Amritpal Singh News: ਖਾਲਿਸਤਾਨੀ ਸਮਰਥਕ ਅਤੇ ਭਗੌੜਾ
ਅੰਮ੍ਰਿਤਪਾਲ ਸਿੰਘ (Amritpal Singh) ਸੁਰੱਖਿਆ ਬਲਾਂ ਨੂੰ ਲਗਾਤਾਰ ਚਕਮਾ ਦੇ ਰਿਹਾ ਹੈ। ਦਾਅਵਾ ਕੀਤਾ ਗਿਆ ਹੈ ਕਿ ਉਹ ਨੇਪਾਲ ਪਹੁੰਚ ਗਿਆ ਹੈ ਅਤੇ ਹੁਣ ਉਥੋਂ ਭੱਜ ਕੇ ਕਿਸੇ ਹੋਰ ਦੇਸ਼ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪੰਜਾਬ ਪੁਲਿਸ (Punjab Police) ਸੋਮਵਾਰ ਨੂੰ ਅੰਮ੍ਰਿਤਪਾਲ ਨੂੰ ਫੜਨ ਲਈ ਨੇਪਾਲ ਪਹੁੰਚੀ। ਪੰਜਾਬ ਪੁਲਿਸ ਨੇ ਭਗੌੜੇ ਦੇ ਸਾਰੇ ਵੇਰਵੇ ਨੇਪਾਲ ਪੁਲਿਸ ਅਤੇ ਇਮੀਗ੍ਰੇਸ਼ਨ ਵਿਭਾਗ ਨਾਲ ਸਾਂਝੇ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਅੱਜ ਪੰਜਾਬ ਪੁਲਿਸ ਨੇਪਾਲ ਪੁਲਿਸ ਦੀ ਮਦਦ ਨਾਲ ਨੇਪਾਲ ਵਿੱਚ ਛਾਪੇਮਾਰੀ ਕਰੇਗੀ।
ਅਮ੍ਰਿਤਪਾਲ ਦੇ ਕਈ ਸੀਸੀਟੀਵੀ ਫੁਟੇਜ ਆ ਚੁੱਕੇ ਹਨ ਸਾਹਮਣੇ
ਬੀਤੇ ਦਿਨ ਸਾਹਮਣੇ ਆਈ ਇੱਕ ਤਸਵੀਰ ਵਿੱਚ ਅਮ੍ਰਿਤਪਾਲ ਆਪਣੇ ਇੱਕ ਹੋਰ ਸਾਥੀ
ਪਪਲਪ੍ਰੀਤ ਸਿੰਘ ਨਾਲ ਕੋਲਡ ਡਰਿੰਕ ਪੀਂਦਾ ਨਜ਼ਰ ਆ ਰਿਹਾ ਸੀ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਦੀਆਂ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਇੱਕ ਤਸਵੀਰ ‘ਚ ਉਹ ਇੱਕ ਰੇਹੜੀ ਤੇ ਬਾਈਕ ਰੱਖ ਕੇ ਫਰਾਰ ਹੁੰਦਾ ਦੇਖਿਆ ਗਿਆ ਸੀ। ਪੁਲਿਸ ਤੋਂ ਬਚਣ ਲਈ ਮੁਲਜ਼ਮ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਰਿਹਾ ਹੈ। ਕਦੇ ਬਾਈਕ ਤੇ ਕਦੇ ਕਾਰ ਰਾਹੀਂ ਭੱਜਣ ਦੀ ਸੀਸੀਟੀਵੀ ਫੁਟੇਜ ਸਾਹਮਣੇ ਆ ਚੁੱਕੀ ਹੈ। ਦੱਸ ਦੇਈਏ ਕਿ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ 18 ਮਾਰਚ ਤੋਂ ਫਰਾਰ ਹੈ। 9 ਦਿਨ ਬੀਤ ਜਾਣ ਤੋਂ ਬਾਅਦ ਵੀ ਉਹ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਲੱਗਾ ਹੈ। ਪੰਜਾਬ ਪੁਲਿਸ ਮੁਲਜ਼ਮ ਨੂੰ ਭਗੌੜਾ ਕਰਾਰ ਦੇ ਚੁੱਕੀ ਹੈ।
ਪਨਾਹ ਦੇਣ ਵਾਲੀ ਔਰਤ ਵੀ ਹੋ ਚੁੱਕੀ ਹੈ ਗ੍ਰਿਫ਼ਤਾਰ
ਪੁਲਿਸ ਨੇ ਬੀਤੇ ਐਤਵਾਰ ਨੂੰ ਅਮ੍ਰਿਤਪਾਲ ਦੇ ਮੁਖੀ ਨੂੰ 6 ਘੰਟੇ ਤੱਕ ਪਨਾਹ ਦੇਣ ਦੇ ਦੋਸ਼ ਵਿੱਚ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਦੂਸਰੀ ਔਰਤ ਸੀ ਜਿਸ ਨੂੰ ਪੁਲਿਸ ਨੇ ਦੋਸ਼ੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਰੂਪ ਬਦਲ ਕੇ ਆਪਣੀ ਸਾਥੀ ਬਲਬੀਰ ਕੌਰ ਦੀ ਸਕੂਟੀ ਲੈ ਕੇ ਫਰਾਰ ਹੋਇਆ ਸੀ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਪੁਲਿਸ ਨੇ ਇੱਕ ਹੋਰ ਔਰਤ ਨੂੰ ਹਿਰਾਸਤ ਵਿੱਚ ਲੈ ਕੇ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ