾਫ਼ ਕੇਸ ਚਿੰਤਾ ਦੀ ਗੱਲ….ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਆਰੋਪਾਂ ‘ਤੇ ਭਾਰਤ