ਕੱਟਾ-ਕੱਟੀ ਕੱਢ ਹੀ ਜਾਵਾਂਗੇ… ਰਾਜਾ ਵੜਿੰਗ ਦਾ ਸੁਖਬੀਰ ਬਾਦਲ ਨੂੰ ਚੈਲੇਂਜ, ਬਸ ਇੱਕ ਹੀ ਸੀਟ ਤੋਂ ਲੜੋ ਚੋਣ

Updated On: 

06 Jan 2026 21:12 PM IST

ਵੜਿੰਗ ਨੇ ਕਿਹਾ ਕਿ ਉਹ ਸੁਖਬੀਰ ਬਾਦਲ ਦੀ ਚਿੱਟੀ ਦਾੜ੍ਹੀ ਤੇ ਗੁਰਸਿੱਖ ਪਹਿਰਾਵੇ ਦੀ ਇੱਜ਼ਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਸੁਖਬੀਰ ਜੀ ਨੂੰ ਘੱਟ ਬੋਲਦਾ ਹਾਂ। ਬਜ਼ਰਗਾਂ ਨੇ ਕਿਹਾ ਹੈ ਕਿ ਘੱਟ ਬੋਲਣਾ ਚਾਹੀਦਾ ਹੈ, ਪਰ ਬਾਦਲ ਜੀ ਹੱਟਦੇ ਨਹੀਂ। ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਕੋਈ ਡਰਨ ਲੱਗ ਪਿਆ ਹੈ।

ਕੱਟਾ-ਕੱਟੀ ਕੱਢ ਹੀ ਜਾਵਾਂਗੇ... ਰਾਜਾ ਵੜਿੰਗ ਦਾ ਸੁਖਬੀਰ ਬਾਦਲ ਨੂੰ ਚੈਲੇਂਜ, ਬਸ ਇੱਕ ਹੀ ਸੀਟ ਤੋਂ ਲੜੋ ਚੋਣ

ਕੱਟਾ-ਕੱਟੀ ਕੱਢ ਹੀ ਜਾਵਾਂਗੇ... ਰਾਜਾ ਵੜਿੰਗ ਦਾ ਸੁਖਬੀਰ ਬਾਦਲ ਨੂੰ ਚੈਲੇਂਜ, ਬਸ ਇੱਕ ਹੀ ਸੀਟ ਤੋਂ ਲੜੋ ਚੋਣ

Follow Us On

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਗਿੱਦੜਬਾਹਾ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਚੋਣ ਲੜਨ ਗਿੱਦੜਬਾਹਾ ਆਓ। ਪਰ, ਜੇ ਲੜਨਾ ਹੈ ਤਾਂ ਸਿਰਫ਼ ਇੱਕ ਹੀ ਸੀਟ ਗਿੱਦੜਬਾਹਾ ਤੋਂ ਲੜੋ, ਜਿਹੜਾ ਕੱਟਾ-ਕੱਟੀ ਕੱਢਣਾ ਹੈ ਜਮਾਂ ਕੱਢੋ, ਇਹ ਨਹੀਂ ਕਿ ਤੁਸੀਂ ਗਿੱਦੜਬਾਹਾ ਦੇ ਨਾਲ ਹੋਰ ਸੀਟਾਂ ਤੇ ਵੀ ਲੜੋ। ਇਹ ਨਾ ਹੋਵੇ ਕਿ ਤੁਸੀਂ ਗਿੱਦੜਬਾਹਾ ਦੇ ਨਾਲ ਲੰਬੀ ਤੇ ਜਲਾਲਾਬਾਦ ਤੋਂ ਵੀ ਲੜੋ।

ਵੜਿੰਗ ਨੇ ਕਿਹਾ ਕਿ ਉਹ ਸੁਖਬੀਰ ਬਾਦਲ ਦੀ ਚਿੱਟੀ ਦਾੜ੍ਹੀ ਤੇ ਗੁਰਸਿੱਖ ਪਹਿਰਾਵੇ ਦੀ ਇੱਜ਼ਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਸੁਖਬੀਰ ਜੀ ਨੂੰ ਘੱਟ ਬੋਲਦਾ ਹਾਂ। ਬਜ਼ਰਗਾਂ ਨੇ ਕਿਹਾ ਹੈ ਕਿ ਘੱਟ ਬੋਲਣਾ ਚਾਹੀਦਾ ਹੈ, ਪਰ ਬਾਦਲ ਜੀ ਹੱਟਦੇ ਨਹੀਂ। ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਕੋਈ ਡਰਨ ਲੱਗ ਪਿਆ ਹੈ।

ਕੱਲ੍ਹ ਉਨ੍ਹਾਂ ਨੇ (ਸੁਖਬੀਰ ਬਾਦਲ) ਗਿੱਦੜਬਾਹਾ ਚ ਮਾਘੀ ਮੇਲਾ ਨੂੰ ਲੈ ਕੇ ਮੀਟਿੰਗ ਕੀਤੀ ਸੀ। ਸਾਡੀ ਸਰਕਾਰ ਵੇਲੇ ਮਾਘੀ ਮੇਲੇ ਦੀ ਕਾਨਫਰੰਸ ਬੰਦ ਹੋ ਗਈ ਸੀ। ਉਸ ਦਾ ਕਾਰਨ ਇਹ ਸੀ ਕਿ ਐਸਜੀਪੀਸੀ ਨੇ ਕਿਹਾ ਸੀ ਕਿ ਇਨ੍ਹਾਂ ਸ਼ਹਾਦਤਾਂ ਤੇ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਕਾਨਫਰੰਸ ਨਹੀਂ ਕਰ ਸਕਦੇ। ਪਰ, ਤੁਸੀਂ ਐਸਜੀਪੀਪੀਸ ਦੀ ਸਲਾਹ ਨੂੰ ਵੀ ਨਹੀਂ ਮੰਨਦੇ। ਫਤਿਹਗੜ੍ਹ ਸਾਹਿਬ ਚ ਵੀ ਕਾਨਫਰੰਸ ਬੰਦ ਸੀ। ਜਿੱਥੇ ਵੀ ਦਿਲ ਕਰਦਾ ਹੈ, ਤੁਸੀਂ ਆਪਣਾ ਕੰਮ ਚਲਾ ਦਿੰਦੇ ਹੋ।

ਵੜਿੰਗ ਨੇ ਕਿਹਾ ਜਦੋਂ ਤੁਹਾਨੂੰ (ਸੁਖਬੀਰ ਬਾਦਲ ਨੂੰ) ਤਨਖਾਹਿਆ ਘੋਸ਼ਿਤ ਕਰ ਦਿੱਤਾ ਤਾਂ ਤੁਸੀਂ ਮੰਨਿਆ ਬੇਅਦਬੀ ਕੀਤੀ ਹੈ, ਜਦੋਂ ਤੁਸੀਂ ਮੂਡ ਚ ਆਏ ਤਾਂ ਇਲੈਕਸ਼ਨ ਨਹੀਂ ਲੜੇ। ਬਹਾਨੇ ਨਾਲ ਭੱਜ ਗਏ ਕਿ ਗਿੱਦੜਬਾਹਾ ਤੋਂ ਨਾ ਲੜਨਾ ਪਵੇ, ਡੇਰਾ ਬਾਬਾ ਨਾਨਕ ਤੋਂ ਨਾ ਲੜਨਾ ਪਵੇ। ਉਸ ਸਮੇਂ ਤੁਹਾਨੂੰ ਇਹ ਸੀ ਕਿ ਝਾੜੂ (ਆਮ ਆਦਮੀ ਪਾਰਟੀ) ਵਾਲਿਆਂ ਨੂੰ ਇਲੈਕਸ਼ਨ ਜਿਤਵਾ ਦੇਈਏ। ਇਸ ਲਈ ਤੁਸੀਂ ਨਹੀਂ ਲੜੇ ਤੇ ਨਾ ਹੀ ਉਮੀਦਵਾਰ ਦਿੱਤਾ। ਮੈਂ ਕਿਹਾ ਕਿ ਤੁਸੀਂ ਚੋਣ ਲੜੋ, ਪਰ ਤੁਸੀਂ ਨਹੀਂ ਮੰਨੇ।

Related Stories
PU ‘ਚ ਸੁਪਰਡੈਂਟ ਦੇ ਪੁੱਤਰ ਨੇ ਕੀਤੀ ਖੁਦਕੁਸ਼ੀ, ਕੁਆਰਟਰ ‘ਚ ਸੀ ਇਕੱਲਾ; ਪੁਲਿਸ ਨੂੰ ਸੁਸਾਇਡ ਨੋਟ ਮਿਲਿਆ
ਹੁਸ਼ਿਆਰਪੁਰ: ਟਾਂਡਾ ਵਿਖੇ ਪੈਟਰੋਲ ਪੰਪ ਤੋਂ 1.5 ਲੱਖ ਦੀ ਲੁੱਟ, ਸੁੱਤੇ ਪਏ ਕਰਮਚਾਰੀਆਂ ਨੂੰ ਧਮਕਾਇਆ ਤੇ ਕੀਤੀ ਤੋੜ-ਫੋੜ
ਅੰਮ੍ਰਿਤਸਰ: ਟਾਹਲੀ ਵਾਲਾ ਚੌਂਕ ਚ ਚਾਰ ਮੰਜ਼ਿਲਾਂ ਇਮਾਰਤ ਢਹੀ, 2 ਲੋਕ ਦੱਬੇ; ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕੀਤਾ ਗਿਆ ਰੈਸਕਿਊ (VIDEO)
328 ਸਰੂਪਾਂ ਦੇ ਮਾਮਲੇ ‘ਚ ਸਾਬਕਾ ਸੀਏ ਸਤਿੰਦਰ ਸਿੰਘ ਕੋਹਲੀ ਮੁੜ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ
G-RAM-G ਨੂੰ ਲੈ ਕੇ ਪੰਜਾਬ ਭਾਜਪਾ ਦੀ ਫਾਜ਼ਿਲਕਾ ਤੋਂ ਜਾਗਰੂਕਤਾ ਮੁਹਿੰਮ, ਜਾਖੜ ਬੋਲੇ ਭੇਸ ਬਦਲ ਕੇ ਮਿਲਣ ਜਾਂਦੇ ਹਨ ਰਾਜਾ ਵੜਿੰਗ
FCI ਜੀਐਮ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਵਿਚਾਲੇ ਟਕਰਾਅ, UT ਕੇਡਰ ਅਧਿਕਾਰੀ ਨੀਤਿਕਾ ਪੰਵਾਰ ਦੀ ਸਿਫਾਰਸ਼ ਤੋਂ ਨਰਾਜ਼ ਸੀਐਮ ਨੇ ਕੇਂਦਰ ਨੂੰ ਲਿੱਖੀ ਚਿੱਠੀ