ਪੰਜਾਬ ਪੁਲਿਸ ਨੂੰ ਸ਼ਰੇਆਮ ਧਮਕੀਆਂ ਦੇਣ ਅਤੇ ਹਥਿਆਰਾਂ ਦੇ ਦਮ ਤੇ ਡਰਾਉਣ ਵਾਲਾ ਅੰਮ੍ਰਿਤਪਾਲ ਸਿੰਘ (Amritpal Singh) ਜੇਲ੍ਹ ਜਾਣ ਤੋਂ ਪਹਿਲਾਂ ਹੀ ਕਮਜ਼ੋਰ ਪੈ ਗਿਆ ਸੀ। ਅੰਮ੍ਰਿਤਪਾਲ ਉਸੇ ਸਮੇਂ ਤੋਂ ਹੀ ਦਬਾਅ ਵਿੱਚ ਚੱਲ ਰਿਹਾ ਸੀ ਜਦੋਂ ਪੁਲਿਸ ਨੇ ਉਸਦੀ ਪਤਨੀ ਕਿਰਨਦੀਪ ਕੌਰ (Kirandeep Kaur) ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਉਸਨੂੰ ਨਿਗਰਾਨੀ ਵਿੱਚ ਰੱਖ ਕੇ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਸੀ ।
ਮਾਮਲੇ ਨਾਲ ਜੁੜੇ ਉੱਚ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਨੂੰ ਡਰ ਸੀ ਕਿ ਕਿਤੇ ਪੁਲਿਸ ਉਸ ਨੂੰ ਭੱਜਾਉਣ ਵਿੱਚ ਮਦਦ ਕਰਨ ਦੇ ਦੋਸ਼ ਹੇਠ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਨਾ ਕਰ ਲਵੇ। ਅੰਮ੍ਰਿਤਪਾਲ ਨੇ ਆਪਣੀ ਪਤਨੀ ਰਾਹੀਂ ਪੈਸੇ ਟਰਾਂਸਫਰ ਕੀਤੇ ਸਨ, ਉਸ ਨੂੰ ਯੂ.ਕੇ ਭੇਜਣ ਦੀ ਪੂਰੀ ਪਲਾਨਿੰਗ ਵੀ ਕਰ ਲਈ ਗਈ ਸੀ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਕੋਲ ਨਹੀਂ ਬਚਿਆ ਸੀ ਕੋਈ ਰਾਹ, ਨਾਕੇਬੰਦੀ ਕਰ ਕੀਤਾ ਗ੍ਰਿਫਤਾਰ: Punjab Police
ਕਿਰਨਦੀਪ ਦਾ ਵੀਜ਼ਾ ਜੁਲਾਈ ਤੱਕ ਵੈਲਿਡ ਸੀ, ਇਸ ਲਈ ਉਹ ਸਮੇਂ ਤੋਂ ਪਹਿਲਾਂ ਭਾਰਤ ਛੱਡਣਾ ਚਾਹੁੰਦੀ ਸੀ। ਅੰਮ੍ਰਿਤਪਾਲ ਸਿੰਘ ਭਾਰਤ ਤੋਂ ਭੱਜ ਨਹੀਂ ਸਕਿਆ ਪਰ ਉਸ ਨੇ ਆਪਣੀ ਪਤਨੀ ਨੂੰ ਸਹੀ ਸਲਾਮਤ ਦੇਸ਼ ਤੋਂ ਬਾਹਰ ਭੇਜਣ ਦੀ ਪੂਰੀ ਕੋਸ਼ਿਸ਼ ਕੀਤੀ। ਕਿਉਂਕਿ ਉਸਨੂੰ ਪਤਾ ਸੀ ਕਿ ਜੇਕਰ ਪੁਲਿਸ ਉਸਦੀ ਪਤਨੀ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਮੁਸੀਬਤ ਹੋਰ ਵਧ ਜਾਵੇਗੀ।
ਕਿਰਨਦੀਪ ਕੌਰ ਨੂੰ ਪੁਲੀਸ ਨੇ ਲੈ ਲਿਆ ਸੀ ਹਿਰਾਸਤ ਵਿੱਚ
ਪੁਲਿਸ ਨੇ ਕਿਰਨਦੀਪ ਕੌਰ ਨੂੰ ਏਅਰਪੋਰਟ ਤੋਂ ਹਿਰਾਸਤ ਵਿੱਚ ਲੈ ਕੇ ਅੰਮ੍ਰਿਤਪਾਲ ਸਿੰਘ ਦੀ ਦੁਖਦੀ ਨੱਸ ਤੇ ਹੱਥ ਰੱਖ ਦਿੱਤਾ ਸੀ। ਅਜਿਹੀ ਸਥਿਤੀ ਵਿੱਚ ਅੰਮ੍ਰਿਤਪਾਲ ਸਿੰਘ ਕੋਲ ਆਤਮ ਸਮਰਪਣ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਸੀ। ਇਹੀ ਕਾਰਨ ਸੀ ਕਿ ਉਹ ਮੋਗਾ ਦੇ ਰੋਡੇਵਾਲਾ ਗੁਰਦੁਆਰਾ ਸਾਹਿਬ ਪਹੁੰਚਿਆ। ਇਸ ਦੌਰਾਨ ਪਹਿਲਾਂ ਤੋਂ ਮੁਸਤੈਦ ਪੁਲਿਸ ਨੂੰ ਵੀ ਖੁਫੀਆ ਸੂਚਨਾ ਮਿਲੀ ਅਤੇ ਅੰਮ੍ਰਿਤਪਾਲ ਸਿੰਘ ਨੂੰ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ- ਗ੍ਰਿਫਤਾਰੀ ਤੋਂ ਪਹਿਲਾਂ ਸਾਹਮਣੇ ਆਇਆ ਵੀਡੀਓ, ਆਤਮ ਸਮਰਪਣ ਦੀ ਗੱਲ ਕਰ ਰਿਹਾ ਸੀ ਅੰਮ੍ਰਿਤਪਾਲ
ਜਿਵੇਂ ਹੀ ਪੁਲਿਸ ਨੂੰ ਅੰਮ੍ਰਿਤਪਾਲ ਸਿੰਘ ਰੋਡੇਵਾਲਾ ਗੁਰਦੁਆਰੇ ਵਿੱਚ ਮੌਜੂਦ ਹੋਣ ਦੀ ਸੂਚਨਾ ਮਿਲੀ ਤਾਂ ਪੂਰੇ ਪਿੰਡ ਨੂੰ ਚਾਰੋਂ ਪਾਸਿਓਂ ਘੇਰ ਲਿਆ ਗਿਆ। ਸੂਤਰਾਂ ਮੁਤਾਬਕ ਸੀਐਮ ਮਾਨ ਨੇ ਪੁਲਿਸ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਉਹ ਗੁਰਦੁਆਰੇ ‘ਤੇ ਹਮਲਾ ਨਾ ਕਰਨ। ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਹ ਗੁਰਦੁਆਰੇ ਦੇ ਅੰਦਰ ਨਹੀਂ ਗਈ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ