ਪੰਜਾਬ ਦੇ ਕਈ ਸ਼ਹਿਰਾਂ ‘ਚ 300 ਪਾਰ AQI, ਪ੍ਰਦੂਸ਼ਨ ਵੱਧਣ ‘ਤੇ ਡਾਕਟਰਾਂ ਦੀ ਚਿਤਾਵਨੀ

Published: 

03 Nov 2023 22:43 PM

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਪਰਸਨ ਆਦਰਸ਼ ਪਾਲ ਵਿਗ ਇਹ ਗੱਲ ਮੰਨੀ ਹੈ ਕਿ ਕਈ ਜਿਲ੍ਹਿਆਂ 'ਚ ਪਰਾਲੀ ਸਾੜਨ ਕਾਰਨ ਏਕਿਊਆਈ (AQI) ਪੱਧਰ ਵੱਧ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਮੀਂਹ ਨਾ ਪੈਣ ਕਾਰਨ ਹਵਾ 'ਚ ਮੌਜੂਦ ਧੂੜ ਦੇ ਕਣਾਂ ਦੀ ਗਿਣਤੀ ਵੱਧ ਗਈ ਹੈ। ਇਸ ਕਾਰਨ ਹਵਾ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ, ਪਰ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਉਨ੍ਹਾਂ 'ਤੇ ਵੀ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਪੰਜਾਬ ਦੇ ਕਈ ਸ਼ਹਿਰਾਂ ਚ 300 ਪਾਰ AQI, ਪ੍ਰਦੂਸ਼ਨ ਵੱਧਣ ਤੇ ਡਾਕਟਰਾਂ ਦੀ ਚਿਤਾਵਨੀ

Photo Credit: Tv9 Hindi.com

Follow Us On

ਪੰਜਾਬ (Punjab) ‘ਚ ਲਗਾਤਾਰ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਵਾਧੇ ਕਾਰਨ AQI ਵੈਰੀ ਪੂਅਰ ਕੈਟੇਗਿਰੀ ‘ਚ ਪਹੁੰਚ ਗਿਆ ਹੈ। ਪੰਜਾਬ ਦੇ ਮੁੱਖ ਸ਼ਹਿਰ ਬਠਿੰਡਾ ਅਤੇ ਪਟਿਆਲਾ ਦਾ AQI 300 ਨੂੰ ਪਾਰ ਕਰ ਗਿਆ ਹੈ ਜੋ ਕਿ ਚਿੰਤਾਜਨਕ ਹੈ। ਡਾਕਟਰ ਨੇ ਚਿੰਤਾ ਵਿਅਕਤ ਕੀਤੀ ਹੈ ਕਿ ਏਕਿਊਆਈ ਦਾ ਇਹ ਪੱਧਰ ਬਜ਼ੁਰਗਾਂ, ਬੱਚਿਆਂ ਅਤੇ ਪਹਿਲਾਂ ਤੋਂ ਬੀਮਾਰ ਲੋਕਾਂ ਲਈ ਖ਼ਤਰਨਾਕ ਹੈ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਪਰਸਨ ਆਦਰਸ਼ ਪਾਲ ਵਿਗ ਨੇ ਮੰਨਿਆ ਕਿ ਪਰਾਲੀ ਸਾੜਨ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਕਾਰਨ ਏਕਿਊਆਈ ਪੱਧਰ ਵੱਧ ਰਿਹਾ ਹੈ। ਪਿੱਛਲੇ ਕੁਝ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਹਵਾ ‘ਚ ਮੌਜੂਦ ਧੂੜ ਦੇ ਕਣਾਂ ‘ਚ ਵੀ ਵਾਧਾ ਹੋਇਆ ਹੈ। ਇਹੀ ਕਾਰਨ ਹੈ ਕਿ ਹਵਾ ਪ੍ਰਦੂਸ਼ਣ (Air Pollution) ‘ਚ ਵਾਧਾ ਹੋ ਰਿਹਾ ਹੈ। ਇਸ ਪ੍ਰਦੂਸ਼ਨ ਨੂੰ ਵੇਖ ਕੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਉਨ੍ਹਾਂ ‘ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਰੋਕਿਆ ਜਾ ਸਕੇ।

ਬਾਹਰ ਜਾਣ ਤੋਂ ਪਰਹੇਜ਼

ਅਜਿਹੇ ‘ਚ ਲੋਕਾਂ ਨੂੰ ਵਿਸ਼ੇਸ਼ ਤੌਰ ‘ਤੇ ਸਲਾਹ ਦਿੱਤੀ ਜਾ ਰਹੀ ਹੈ ਦਿਨਾਂ ‘ਚ ਜ਼ਿਆਦਾ ਬਾਹਰ ਜਾਣ ਤੋਂ ਪਰਹੇਜ਼ ਕਰਨ, ਕਿਸ ਜ਼ਰੂਰੀ ਕੰਮ ਹੋਣ ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ। ਜ਼ਿਆਦਾ ਬਾਹਰ ਰਹਿਣ ਨਾਲ ਸਾਹ ਲੈਣ ‘ਚ ਦਿੱਕਤ ਅਤੇ ਅੱਖਾਂ ‘ਚ ਜਲਣ ਹੋ ਸਕਦੀ ਹੈ। ਪੰਜਾਬ ਦੇ ਸ਼ਹਿਰਾਂ ‘ਚ ਲਗਾਤਾਰ ਪ੍ਰਦੂਸ਼ਨ ਵੱਧ ਰਿਹਾ ਹੈ ਵੀਰਵਾਰ ਨੂੰ ਬਠਿੰਡਾ ਦਾ AQI 306, ਪਟਿਆਲਾ ਦਾ 307, ਮੰਡੀ ਗੋਬਿੰਦਗੜ੍ਹ ਦਾ 299, ਖੰਨਾ ਦਾ 260, ਜਲੰਧਰ ਦਾ 221, ਲੁਧਿਆਣਾ ਦਾ 219 ਅਤੇ ਅੰਮ੍ਰਿਤਸਰ ਦਾ 156 ਸੀ।

ਐਕਸ਼ਨ ਮੋਡ ‘ਚ ਡੀ.ਸੀ.

ਫ਼ਿਰੋਜ਼ਪੁਰ ਵਿੱਚ ਕਿਸਾਨਾਂ ਦੀ ਤਰਫ਼ੋਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਫਾਇਰ ਬ੍ਰਿਗੇਡ ਨਾਲ ਕਈ ਪਿੰਡਾ ‘ਚ ਖੇਤਾਂ ਵਿੱਚ ਪਰਾਲੀ ਨੂੰ ਲੱਗੀ ਅੱਗ ਬੁਝਾਉਣ ਲਈ ਪੁੱਜੇ। ਡੀਸੀ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਪਰ ਇਸ ਦੇ ਬਾਵਜ਼ੂਦ ਕਿਸਾਨ ਪਰਾਲੀ ਨੂੰ ਅੱਗ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਸੈਟੇਲਾਈਟ ਰਾਹੀਂ ਪ੍ਰਾਪਤ ਰਿਪੋਰਟਾਂ ਦੇ ਆਧਾਰ ‘ਤੇ ਅੱਗ ਲਗਾਉਣ ਦੀਆਂ ਘਟਨਾਵਾਂ ‘ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ।