Nepal Border ‘ਤੇ ਲੱਗੀਆਂ ਅੰਮ੍ਰਿਤਪਾਲ ਦੀਆਂ ਤਸਵੀਰਾਂ, 7 ਦਿਨਾਂ ਦੀ ਭਾਲ ਦੇ 7 ਵੱਡੇ ਅਪਡੇਟਸ
Amritpal Singh : ਅੰਮ੍ਰਿਤਪਾਲ ਸਿੰਘ ਖਿਲਾਫ ਪੁਲਿਸ ਦੀ ਕਾਰਵਾਈ ਦਾ ਅੱਜ ਸੱਤਵਾਂ ਦਿਨ ਹੈ ਅਤੇ ਪੁਲਿਸ ਅਜੇ ਤੱਕ ਖਾਲੀ ਹੱਥ ਹੈ। ਇਸ ਦੌਰਾਨ ਭਾਰਤ-ਨੇਪਾਲ ਸਰਹੱਦ 'ਤੇ ਅੰਮ੍ਰਿਤਪਾਲ ਦੇ ਪੋਸਟਰ ਚਿਪਕਾਏ ਗਏ ਹਨ। ਪੜ੍ਹੋ...7 ਦਿਨਾਂ ਦੇ 7 ਅੱਪਡੇਟਸ

Punjab ਤੋਂ ਭੱਜ ਕੇ Haryana ਪਹੁੰਚਿਆ Amritpal Singh, ਘਰ ਵਿੱਚ ਲੁਕਾ ਕੇ ਰੱਖਣ ਵਾਲੀ ਔਰਤ ਗ੍ਰਿਫਤਾਰ
Amritpal Singh: ਖਾਲਿਸਤਾਨ ਸਮਰਥਕ ਅਤੇ ਵਾਰਿਸ ਪੰਜਾਬ ਦੇ (Waris Punjab De) ਦੇ ਮੁਖੀ ਅੰਮ੍ਰਿਤਪਾਲ ਸਿੰਘ (Amripal Singh) ਸੱਤਵੇਂ ਦਿਨ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਪੰਜਾਬ ਪੁਲਿਸ ਅਜੇ ਵੀ ਉਸ ਦੀ ਭਾਲ ਕਰ ਰਹੀ ਹੈ। ਇਸ ਦੌਰਾਨ ਕਈ ਵੱਡੇ ਖੁਲਾਸੇ ਹੋਏ, ਉਸ ਦੇ ਕਈ ਸਾਥੀ ਫੜੇ ਗਏ, ਉਸ ਦੇ ਭੱਜਣ ਨਾਲ ਸਬੰਧਤ ਕਈ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਈਆਂ। ਦੂਜੇ ਪਾਸੇ ਉਸ ਦੇ ਪਿਤਾ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਅੰਮ੍ਰਿਤਪਾਲ ਸਿੰਘ ਹਿਰਾਸਤ ਵਿੱਚ ਹੈ ਅਤੇ ਪੁਲਿਸ ਕਹਾਣੀ ਘੜ ਰਹੀ ਹੈ। ਆਓ ਜਾਣਦੇ ਹਾਂ ਸੱਤ ਦਿਨਾਂ ਦੇ ਸੱਤ ਵੱਡੇ ਅਪਡੇਟਸ….
ਅੰਮ੍ਰਿਤਪਾਲ ਸਿੰਘ ਦੀ ਭਾਲ ਅੰਤਰਰਾਸ਼ਟਰੀ ਸਰਹੱਦਾਂ ਤੱਕ ਪਹੁੰਚ ਗਈ ਹੈ। ਉਸ ਦੇ ਪੋਸਟਰ ਸੀਮਾ ਸੁਰੱਖਿਆ ਬਲ (BSF) ਨਾਲ ਸਾਂਝੇ ਕੀਤੇ ਗਏ ਹਨ ਅਤੇ ਭਾਰਤ-ਨੇਪਾਲ ਸਰਹੱਦ ‘ਤੇ ਉਸ ਦੀਆਂ ਤਸਵੀਰਾਂ ਚਿਪਕਾਈਆਂ ਗਈਆਂ ਹਨ। ਸ਼ੱਕ ਹੈ ਕਿ ਉਹ ਉੱਤਰ ਪ੍ਰਦੇਸ਼ ਜਾਂ ਉਤਰਾਖੰਡ ਦੇ ਰਸਤੇ ਨੇਪਾਲ ਭੱਜ ਗਿਆ ਹੈ। ਇਸ ਦੌਰਾਨ ਉਸ ਦੇ ਪਹਿਲਾਂ ਹਰਿਆਣਾ ਅਤੇ ਫਿਰ ਉੱਤਰ ਪ੍ਰਦੇਸ਼ ‘ਚ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ, ਹੁਣ ਪੁਲਿਸ ਇਹ ਅੰਦਾਜ਼ਾ ਲਗਾ ਰਹੀ ਹੈ ਕਿ ਉਹ ਉੱਤਰਾਖੰਡ ਵੀ ਭੱਜ ਗਿਆ ਹੋ ਸਕਦਾ ਹੈ, ਜਿੱਥੋਂ ਉਸ ਦੇ ਨੇਪਾਲ ਭੱਜਣ ਦਾ ਖਦਸ਼ਾ ਹੈ।
ਅੰਮ੍ਰਿਤਪਾਲ ਸਿੰਘ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ 19-20 ਮਾਰਚ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਠਹਿਰਿਆ ਸੀ। ਇੱਥੇ ਸ਼ਾਹਾਬਾਦ ਸਥਿਤ ਸਿਧਾਰਥ ਕਾਲੋਨੀ ‘ਚ ਬਲਜੀਤ ਕੌਰ ਨਾਂ ਦੀ ਔਰਤ ਨੇ ਉਸ ਨੂੰ ਪਨਾਹ ਦਿੱਤੀ, ਜਿਸ ਨੂੰ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅੰਮ੍ਰਿਤਪਾਲ ਦੇ ਨਾਲ ਉਸ ਦਾ ਸਾਥੀ ਪੱਪਲਪ੍ਰੀਤ ਵੀ ਸੀ ਅਤੇ ਪੁੱਛਗਿੱਛ ਦੌਰਾਨ ਔਰਤ ਨੇ ਦੱਸਿਆ ਕਿ ਉਹ ਉੱਤਰਾਖੰਡ ਜਾਣ ਬਾਰੇ ਫੋਨ ‘ਤੇ ਗੱਲ ਕਰ ਰਿਹਾ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਤਰਾਖੰਡ ਵਿੱਚ ਵੀ ਉਸਦੀ ਭਾਲ ਸ਼ੁਰੂ ਕਰ ਦਿੱਤੀ।