AAP ਪ੍ਰਧਾਨ ਅਮਨ ਅਰੋੜਾ ਦਾ ਰਾਜਾ ਵੜਿੰਗ ‘ਤੇ ਤਿੱਖਾ ਤਨਜ਼, ਬੋਲੇ-ਕਾਂਗਰਸ ਪ੍ਰਧਾਨ ਵੀ ਥੋੜ੍ਹਾ ਚੰਨੀ ਵਾਂਗ ਦਮ ਦਿਖਾਉਣ

Updated On: 

01 Sep 2026 12:03 PM IST

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ ਰਾਹੀਂ ਵੱਡਾ ਸਿਆਸੀ ਹਮਲਾ ਬੋਲਿਆ ਹੈ। ਅਮਨ ਅਰੋੜਾ ਨੇ ਰਾਜਾ ਵੜਿੰਗ ਦੇ ਤਾਜ਼ਾ ਬਿਆਨ ਨੂੰ ਸਾਂਝਾ ਕਰਦਿਆਂ ਕਾਂਗਰਸ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਅਤੇ ਉਸ ਦੀ ਦਿੱਲੀ ਹਾਈਕਮਾਨ 'ਤੇ ਬੇਲੋੜੀ ਨਿਰਭਰਤਾ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ।

AAP ਪ੍ਰਧਾਨ ਅਮਨ ਅਰੋੜਾ ਦਾ ਰਾਜਾ ਵੜਿੰਗ ਤੇ ਤਿੱਖਾ ਤਨਜ਼, ਬੋਲੇ-ਕਾਂਗਰਸ ਪ੍ਰਧਾਨ ਵੀ ਥੋੜ੍ਹਾ ਚੰਨੀ ਵਾਂਗ ਦਮ ਦਿਖਾਉਣ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਸੋਸ਼ਲ ਮੀਡੀਆ ਰਾਹੀਂ ਵੱਡਾ ਸਿਆਸੀ ਹਮਲਾ ਬੋਲਿਆ ਹੈ। ਅਮਨ ਅਰੋੜਾ ਨੇ ਰਾਜਾ ਵੜਿੰਗ ਦੇ ਤਾਜ਼ਾ ਬਿਆਨ ਨੂੰ ਸਾਂਝਾ ਕਰਦਿਆਂ ਕਾਂਗਰਸ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਅਤੇ ਉਸ ਦੀ ਦਿੱਲੀ ਹਾਈਕਮਾਨ ‘ਤੇ ਬੇਲੋੜੀ ਨਿਰਭਰਤਾ ‘ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਰਾਜਾ ਵੜਿੰਗ ਨੂੰ ਸੋਸ਼ਲ ਮੀਡੀਆ ‘ਤੇ ਟੈਗ ਕਰਦਿਆਂ ਲਿਖਿਆ ਕਿ ਸਾਨੂੰ ਦਿੱਲੀ ਦੇ ਇਸ਼ਾਰਿਆਂ ‘ਤੇ ਚੱਲਣ ਵਾਲੀ ਪਾਰਟੀ ਦੱਸਣ ਵਾਲੀ ਕਾਂਗਰਸ ਦੇ ਸੂਬਾ ਪ੍ਰਧਾਨ ਨੂੰ ਆਪਣੀ ਮਨਪਸੰਦ ਸੀਟ ਤੋਂ ਚੋਣ ਲੜਨ ਲਈ ਟਿਕਟ ਦਾ ਮੋਹਤਾਜ ਨਹੀਂ ਹੋਣਾ ਚਾਹੀਦਾ। ਉਨ੍ਹਾਂ ਚੰਨੀ ਦਾ ਹਵਾਲਾ ਦਿੰਦਿਆਂ ਚੁਟਕੀ ਲਈ ਕਿ ਵੜਿੰਗ ਨੂੰ ਵੀ ਥੋੜ੍ਹਾ ਚਰਨਜੀਤ ਸਿੰਘ ਚੰਨੀ ਵਾਂਗ ਦਮ-ਖ਼ਮ ਦਿਖਾਉਣਾ ਚਾਹੀਦਾ ਹੈ। ਅਰੋੜਾ ਨੇ ਕਿਹਾ ਕਿ ਅਜਿਹੀ ਬਿਆਨਬਾਜ਼ੀ ਨਾਲ ਕਾਂਗਰਸੀ ਵਰਕਰਾਂ ਦੇ ਮਨਾਂ ਵਿੱਚ ਇਹ ਡਰ ਪੈਦਾ ਹੁੰਦਾ ਹੈ ਕਿ ਜਦੋਂ ਖ਼ੁਦ ਸੂਬਾ ਪ੍ਰਧਾਨ ਦੀ ਆਪਣੀ ਟਿਕਟ ਪੱਕੀ ਨਹੀਂ ਹੈ, ਤਾਂ ਆਮ ਵਰਕਰਾਂ ਅਤੇ ਦਾਅਵੇਦਾਰਾਂ ਦਾ ਕੀ ਬਣੇਗਾ।

ਹਾਈਕਮਾਨ ਟਿਕਟ ਦੇਵੇਗੀ ਤਾਂ ਹੀ ਲੜਾਂਗੇ ਚੋਣ

ਦਰਅਸਲ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐਤਵਾਰ ਨੂੰ ਮਾਛੀਵਾੜਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਜੇਕਰ ਕਾਂਗਰਸ ਹਾਈਕਮਾਨ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫ਼ੈਸਲਾ ਕਰਦੀ ਹੈ ਅਤੇ ਟਿਕਟ ਦਿੰਦੀ ਹੈ, ਤਾਂ ਉਹ ਆਗਾਮੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਮਲੋਹ ਹਲਕੇ ਤੋਂ ਚੋਣ ਲੜਨਗੇ।

ਰਾਹੁਲ ਗਾਂਧੀ ਦੀ ਪਸੰਦ ‘ਤੇ ਹੀ ਮਿਲੇਗੀ ਟਿਕਟ: ਰਾਜਾ ਵੜਿੰਗ

ਰਾਜਾ ਵੜਿੰਗ ਨੇ ਦਾਅਵੇਦਾਰਾਂ ਨੂੰ ਸਪੱਸ਼ਟ ਸੰਦੇਸ਼ ਦਿੰਦਿਆਂ ਇਹ ਵੀ ਐਲਾਨ ਕੀਤਾ ਸੀ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਆਗੂ ਜਾਂ ਉਮੀਦਵਾਰ ਨੂੰ ਪਹਿਲਾਂ ਤੋਂ ਟਿਕਟ ਦੀ ਕੋਈ ਗਾਰੰਟੀ ਨਹੀਂ ਦਿੱਤੀ ਜਾਵੇਗੀ। ਕਾਂਗਰਸ ਪਾਰਟੀ ਸਿਰਫ਼ ਉਨ੍ਹਾਂ ਹੀ ਚਿਹਰਿਆਂ ਨੂੰ ਚੋਣ ਮੈਦਾਨ ਵਿੱਚ ਉਤਾਰੇਗੀ, ਜੋ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀਆਂ ਤਰਜੀਹਾਂ, ਪਸੰਦ ਅਤੇ ਮਾਪਦੰਡਾਂ ‘ਤੇ ਪੂਰੇ ਉਤਰਨਗੇ।

Loading...
Unable to load recommendations.
Follow Us