ਅੰਬੇਡਕਰ ਦਾ ਅਪਮਾਨ, ਸੜਕਾਂ ਤੇ ਸੰਗਰਾਮ; ਪੰਜਾਬ ਦੇ ਕਈ ਸ਼ਹਿਰਾ ਵਿੱਚ ਬੰਦ ਦਾ ਅਸਰ
ਵਾਲਮੀਕਿ ਅਤੇ ਰਵਿਦਾਸ ਸਮਾਜ ਸਮੇਤ ਹੋਰ ਜਥੇਬੰਦੀਆਂ ਨੇ ਬੰਦ ਦਾ ਇਹ ਸੱਦਾ ਦਿੱਤਾ ਹੈ। ਬੰਦ ਦਾ ਅਸਰ ਸਵੇਰੇ 8 ਵਜੇ ਤੋਂ ਦਿਖਾਈ ਦੇ ਰਿਹਾ ਹੈ। ਸ਼ਹਿਰਾਂ ਦੇ ਹਰ ਚੌਰਾਹੇ 'ਤੇ ਭਾਰੀ ਫੋਰਸ ਤਾਇਨਾਤ ਕੀਤੀ ਗਈ ਹੈ। ਇਹ ਬੰਦ ਸ਼ਾਮ ਕਰੀਬ 5 ਵਜੇ ਤੱਕ ਰਹੇਗਾ। ਤੁਹਾਨੂੰ ਦੱਸ ਦੇਈਏ ਕਿ ਮੈਡੀਕਲ ਅਤੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਜਾ ਰਹੇ ਵਿਦਿਆਰਥੀਆਂ ਸਮੇਤ ਹੋਰ ਐਮਰਜੈਂਸੀ ਸਹੂਲਤਾਂ ਚਾਲੂ ਰਹਿਣਗੀਆਂ।

ਅੰਮ੍ਰਿਤਸਰ ‘ਚ ਗਣਤੰਤਰ ਦਿਵਸ ਮੌਕੇ ਡਾ: ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਕੀਤੀ ਗਈ ਭੰਨਤੋੜ ਦੇ ਵਿਰੋਧ ‘ਚ ਅੱਜ ਪੰਜਾਬ ਦੇ ਕਈ ਸ਼ਹਿਰਾਂ ‘ਚ ਬੰਦ ਦਾ ਐਲਾਨ ਕੀਤਾ ਗਿਆ ਹੈ। ਬੰਦ ਦਾ ਅਸਰ ਜਲੰਧਰ, ਲੁਧਿਆਣਾ, ਮੋਗਾ ਅਤੇ ਹੁਸ਼ਿਆਰਪੁਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਦੀਆਂ ਕਈ ਦੁਕਾਨਾਂ, ਬਾਜ਼ਾਰਾਂ ਅਤੇ ਹੋਰ ਥਾਵਾਂ ‘ਤੇ ਕਿਸੇ ਵੀ ਵਪਾਰੀ ਨੇ ਆਪਣਾ ਕਾਰੋਬਾਰ ਨਹੀਂ ਖੋਲ੍ਹਿਆ।
ਵਾਲਮੀਕਿ ਅਤੇ ਰਵਿਦਾਸ ਸਮਾਜ ਸਮੇਤ ਹੋਰ ਜਥੇਬੰਦੀਆਂ ਨੇ ਬੰਦ ਦਾ ਇਹ ਸੱਦਾ ਦਿੱਤਾ ਹੈ। ਬੰਦ ਦਾ ਅਸਰ ਸਵੇਰੇ 8 ਵਜੇ ਤੋਂ ਦਿਖਾਈ ਦੇ ਰਿਹਾ ਹੈ। ਸ਼ਹਿਰਾਂ ਦੇ ਹਰ ਚੌਰਾਹੇ ‘ਤੇ ਭਾਰੀ ਫੋਰਸ ਤਾਇਨਾਤ ਕੀਤੀ ਗਈ ਹੈ। ਇਹ ਬੰਦ ਸ਼ਾਮ ਕਰੀਬ 5 ਵਜੇ ਤੱਕ ਰਹੇਗਾ। ਤੁਹਾਨੂੰ ਦੱਸ ਦੇਈਏ ਕਿ ਮੈਡੀਕਲ ਅਤੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਜਾ ਰਹੇ ਵਿਦਿਆਰਥੀਆਂ ਸਮੇਤ ਹੋਰ ਐਮਰਜੈਂਸੀ ਸਹੂਲਤਾਂ ਚਾਲੂ ਰਹਿਣਗੀਆਂ।
ਲੁਧਿਆਣਾ ਵਿੱਚ ਅੰਮ੍ਰਿਤਸਰ-ਦਿੱਲੀ ਹਾਈਵੇਅ ਜਾਮ
ਲੁਧਿਆਣਾ ਦੇ ਦਲਿਤ ਭਾਈਚਾਰੇ ਨੇ ਡਾ: ਭੀਮ ਰਾਓ ਅੰਬੇਡਕਰ ਦੇ ਬੁੱਤ ਦੇ ਅਪਮਾਨ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਅੰਮ੍ਰਿਤਸਰ-ਦਿੱਲੀ ਹਾਈਵੇਅ ਜਾਮ ਕਰ ਦਿੱਤਾ।
Attempt to vandalize the statue of Baba Saheb Dr. B.R. Ambedkar Ji in Amritsar is highly condemnable and unfortunate. This act is an attack on the values of our Constitution and equality. Accused has been arrested, and the Punjab Government will ensure strict action against him. pic.twitter.com/kFQ2UhcoJk
— Adv Harpal Singh Cheema (@HarpalCheemaMLA) January 26, 2025
ਦੋਸ਼ੀਆਂ ‘ਤੇ NSA ਲਗਾਉਣ ਦੀ ਮੰਗ
ਦਲਿਤ ਭਾਈਚਾਰੇ ਦੇ ਆਗੂਆਂ ਯਸ਼ਪਾਲ ਚੌਧਰੀ ਅਤੇ ਵਿਜੇ ਦਾਨਵ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀਆਂ ਖ਼ਿਲਾਫ਼ ਕੌਮੀ ਸੁਰੱਖਿਆ ਐਕਟ (ਐਨਐਸਏ) ਤਹਿਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਸਮਾਜ ਵਿੱਚ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਹਨ ਅਤੇ ਉਨ੍ਹਾਂ ਦੇ ਬੁੱਤ ਨਾਲ ਛੇੜਛਾੜ ਮੁਆਫ਼ੀਯੋਗ ਹੈ।