ਵਾਰਿਸ ਪੰਜਾਬ ਦੇ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਨੇ ਇੱਕ ਹੋਰ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ‘ਚ ਉਸ ਨੇ ਕਿਹਾ ਹੈ ਕਿ ਉਹ ਭਗੌੜਾ ਨਹੀਂ ਹੈ। ਉਸ ਨੇ ਕਿਹਾ ਹੈ ਕਿ ਉਹ ਜਲਦੀ ਹੀ ਸਾਰਿਆਂ ਦੇ ਸਾਹਮਣੇ ਆਵੇਗਾ।ਖਾਲਿਸਤਾਨੀ ਨੇਤਾ ਨੇ ਨਵੀਂ ਵੀਡੀਓ ‘ਚ ਆਪਣੇ ਤੇਵਰ ਦਿਖਾਏ ਹਨ। ਉਸ ਨੇ ਕਿਹਾ ਹੈ ਕਿ ਜੇਕਰ ਕੋਈ ਇਹ ਸਮਝਦਾ ਹੈ ਕਿ ਮੈਂ ਭਗੌੜਾ ਹੋ ਗਿਆ ਹਾਂ ਤਾਂ ਉਹ ਇਸ ਗੱਲ ਨੂੰ ਆਪਣੇ ਦਿਮਾਗ ‘ਚੋਂ ਕੱਢ ਦੇਵੇ।
ਅੰਮ੍ਰਿਤਪਾਲ ਨੇ ਆਪਣੀ ਦੂਜੀ ਵੀਡੀਓ ਵਿੱਚ ਭਾਰਤ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਧਮਕੀ ਵੀ ਦਿੱਤੀ ਹੈ। ਖਾਲਿਸਤਾਨੀ ਆਗੂ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਵੱਡਾ ਨਾ ਸਮਝਣ। ਅੰਮ੍ਰਿਤਪਾਲ ਨੇ ਅੱਗੇ ਕਿਹਾ ਕਿ ਜੋ ਬਗਾਵਤ ਦੇ ਦਿਨ ਹੁੰਦੇ ਹਨ, ਉਨ੍ਹਾਂ ਨੂੰ ਕੱਟਣ ਚ ਥੋੜਾ ਸਮਾਂ ਲਗ ਜਾਂਦਾ ਹੈ। ਇਸ ਰਸਤੇ ‘ਤੇ ਚੱਲਣਾ ਥੋੜ੍ਹਾ ਔਖਾ ਹੈ ਕਿਉਂਕਿ ਇਹ ਰਸਤਾ ਕੰਡਿਆਂ ਨਾਲ ਭਰਿਆ ਹੈ।
ਇਹ ਵੀ ਪੜ੍ਹੋ – ਨਾ ਮੈਂ ਚੜ੍ਹਦੀ ਕਲਾਂ ਵਿੱਚ ਹਾਂ ਤੇ ਨਾ ਹੀ ਰੱਖੀ ਕੋਈ ਸ਼ਰਤ, ਵੀਡੀਓ ਤੋਂ ਬਾਅਦ ਅੰਮ੍ਰਿਤਪਾਲ ਦੀ ਆਡੀਓ ਆਈ ਸਾਹਮਣੇ
ਮੌਤ ਤੋਂ ਡਰ ਨਹੀਂ ਲਗਦਾ
ਅੰਮ੍ਰਿਤਪਾਲ ਨੇ ਇਹ ਵੀ ਕਿਹਾ ਕਿ ਉਹ ਮੌਤ ਤੋਂ ਨਹੀਂ ਡਰਦਾ। ਉਸ ਨੇ ਕਿਹਾ ਕਿ ਜੋ ਵੀ ਇਸ ਦੁਨੀਆਂ ਵਿੱਚ ਆਇਆ ਹੈ, ਉਸ ਦਾ ਇੱਕ ਦਿਨ ਜਾਣਾ ਤੈਅ ਹੈ। ਵਾਰਿਸ ਪੰਜਾਬ ਦੇ ਮੁਖੀ ਦੇ ਇਨ੍ਹਾਂ ਵੀਡੀਓ ਅਤੇ ਆਡੀਓ ਨਾਲ ਇਹ ਤਾਂ ਤੈਅ ਹੋ ਗਿਆ ਹੈ ਕਿ ਉਹ ਇਸ ਸਮੇਂ ਦੇਸ਼ ਵਿਚ ਹੀ ਹੈ। ਉਹ ਵਿਦੇਸ਼ ਨਹੀਂ ਭੱਜਿਆ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਮੈਂ ਵਿਦੇਸ਼ ਜਾ ਕੇ ਹੀ ਵੀਡੀਓ ਭੇਜਾਂਗਾ, ਇਹ ਭੁਲੇਖਾ ਆਪਣੇ ਮਨ ਵਿੱਚੋਂ ਕੱਢ ਦਿਓ।
ਅੰਮ੍ਰਿਤਪਾਲ ਨੇ ਕੀਤੀ ਇਹ ਅਪੀਲ
ਅੰਮ੍ਰਿਤਪਾਲ ਸਿੰਘ ਨੇ ਆਪਣੀ ਵੀਡੀਓ ਵਿੱਚ ਕਿਹਾ ਕਿ ਸਿੱਖ ਕੌਮ ਦੇ ਲੋਕਾਂ ਨੂੰ ਅਪੀਲ ਹੈ ਕਿ ਜਥੇਦਾਰ ਸਾਹਿਬ ਨੇ ਇੱਕ ਸੱਦਾ ਦਿੱਤਾ ਸੀ, ਤਾਂ ਸਾਰੀਆਂ ਜੱਥੇਬੰਦੀਆਂ ਮੀਟਿੰਗ ਕਰਨ ਲਈ ਉੱਥੇ ਪਹੁੰਚ ਗਈਆਂ ਸਨ। ਉਨ੍ਹਾਂ ਅੱਗੇ ਕਿਹਾ ਕਿ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ ਅਤੇ ਉਨ੍ਹਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਮੇਰਾ ਵਿਰੋਧ ਕੀਤਾ।।
ਪਹਿਲਾਂ ਵੀ ਸਾਹਮਣੇ ਆਈ ਹੈ ਵੀਡੀਓ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਵੀ ਅੰਮ੍ਰਿਤਪਾਲ ਸਿੰਘ ਦੀ ਇਕ ਵੀਡੀਓ ਅਤੇ ਵੀਰਵਾਰ ਨੂੰ ਇੱਕ ਕਥਿਤ ਆਡੀਓ ਸਾਹਮਣੇ ਆ ਚੁੱਕੀ ਹੈ। ਜਿਸ ਵਿਚ ਉਸ ਨੇ ਆਪਣੀ ਵੀਡੀਓ ਉਤੇ ਸਵਾਲ ਚੁੱਕਣ ਵਾਲਿਆਂ ਨੂੰ ਜਵਾਬ ਦਿੱਤਾ ਹੈ। ਕਥਿਤ ਆਡੀਓ ਵਿਚ ਉਸ ਨੇ ਕਿਹਾ ਹੈ ਕਿ ਕਈ ਲੋਕ ਸਵਾਲ ਚੁੱਕ ਰਹੇ ਹਨ ਕਿ ਵੀਡੀਓ ਪੁਲਿਸ ਨੇ ਬਣਵਾਈ ਹੈ। ਉਸ ਨੇ ਕਿਹਾ ਕਿ ਕੈਮਰੇ ਵੱਲ ਵੇਖ ਕੇ ਵੀਡੀਓ ਬਣਾਉਣਾ ਉਸਦੀ ਆਦਤ ਨਹੀਂ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ