ਫਰੀਦਕੋਟ ‘ਚ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼, 4.8 ਕਿਲੋ ਹੈਰੋਇਨ ਬਰਾਮਦ, 6 ਗ੍ਰਿਫ਼ਤਾਰ

Published: 

22 Feb 2026 16:03 PM IST

ਫਰੀਦਕੋਟ ਪੁਲਿਸ ਨੇ ਮੁਲਜ਼ਮਾਂ ਤੋਂ 4.8 ਕਿਲੋ ਹੈਰੋਇਨ, ਇੱਕ ਹਥਿਆਰ, ਥਾਰ ਅਤੇ ਐਸਯੂਵੀ ਗੱਡੀ ਬਰਾਮਦ ਹੋਈ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਐਕਸ 'ਤੇ ਇਸ ਸੰਬੰਧੀ ਪੋਸਟ ਪਾ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।

ਫਰੀਦਕੋਟ ਚ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼, 4.8 ਕਿਲੋ ਹੈਰੋਇਨ ਬਰਾਮਦ, 6 ਗ੍ਰਿਫ਼ਤਾਰ
Follow Us On

ਫਰੀਦਕੋਟ ਪੁਲਿਸ ਨੇ ਜੇਲ੍ਹ ਵਿੱਚ ਹੈਰੋਇਨ ਤਸਕਰੀ ਨੈਟਵਰਕ ‘ਤੇ ਵੱਡਾ ਐਕਸ਼ਨ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਇੱਕ ਫੌਜ ਦਾ ਜਵਾਨ ਅਤੇ ਇੱਕ ਬਰਖਾਸਤ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ। ਪੁਲਿਸ ਨੇ ਮੁਲਜ਼ਮਾਂ ਤੋਂ 4.8 ਕਿਲੋ ਹੈਰੋਇਨ, ਇੱਕ ਹਥਿਆਰ, ਥਾਰ ਅਤੇ ਐਸਯੂਵੀ ਗੱਡੀ ਬਰਾਮਦ ਹੋਈ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਐਕਸ ‘ਤੇ ਇਸ ਸੰਬੰਧੀ ਪੋਸਟ ਪਾ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।

ਦੋ ਮਹੀਨੇ ਤੱਕ ਜੇਲ੍ਹ ਇੰਟਰਸੈਪਸ਼ਨ ਤੋਂ ਬਾਅਦ ਐਕਸ਼ਨ

ਪੁਲਿਸ ਨੇ ਦੋ ਮੀਨੇ ਤੱਕ ਜੇਲ੍ਹ ਆਧਾਰਿਤ ਇੰਟਰਸੈਪਸ਼ਨ ਤੋਂ ਬਾਅਦ ਇੱਕ ਐਕਸ਼ਨ ਕੀਤਾ ਗਿਆ। ਪੁਲਿਸ ਕੋਲ ਪੁਖ਼ਤਾ ਸਬੂਤ ਸਨ। ਜਿਸ ਤੋਂ ਬਾਅਦ ਇਹ ਕਾਰਵਾਈ ਹੋਈ। ਪੁਲਿਸ ਨੇ ਮੁਲਜ਼ਮ ਤੋਂ 4.8 ਕਿਲੋ ਗ੍ਰਾਮ ਹੈਰੋਈਨ ਅਤੇ ਇੱਕ ਹਥਿਆਰ ਅਤੇ ਇੱਕ ਥਾਰ ਅਤੇ ਐਸਯੂਵੀ ਗੱਡੀ ਬਰਾਮਦ ਕੀਤੀ ਹੈ।

ਜਲਦ ਹੀ ਇਸ ਬਾਰੇ ਵਿੱਚ ਫਰੀਦਕੋਟ ਵੱਲੋਂ ਪੁਲਿਸ ਪ੍ਰੈਸ ਕਾਨਫਰੰਸ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਉਸ ਵਿੱਚ ਇਹ ਖੁਲਾਸਾ ਕੀਤਾ ਜਾਵੇਗਾ। ਹਲਾਂਕਿ ਪੁਲਿਸ ਦੀ ਜਾਂਚ ਵਿੱਚ ਇਹ ਸਾਫ ਹੋਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ‘ਤੇ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਕਈ ਮਾਮਲੇ ਦਰਜ ਹਨ।

ਕੱਲ੍ਹ ਜੇਲ ਤੋਂ 6 ਮੋਬਾਇਲ ਫੋਨ ਬਰਾਮਦ

ਪਿੱਛਲੇ ਕੱਲ੍ਹ ਪੁਲਿਸ ਨੇ ਫਰੀਦਕੋਟ ਦੀ ਕੇਂਦਰੀ ਮਾਰਡਨ ਜੇਲ੍ਹ ਵਿੱਚ ਵੱਖ-ਵੱਖ ਬੈਰਕਾਂ ਦੀ ਜਾਂਚ ਕੀਤੀ ਸੀ। ਇਸ ਦੌਰਾਨ ਕੱਲ੍ਹ 6 ਮੋਬਾਇਲ ਫੋਨ ਬਰਾਮਦ ਹੋਏ। ਇਸ ਸੰਬੰਦ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਸ਼ਿਕਾਇਤ ‘ਤੇ 5 ਹਵਾਲਾਤੀਆਂ ਅਤੇ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਥਾਣਾ ਸਿਟੀ ਵਿੱਚ ਜੇਲ੍ਹ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਨੂੰ ਭੇਜੀ ਸ਼ਿਕਾਇਤ ਵਿੱਚ ਸਹਾਇਕ ਜੇਲ੍ਹ ਸੁਪਰਡੈਂਟ ਵੀਰਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਨੂੰ ਦਿਸ਼ਾ-ਨਿਰਦੇਸ਼ ‘ਤੇ ਜੇਲ੍ਹ ਮੁਲਜ਼ਮਾਂ ਦੀ ਟੀਮ ਨੇ ਵੱਖ-ਵੱਖ ਬੈਰਕਾਂ ਦਾ ਨਿਰੱਖਣ ਕੀਤਾ। ਜੇਲ੍ਹ ਵਿੱਚ ਤਲਾਸ਼ੀ ਦੇ ਦੌਰਾਨ ਬੰਦ ਹਵਾਲਾਤੀ ਪਟਿਆਲਾ ਨਿਵਾਸੀ ਮਨਜੀਤ ਸਿੰਘ, ਮੋਗਾ ਨਿਵਾਸੀ ਗੁਰਭਿੰਦਰ ਸਿੰਘ, ਅੰਮ੍ਰਿਤਸਰ ਨਿਵਾਸੀ ਕੁਲਬੀਰ ਸਿੰਘ ਉਰਫ਼ ਬੋਹੜ, ਤਰਨਤਾਰਨ ਨਿਵਾਸੀ ਗੁਰਮਨਦੀਪ ਸਿੰਘ ਦੇ ਕੋਲ੍ਹੋ ਮੋਬਾਇਲ ਬਰਾਮਦ ਹੋਇਆ।

95 ਕਿਲੋ ਤੋਂ ਜਿਆਦਾ ਹੈਰੋਇਨ ਬਰਾਮਦ

2025 ਵਿੱਚ ਪੂਰੇ ਸਾਲ ਵਿੱਚ ਫਰੀਦਕੋਟ ਰੇਂਜ ਪੁਲਿਸ ਨੇ ਕੁਲ 95 ਕਿਲੋ ਤੋਂ ਜਿਆਦਾ ਹੈਰੋਇਨ ਜਬਤ ਕੀਤੀ। ਇਸ ਦੇ ਨਾਲ ਹੀ 106 ਕਿਲ ਅਫੀਮ ਅਤੇ ਹਜ਼ਾਰਾ ਕਿਲੋ ਹੋਰ ਨਸ਼ੀਲਾ ਪਦਾਰਥ ਬਮਾਦ ਕੀਤਾ ਗਿਆ। 4 ਹਜ਼ਾਰ 144 ਤੋਂ ਜਿਆਦਾ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉੱਥੇ ਹੀ ਗੈਂਗਸਟਰਾਂ ਨੂੰ ਫੜਨ ਲਈ ਪੁਲਿਸ ਲਗਾਤਾਰ ਐਕਸ਼ਨ ਮੋਡ ਵਿੱਚ ਹੈ।