ਅਕਾਲੀ ਦਲ ਨੇ ਕੋਰ ਕਮੇਟੀ ਕੀਤੀ ਭੰਗ, ਅਕਾਲ ਤਖ਼ਤ 'ਚ ਪੇਸ਼ੀ ਤੋਂ ਪਹਿਲਾ ਸੁਖਬੀਰ ਬਾਦਲ ਦਾ ਫੈਸਲਾ | Akali Dal dissolved the core committee Sukhbir Badal decision before appearing in the Akal Takht Sahib Punjabi news - TV9 Punjabi

ਅਕਾਲੀ ਦਲ ਨੇ ਕੋਰ ਕਮੇਟੀ ਕੀਤੀ ਭੰਗ, ਅਕਾਲ ਤਖ਼ਤ ‘ਚ ਪੇਸ਼ੀ ਤੋਂ ਪਹਿਲਾ ਸੁਖਬੀਰ ਬਾਦਲ ਦਾ ਫੈਸਲਾ

Updated On: 

24 Jul 2024 00:02 AM

ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਏ ਰੱਖਣ ਦਾ ਵਿਰੋਧ ਕਰਨ ਵਾਲਿਆਂ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਰਖੜਾ ਤੇ ਸਿਕੰਦਰ ਸਿੰਘ ਮਲੂਕਾ ਵਰਗੇ ਆਗੂ ਕੋਰ ਕਮੇਟੀ ਮੈਂਬਰ ਸਨ। ਬਾਗੀ ਗਰੁੱਪ ਦੇ ਚਰਨਜੀਤ ਬਰਾੜ ਨੇ ਕਿਹਾ ਕਿ ਸਿਰਫ਼ ਕੋਰ ਕਮੇਟੀ ਹੀ ਭੰਗ ਕਿਉਂ ਕੀਤੀ ਗਈ, ਜੇਕਰ ਪਾਰਟੀ ਸੰਗਠਨ ਦਾ ਨਵੇਂ ਸਿਰੇ ਤੋਂ ਸੰਗਠਨ ਬਣਨਾ ਹੈ ਤਾਂ ਫਿਰ ਬਾਗੀ ਵਿੰਗ ਕਿਉਂ ਨਹੀਂ ਭੰਗ ਕੀਤੇ ਗਏ।

ਅਕਾਲੀ ਦਲ ਨੇ ਕੋਰ ਕਮੇਟੀ ਕੀਤੀ ਭੰਗ, ਅਕਾਲ ਤਖ਼ਤ ਚ ਪੇਸ਼ੀ ਤੋਂ ਪਹਿਲਾ ਸੁਖਬੀਰ ਬਾਦਲ ਦਾ ਫੈਸਲਾ

ਸੁਖਬੀਰ ਸਿੰਘ ਬਾਦਲ

Follow Us On

ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਨੇ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਹੈ। ਇਸ ਬਾਰੇ ਅਕਾਲੀ ਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇੱਕ ਲਾਈਨ ਦੀ ਪੋਸਟ ਪਾਈ ਹੈ। ਪਿਛਲੇ ਦੋ ਵਿਧਾਨ ਸਭਾ ਚੋਣਾਂ ਤੇ ਲੋਕ ਸਭਾ ਚੋਣਾਂ ‘ਚ ਕਰਾਰੀ ਹਾਰ ਤੋਂ ਬਾਅਦ ਅਕਾਲੀ ਦਲ ‘ਚ ਬਗਾਵਤ ਹੋ ਰਹੀ ਹੈ। ਇਸ ਖਿਲਾਫ਼ ਬਾਗੀ ਗਰੁੱਪ ਨੇ ਸਿੱਖਾਂ ਦਾ ਸਰਵੋਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਮੁਆਫੀਨਾਮਾ ਦੇ ਚੁੱਕਿਆ ਹੈ, ਜਿਸ ਤੋਂ ਬਾਅਦ ਅਕਾਲ ਤਖ਼ਤ ਨੇ ਸੁਖਬੀਰ ਬਾਦਲ ਨੂੰ ਪੇਸ਼ ਹੋਣ ਲਈ ਕਿਹਾ ਹੈ।


ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਏ ਰੱਖਣ ਦਾ ਵਿਰੋਧ ਕਰਨ ਵਾਲਿਆਂ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਰਖੜਾ ਤੇ ਸਿਕੰਦਰ ਸਿੰਘ ਮਲੂਕਾ ਵਰਗੇ ਆਗੂ ਕੋਰ ਕਮੇਟੀ ਮੈਂਬਰ ਸਨ। ਬਾਗੀ ਧੜੇ ਦੇ ਚਰਨਜੀਤ ਬਰਾੜ ਨੇ ਕਿਹਾ ਕਿ ਸਿਰਫ਼ ਕੋਰ ਕਮੇਟੀ ਹੀ ਭੰਗ ਕਿਉਂ ਕੀਤੀ ਗਈ, ਜੇਕਰ ਪਾਰਟੀ ਸੰਗਠਨ ਦਾ ਨਵੇਂ ਸਿਰੇ ਤੋਂ ਸੰਗਠਨ ਬਣਨਾ ਹੈ ਤਾਂ ਫਿਰ ਬਾਗੀ ਵਿੰਗ ਕਿਉਂ ਨਹੀਂ ਭੰਗ ਕੀਤੇ ਗਏ।

ਸੀਨੀਅਰ ਨੇਤਾਵਾਂ ਨਾਲ ਮੀਟਿੰਗ ਤੋਂ ਬਾਅਦ ਫੈਸਲਾ

/h2>
ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਚੀਮਾ ਨੇ ਕੋਰ ਕਮੇਟੀ ਭੰਗ ਹੋਣ ਤੋਂ ਬਾਅਦ ਕਿਹਾ ਕਿ ਵਰਕਿੰਗ ਕਮੇਟੀ ਨੇ ਪ੍ਰਧਾਨ ਸੁਖਬੀਰ ਬਾਦਲ ਨੂੰ ਪਾਰਟੀ ਸੰਗਠਨ ਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਅਧਿਕਾਰ ਦੇ ਦਿੱਤਾ ਹੈ। ਇਸ ਸਬੰਧ ਵਿੱਚ ਪਾਰਟੀ ਪ੍ਰਧਾਨ ਨੇ ਸੀਨੀਅਰ ਆਗੂਆਂ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ ਹੈ, ਜਿਸ ਤੋਂ ਬਾਅਦ ਕੋਰ ਕਮੇਟੀ ਨੂੰ ਭੰਗ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਇਸਨੂੰ ਤੁਰੰਤ ਦੁਬਾਰਾ ਬਣਾ ਲਿਆ ਜਾਵੇਗਾ।

ਡਾਕਟਰ ਚੀਮਾ ਨੇ ਦੱਸਿਆ ਕਿ ਅੱਜ ਚੰਡੀਗੜ੍ਹ ਵਿੱਚ ਸੀਨੀਅਰ ਆਗੂਆਂ ਦੀ ਮੀਟਿੰਗ ਹੋਈ ਜਿਸ ਵਿੱਚ ਕੋਰ ਕਮੇਟੀ ਨੂੰ ਭੰਗ ਕਰਕੇ ਨਵੇਂ ਸਿਰੇ ਤੋਂ ਸਾਰੇ ਵਿੰਗ ਬਣਾਉਣ ਦਾ ਫੈਸਲਾ ਕੀਤਾ ਗਿਆ। ਇੰਨਾ ਹੀ ਨਹੀਂ ਪਾਰਟੀ ਨੇ ਆਉਣ ਵਾਲੀਆਂ ਚੋਣਾਂ ਬਾਰੇ ਵੀ ਚਰਚਾ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਬਲਵਿੰਦਰ ਸਿੰਘ ਭੂੰਦੜ, ਪਰਮਜੀਤ ਸਿੰਘ ਸਰਨਾ, ਇਕਬਾਲ ਸਿੰਘ ਝੂੰਦਾਂ ਅਤੇ ਹਰਚਰਨ ਬੈਂਸ ਹਾਜ਼ਰ ਸਨ।

Exit mobile version