ਨਸ਼ਾ ਤਸਕਰੀ ਵਿੱਚ ਸ਼ਾਮਿਲ ਅਮਨ ਦਾ ‘ਮੂਸੇਵਾਲਾ’ ਕੁਨੇਕਸ਼ਨ, ਪਰਿਵਾਰ ਦੀ ਸੁਰੱਖਿਆ ਵਿੱਚ ਤਾਇਨਾਤ ਸੀ ਹੈੱਡ ਕਾਂਸਟੇਬਲ

Updated On: 

07 Apr 2025 14:39 PM

ਸੂਤਰਾਂ ਅਨੁਸਾਰ ਜਦੋਂ ਅਮਨਦੀਪ ਕੌਰ ਮੂਸੇਵਾਲਾ ਦੇ ਘਰ ਤਾਇਨਾਤ ਸੀ, ਤਾਂ ਉਸਦਾ ਸਾਥੀ ਬਲਵਿੰਦਰ ਉਰਫ਼ ਸੋਨੂੰ ਉਸਨੂੰ ਮਿਲਣ ਆਉਂਦਾ ਸੀ। ਸੁਰੱਖਿਆ ਇੰਚਾਰਜ ਰਾਜਿੰਦਰ ਅਮਨਦੀਪ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਿਹਾ ਸੀ। ਉਹਨਾਂ ਨੇ ਉਸ ਸਮੇਂ ਮਾਨਸਾ ਦੇ ਐਸਐਸਪੀ ਨਾਨਕ ਸਿੰਘ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਸੀ, ਜਿਸ ਤੋਂ ਬਾਅਦ ਅਮਨਦੀਪ ਨੂੰ ਉੱਥੋਂ ਹਟਾ ਦਿੱਤਾ ਗਿਆ ਸੀ।

ਨਸ਼ਾ ਤਸਕਰੀ ਵਿੱਚ ਸ਼ਾਮਿਲ ਅਮਨ ਦਾ ਮੂਸੇਵਾਲਾ ਕੁਨੇਕਸ਼ਨ, ਪਰਿਵਾਰ ਦੀ ਸੁਰੱਖਿਆ ਵਿੱਚ ਤਾਇਨਾਤ ਸੀ ਹੈੱਡ ਕਾਂਸਟੇਬਲ
Follow Us On

ਬਠਿੰਡਾ ਵਿੱਚ ਹੈਰੋਇਨ ਸਮੇਤ ਫੜੀ ਗਈ ਹੈੱਡ ਕਾਂਸਟੇਬਲ ਅਮਨਦੀਪ ਕੌਰ ਦੇ ਮਾਮਲੇ ਵਿੱਚ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ। ਕੁਝ ਸਾਲ ਪਹਿਲਾਂ, ਜਦੋਂ ਅਮਨਦੀਪ ਕੌਰ ਮਾਨਸਾ ਵਿੱਚ ਤਾਇਨਾਤ ਸੀ, ਤਾਂ ਉਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ਲਈ ਤਾਇਨਾਤ ਸੀ। ਆਪਣੀ ਡਿਊਟੀ ਸਹੀ ਢੰਗ ਨਾਲ ਨਾ ਨਿਭਾਉਣ ਕਾਰਨ ਸੁਰੱਖਿਆ ਇੰਚਾਰਜ ਨੇ ਉਹਨਾਂ ਨੂੰ ਉੱਥੋਂ ਹਟਾ ਦਿੱਤਾ ਸੀ।

ਸੂਤਰਾਂ ਅਨੁਸਾਰ ਜਦੋਂ ਅਮਨਦੀਪ ਕੌਰ ਮੂਸੇਵਾਲਾ ਦੇ ਘਰ ਤਾਇਨਾਤ ਸੀ, ਤਾਂ ਉਸਦਾ ਸਾਥੀ ਬਲਵਿੰਦਰ ਉਰਫ਼ ਸੋਨੂੰ ਉਸਨੂੰ ਮਿਲਣ ਆਉਂਦਾ ਸੀ। ਸੁਰੱਖਿਆ ਇੰਚਾਰਜ ਰਾਜਿੰਦਰ ਅਮਨਦੀਪ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਰਿਹਾ ਸੀ। ਉਹਨਾਂ ਨੇ ਉਸ ਸਮੇਂ ਮਾਨਸਾ ਦੇ ਐਸਐਸਪੀ ਨਾਨਕ ਸਿੰਘ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਸੀ, ਜਿਸ ਤੋਂ ਬਾਅਦ ਅਮਨਦੀਪ ਨੂੰ ਉੱਥੋਂ ਹਟਾ ਦਿੱਤਾ ਗਿਆ ਸੀ।

3 ਵਾਰ ਹੋਈ ਗ੍ਰਿਫ਼ਤਾਰੀ

ਅਮਨਦੀਪ ਕੌਰ 2011 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋਈ ਸੀ। ਇਹ ਤੀਜੀ ਵਾਰ ਹੈ ਜਦੋਂ ਉਸਨੂੰ ਆਪਣੇ 14 ਸਾਲਾਂ ਦੇ ਨੌਕਰੀ ਕਰੀਅਰ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਕਰੋੜਾਂ ਦੀ ਜਾਇਦਾਦ ਇਕੱਠੀ ਕੀਤੀ ਪਰ ਉਸਦੇ ਨਾਮ ਤੇ ਸਿਰਫ ਇੱਕ ਸਕੂਟੀ ਹੈ। ਬਠਿੰਡਾ ਦੇ ਪਾਸ਼ ਇਲਾਕੇ ਵਿੱਚ 8 ਮਰਲੇ ਦਾ ਬੰਗਲਾ ਜਿੱਥੇ ਉਹ ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਰਹਿ ਰਹੀ ਸੀ, ਉਹ ਵੀ ਕਿਸੇ ਹੋਰ ਦੇ ਨਾਮ ‘ਤੇ ਹੈ।

ਉਸ ਕੋਲ ਤਿੱਬਤੀ ਮੂਲ ਦਾ ਇੱਕ ਸ਼ੀਹ ਤਜ਼ੂ ਕੁੱਤਾ ਹੈ। ਭਾਰਤ ਵਿੱਚ, ਇਸਦੀ ਨਸਲ ਦੀ ਕੀਮਤ 60 ਹਜ਼ਾਰ ਤੋਂ 1.5 ਲੱਖ ਰੁਪਏ ਦੇ ਵਿਚਕਾਰ ਹੈ ਜੋ ਕਿ ਇਸਦੀਆਂ ਪਿਛਲੀਆਂ ਪੀੜ੍ਹੀਆਂ ਦੇ ਇਤਿਹਾਸ ‘ਤੇ ਨਿਰਭਰ ਕਰਦੀ ਹੈ। ਇਹ ਕੁੱਤੇ ਤਿੱਬਤੀ ਲੋਕਾਂ ਨੇ ਚੀਨ ਦੇ ਰਾਜੇ ਨੂੰ ਖੁਸ਼ ਕਰਨ ਲਈ ਭੇਟ ਕੀਤੇ ਸਨ। ਇਸਨੂੰ ਪਾਲਣਾ ਵੀ ਆਸਾਨ ਨਹੀਂ ਹੈ। ਇਸਦੇ ਵਾਲਾਂ ਦੇ ਸਟਾਈਲ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਇਹ ਬਹੁਤ ਤੇਜ਼ੀ ਨਾਲ ਵਧਦੇ ਹਨ ਅਤੇ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਤੋਂ ਇਲਾਵਾ, ਇਸਦੀ ਦੇਖਭਾਲ ‘ਤੇ ਪ੍ਰਤੀ ਮਹੀਨਾ 7,000 ਰੁਪਏ ਖਰਚ ਆਉਂਦੇ ਹਨ।

ਕੁੱਤਾ ਨਹੀਂ ਹੋਇਆ ਬਰਾਮਦ

ਪੁਲਿਸ ਨੂੰ ਇਹ ਵੀ ਨਹੀਂ ਪਤਾ ਕਿ ਉਸਦਾ ਕੁੱਤਾ ਕਿੱਥੇ ਹੈ, ਜੋ ਅਕਸਰ ਅਮਨਦੀਪ ਕੌਰ ਨਾਲ ਉਸਦੀਆਂ ਰੀਲਾਂ ਵਿੱਚ ਦਿਖਾਈ ਦਿੰਦਾ ਸੀ। ਅਮਨਦੀਪ ਕੌਰ ਦੀ ਰੀਲ ਵਿੱਚ, ਇਹ ਕੁੱਤਾ ਬਠਿੰਡੇ ਵਾਲੇ ਬੰਗਲੇ ਵਿੱਚ ਦਿਖਾਈ ਦਿੰਦਾ ਸੀ, ਪਰ ਹੁਣ ਇਹ ਬੰਗਲਾ ਪਿਛਲੇ 4 ਦਿਨਾਂ ਤੋਂ ਬੰਦ ਹੈ। ਕੋਈ ਨਹੀਂ ਜਾਣਦਾ ਕਿ ਕੁੱਤਾ ਅਜੇ ਵੀ ਇੱਥੇ ਹੈ ਜਾਂ ਉਸ ਨੂੰ ਰੇਸ਼ਕਿਊ ਕਰ ਲਿਆ ਗਿਆ ਹੈ। ਇਹ ਕੁੱਤਾ ਜਿਸਨੂੰ ਵਾਧੂ ਦੇਖਭਾਲ ਦੀ ਲੋੜ ਹੁੰਦੀ ਹੈ, ਇੰਨੇ ਲੰਬੇ ਸਮੇਂ ਤੱਕ ਜ਼ਿੰਦਾ ਨਹੀਂ ਰਹਿ ਸਕਦਾ।

ਮਿਲਿਆ ਥਾਰ ਦਾ ਹਲਫ਼ਨਾਮਾ

ਅਮਨਦੀਪ ਕੌਰ ਵਿਰੁੱਧ ਹੁਣ ਤੱਕ ਕੀਤੀ ਗਈ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਬਹੁਤ ਸਾਰੀਆਂ ਜਾਇਦਾਦਾਂ ਉਸ ਦੇ ਨਾਮ ‘ਤੇ ਨਹੀਂ ਹਨ। ਇਹ ਕਿਸ ਦੇ ਨਾਮ ‘ਤੇ ਖਰੀਦੇ ਗਏ ਹਨ, ਇਸਦੀ ਜਾਂਚ ਕੀਤੀ ਜਾ ਰਹੀ ਹੈ। ਬਠਿੰਡਾ ਵਾਲਾ ਘਰ ਵੀ ਕਿਸੇ ਹੋਰ ਵਿਅਕਤੀ ਦੇ ਨਾਮ ‘ਤੇ ਹੈ। ਗੱਡੀਆਂ ਵੀ ਉਸਦੇ ਨਾਮ ‘ਤੇ ਨਹੀਂ ਸਨ, ਪਰ ਉਹ ਉਨ੍ਹਾਂ ਦੀ ਵਰਤੋਂ ਕਰਦੀ ਸੀ। ਮੇਰੇ ਨਾਮ ਤੇ ਸਿਰਫ਼ ਇੱਕ ਸਕੂਟਰੀ ਹੈ। ਇੱਕ ਨਵਾਂ ਥਾਰ ਹੈ ਜਿਸਦਾ ਹਲਫ਼ਨਾਮਾ ਪ੍ਰਾਪਤ ਹੋ ਗਿਆ ਹੈ।

ਐਤਵਾਰ (6 ਅਪ੍ਰੈਲ) ਨੂੰ ਅਮਨਦੀਪ ਕੌਰ ਨੂੰ ਉਸਦੇ 3 ਦਿਨਾਂ ਦੇ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ, ਪੁਲਿਸ ਨੇ ਪਹਿਲਾਂ ਹੀ ਅਦਾਲਤ ਦੇ ਅੰਦਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਅਮਨਦੀਪ ਕੌਰ, ਜੋ ਅਦਾਲਤ ਦੇ ਅਹਾਤੇ ਵਿੱਚ ਕਾਰ ਤੋਂ ਹੇਠਾਂ ਉਤਰੀ, ਕਾਲਾ ਸੂਟ ਪਹਿਨ ਕੇ ਆਈ। ਕਾਰ ਤੋਂ ਹੇਠਾਂ ਉਤਰਨ ਤੋਂ ਬਾਅਦ, ਉਹਨਾਂ ਨੇ ਮਹਿਲਾ ਪੁਲਿਸ ਕਰਮਚਾਰੀਆਂ ਨਾਲ ਕੁਝ ਸਕਿੰਟਾਂ ਲਈ ਗੱਲ ਕੀਤੀ ਅਤੇ ਫਿਰ ਪੁਲਿਸ ਉਸਨੂੰ ਅਦਾਲਤ ਦੇ ਪਿਛਲੇ ਦਰਵਾਜ਼ੇ ਰਾਹੀਂ ਅੰਦਰ ਲੈ ਗਈ। ਪੁਲਿਸ ਨੇ ਉਸਦਾ 7 ਦਿਨ ਦਾ ਰਿਮਾਂਡ ਮੰਗਿਆ, ਪਰ ਜੱਜ ਨੇ ਰਿਮਾਂਡ ਸਿਰਫ਼ 2 ਦਿਨ ਲਈ ਵਧਾ ਦਿੱਤਾ।