ਜਲੰਧਰ-ਦਿੱਲੀ NH ‘ਤੇ ਐਕਸੀਡੈਂਟ, ਕੈਮੀਕਲ ਨਾਲ ਭਰੇ ਟੈਂਕਰ ਤੇ ਕਾਰ ਨੂੰ ਲੱਗੀ ਭਿਆਨਕ ਅੱਗ

Updated On: 

03 Sep 2023 12:45 PM

ਫਗਵਾੜਾ ਨੇੜੇ ਗੁਰਾਇਆ ਫਲਾਈਓਵਰ 'ਤੇ ਭਿਆਨਕ ਹਾਦਸਾ ਵਾਪਾਰਿਆ। ਜਿਸ ਦੌਰਾਨ ਗੱਡੀਆਂ ਨੂੰ ਅੱਗ ਲੱਗ ਗਈ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਇਸ ਹਾਦਸੇ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਜਲੰਧਰ-ਦਿੱਲੀ NH ਤੇ ਐਕਸੀਡੈਂਟ, ਕੈਮੀਕਲ ਨਾਲ ਭਰੇ ਟੈਂਕਰ ਤੇ ਕਾਰ ਨੂੰ ਲੱਗੀ ਭਿਆਨਕ ਅੱਗ
Follow Us On

ਜਲੰਧਰ ਦਿੱਲੀ ਨੈਸ਼ਨਲ ਹਾਈਵੇ ‘ਤੇ ਕਸਬਾ ਗੁਰਾਇਆ ਫਲਾਈਓਵਰ ‘ਤੇ ਵੱਡਾ ਹਾਦਸਾ ਵਾਪਰਿਆ ਹੈ। ਮਿਲੀ ਜਾਣਕਾਰੀ ਮੁਤਾਬਕ ਟਾਈਲਾਂ ਨਾਲ ਭਰੇ ਟਰੱਕ ਅਤੇ ਕਾਰ ਵਿਚਕਾਰ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਹਾਈਵੇਅ ‘ਤੇ ਟਰੱਕ ਪਲਟ ਗਿਆ। ਹਾਦਸੇ ਤੋਂ ਬਾਅਦ ਟਰੱਕ ਅਤੇ ਕਾਰ ਨੂੰ ਅੱਗ ਲੱਗ ਗਈ। ਇਸ ਹਾਦਸੇ ਤੋਂ ਬਾਅਦ ਲੰਬਾ ਜਾਮ ਲੱਗ ਗਿਆ। ਹਾਈਵੇਅ ‘ਤੇ ਅੱਗਜ਼ਨੀ ਦੀ ਇਸ ਘਟਨਾ ਤੋਂ ਬਾਅਦ ਲੰਮਾ ਟਰੈਫਿਕ ਜਾਮ ਲੱਗ ਗਿਆ। ਅੱਗ ‘ਤੇ ਕਾਬੂ ਪਾਉਣ ਲਈ ਫਗਵਾੜਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੱਦੀਆ ਗਿਆ।

ਦੋ ਹੋਰ ਵਾਹਨਾਂ ਨੂੰ ਵੀ ਲੱਗੀ ਅੱਗ

ਹਾਦਸਾ ਇੰਨਾ ਭਿਆਨਕ ਸੀ ਕਿ ਦੋ ਹੋਰ ਵਾਹਨਾਂ ਨੂੰ ਵੀ ਅੱਗ ਲੱਗ ਗਈ, ਜਿਸ ਕਾਰਨ ਰਾਹਗੀਰਾਂ ਵਿੱਚ ਦਹਿਸ਼ਤ ਫੈਲ ਗਈ। ਹਾਲਾਂਕਿ ਇਸ ਘਟਨਾ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਅੱਗ ਦਾ ਗੋਲਾ ਜਿਸ ਨੇ ਟਰੱਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਦੂਰੋਂ ਹੀ ਦਿਖਾਈ ਦੇ ਰਿਹਾ ਹੈ। ਘਟਨਾ ਦੌਰਾਨ ਹਾਈਵੇਅ ‘ਤੇ ਜਾਮ ਲੱਗ ਗਿਆ। ਚਾਰੋਂ ਪਾਸੇ ਧੂਅ ਅਤੇ ਅੱਗ ਦੀਆਂ ਲਪਟਾਂ ਹੀ ਦਿੱਖ ਰਹਿਆਂ ਹਨ।

ਅੱਗ ‘ਤੇ ਪਾਇਆ ਕਾਬੂ, ਪੁਲਿਸ ਕਰ ਰਹੀ ਜਾਂਚ

ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਦੇ ਦਿੱਤੀ ਗਈ ਹੈ। ਮੌਕੇ ‘ਤੇ ਪੁਹੰਚੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੱਲੋਂ ਅੱਗ ਨੂੰ ਬੁਝਾਇਆ ਗਿਆ, ਜਦਕਿ ਦੂਜੇ ਪਾਸੇ, ਪੰਜਾਬ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹਿਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਗੱਡੀਆਂ ‘ਚ ਲੱਗੀ ਅੱਗ ਅਤੇ ਧਮਾਕਿਆਂ ਦੇ ਦੌਰਾਨ ਇੱਕ ਪੁਲਿਸ ਕਰਮਚਾਰੀ ਆਪਣੀ ਜਾਨ ਬਚਾ ਕੇ ਕਿਵੇਂ ਭੱਜ ਰਿਹਾ ਹੈ।

Exit mobile version