Where is Amritpal: ਕੀ ਦਿੱਲੀ ਵਿੱਚ ਹੈ ਅੰਮ੍ਰਿਤਪਾਲ? ਕੁਰੂਕਸ਼ੇਤਰ ਤੋਂ ਰੋਡਵੇਜ਼ ਦੀ ਬੱਸ ਵਿੱਚ ਬੈਠਿਆ, ਡਰਾਈਵਰ-ਕੰਡਕਟਰ ਤੋਂ ਪੁੱਛਗਿੱਛ
ਖਾਲਿਸਤਾਨੀ ਆਗੂ ਅਤੇ ਵਾਰਿਸ ਦੇ ਪੰਜਾਬ ਮੁਖੀ
ਅੰਮ੍ਰਿਤਪਾਲ ਸਿੰਘ (Amritpal Singh) ਬਾਰੇ ਜਾਂਚ ਏਜੰਸੀ ਨੇ ਵੱਡਾ ਖੁਲਾਸਾ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ
ਮਨੁੱਖੀ ਬੰਬ (Human Bomb) ਤਿਆਰ ਕਰ ਰਿਹਾ ਸੀ। ਮੁੜ ਵਸੇਬਾ ਕੇਂਦਰ ਵਿੱਚ ਉਹ ਨੌਜਵਾਨਾਂ ਨੂੰ ਆਤਮਘਾਤੀ ਹਮਲਿਆਂ ਲਈ ਤਿਆਰ ਕਰਦਾ ਸੀ। ਇਸ ਤੋਂ ਇਲਾਵਾ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਖਾਲਿਸਤਾਨੀ ਆਗੂ
ਨਸ਼ਾ ਛੁਡਾਊ ਕੇਂਦਰਾਂ (Rehabilitation Centers) ਅਤੇ ਗੁਰਦੁਆਰਿਆਂ ਦੀ ਵਰਤੋਂ ਹਥਿਆਰ ਰੱਖਣ ਅਤੇ ਮਨੁੱਖੀ ਬੰਬ ਤਿਆਰ ਕਰਨ ਲਈ ਕਰਦਾ ਸੀ।
ਸੁਰੱਖਿਆ ਜਾਂਚ ਏਜੰਸੀਆਂ ਵੱਲੋਂ ਤਿਆਰ ਕੀਤੇ ਡੋਜ਼ੀਅਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਮਨੁੱਖੀ ਬੰਬ ਬਣਾਉਣ ਦੀ ਸਿਖਲਾਈ ਦਿੰਦਾ ਸੀ। ਅੰਮ੍ਰਿਤਪਾਲ ਬਾਰੇ ਕਿਹਾ ਗਿਆ ਹੈ ਕਿ ਉਹ ਪਾਕਿਸਤਾਨੀ ਖੁਫੀਆ ਏਜੰਸੀ
ਆਈਐਸਆਈ ਦੇ ਕਹਿਣ ਤੇ ਦੁਬਈ ਤੋਂ ਭਾਰਤ ਪਰਤਿਆ ਸੀ। ਇੱਥੇ ਆ ਕੇ ਉਹ ਖਾਲਿਸਤਾਨ ਦਾ ਕੱਟੜ ਸਮਰਥਕ ਬਣ ਗਿਆ।
ਅੰਮ੍ਰਿਤਪਾਲ ਸਿੰਘ ਦੀ ਕਾਰ ਵਿੱਚੋਂ ਹਥਿਆਰ ਤੇ ਗੋਲਾ ਬਾਰੂਦ ਬਰਾਮਦ
ਜਾਂਚ ਏਜੰਸੀਆਂ ਵੱਲੋਂ ਕਿਹਾ ਗਿਆ ਹੈ ਕਿ ਪਾਕਿਸਤਾਨ ਅੰਮ੍ਰਿਤਪਾਲ ਸਿੰਘ ਵਰਗੇ ਲੋਕਾਂ ਨੂੰ ਸਰਗਰਮ ਕਰਕੇ ਭਾਰਤ ਵਿੱਚ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੁਲਿਸ ਨੇ ਜਾਂਚ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਕਾਰ ਵਿੱਚੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਕੁਝ ਵਰਦੀਆਂ ਅਤੇ ਜੈਕਟਾਂ ਵੀ ਮਿਲੀਆਂ ਹਨ। ਜਿਸ ਕਾਰ ‘ਚੋਂ ਇਹ ਸਾਰਾ ਸਾਮਾਨ ਬਰਾਮਦ ਕੀਤਾ ਗਿਆ, ਉਸ ‘ਤੇ
AKF (ਆਨੰਦਪੁਰ ਖਾਲਸਾ ਫੋਰਸ) ਲਿਖਿਆ ਹੋਇਆ ਸੀ।
ਦੱਸਿਆ ਜਾਂਦਾ ਹੈ ਕਿ ਆਨੰਦਪੁਰ ਖਾਲਸਾ ਫਰੰਟ ਦੀ ਸਥਾਪਨਾ ਅੰਮ੍ਰਿਤਪਾਲ ਸਿੰਘ ਨੇ ਕੀਤੀ ਸੀ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਵਾਰਿਸ ਪੰਜਾਬ ਦੇ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰਾਂ ਵਿੱਚੋਂ ਅੰਮ੍ਰਿਤਸਰ ਦੇ ਇੱਕ ਗੁਰਦੁਆਰੇ ਵਿੱਚ ਗੈਰ-ਕਾਨੂੰਨੀ ਢੰਗ ਨਾਲ ਹਥਿਆਰ ਸਟੋਰ ਕੀਤੇ ਜਾ ਰਹੇ ਸਨ।
ਨੌਜਵਾਨਾਂ ਨੂੰ ਗੰਨ ਕਲਚਰ ਵੱਲ ਧੱਕਦਾ ਸੀ ਅੰਮ੍ਰਿਤਪਾਲ
ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਨੌਜਵਾਨਾਂ ਨੂੰ ਗੰਨ ਕਲਚਰ ਵੱਲ ਧੱਕਿਆ ਜਾਂਦਾ ਸੀ। ਉਨ੍ਹਾਂ ਨੂੰ ਅੱਤਵਾਦੀ ਬਣਾਉਣ ਦੇ ਰਾਹ ‘ਤੇ ਚੱਲਣ ਲਈ ਕਿਹਾ ਗਿਆ ਸੀ। ਆਤਮਘਾਤੀ ਹਮਲੇ ਦੀ ਤਿਆਰੀ ਕੀਤੀ ਜਾ ਰਹੀ ਸੀ। ਅੰਮ੍ਰਿਤਪਾਲ ਆਤਮਘਾਤੀ ਹਮਲੇ ਵਿੱਚ ਮਰਨ ਵਾਲਿਆਂ ਨੂੰ ਸ਼ਹੀਦ ਦੱਸਦਾ ਸੀ। ਦੱਸ ਦੇਈਏ ਕਿ ਖਾਲਿਸਤਾਨੀ ਨੇਤਾ ਅੰਮ੍ਰਿਤਪਾਲ ਨੂੰ ਫੜਨ ਲਈ ਪੰਜਾਬ ਦੀ ਪੁਲਿਸ ਹਰ ਜਗ੍ਹਾ ਤਾਇਨਾਤ ਹੈ। ਸੂਬਿਆਂ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਅੰਮ੍ਰਿਤਪਾਲ ਦੇ 100 ਤੋਂ ਵੱਧ ਸਮਰਥਕ ਗ੍ਰਿਫਤਾਰ
ਉਹ ਸ਼ੁੱਕਰਵਾਰ ਨੂੰ ਪੁਲਿਸ ਨੂੰ ਚਕਮਾ ਦੇ ਕੇ ਜਲੰਧਰ ਤੋਂ ਫਰਾਰ ਹੋ ਗਿਆ ਸੀ। ਉਦੋਂ ਤੋਂ ਉਹ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੰਜਾਬ ਪੁਲਿਸ ਹੁਣ ਤੱਕ ਅੰਮ੍ਰਿਤਪਾਲ ਅਤੇ ਵਾਰਿਸ ਪੰਜਾਬ ਦੇ 100 ਤੋਂ ਵੱਧ ਸਮਰਥਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਸ ਦੌਰਾਨ ਖ਼ਬਰ ਆਈ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਚਾਚਾ ਅਤੇ ਡਰਾਈਵਰ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ ਪਰ ਖਾਲਿਸਤਾਨੀ ਆਗੂ ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ