ਵਿਆਹ ਦੇ ਬੰਧਨ ਵਿੱਚ ਬੱਝੇ ਵਿਧਾਇਕ ਨਰਿੰਦਰਪਾਲ ਸਵਣਾ Punjabi news - TV9 Punjabi

ਵਿਆਹ ਦੇ ਬੰਧਨ ਵਿੱਚ ਬੱਝੇ ਵਿਧਾਇਕ ਨਰਿੰਦਰਪਾਲ ਸਵਣਾ

Published: 

27 Jan 2023 17:08 PM

ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਵਣਾ 31 ਸਾਲ ਦੀ ਉਮਰ ਵਿੱਚ ਵਿਆਹ ਦੇ ਬੰਧਨ ਵਿੱਚ ਬਣ ਗਏ।

ਵਿਆਹ ਦੇ ਬੰਧਨ ਵਿੱਚ ਬੱਝੇ ਵਿਧਾਇਕ ਨਰਿੰਦਰਪਾਲ ਸਵਣਾ
Follow Us On

ਜ਼ਿਲਾ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਣਾ ਦੀ ਅੱਜ ਸ਼ਾਦੀ ਫਾਜ਼ਿਲਕਾ ਦੀ ਹੀ ਰਿਹਣ ਵਾਲੀ ਖੁਸ਼ਬੂ ਦੇ ਨਾਲ ਹੋਈ ਹੈ। ਦੱਸਿਆ ਜਾ ਰਿਹਾ ਕਿ ਲੜਕੀ ਵਾਲੇ ਜਿੰਮੀਦਾਰ ਹਨ। ਜਿੰਨਾ ਕੋਲ 200 ਏਕੜ ਜ਼ਮੀਨ ਹੈ। 31 ਸਾਲ ਦੀ ਉਮਰ ਵਿੱਚ ਅੱਜ ਵਿਧਾਇਕ ਨਰਿੰਦਰਪਾਲ ਦੀ ਸ਼ਾਦੀ ਫਾਜ਼ਿਲਕਾ ਵਿਖੇ ਸੰਪੰਨ ਹੋਈ ਇਸ ਮੌਕੇ ਆਮ ਆਦਮੀ ਪਾਰਟੀ ਦੇ ਕਈ ਕੈਬਨਿਟ ਮੰਤਰੀ ਅਤੇ ਵਿਧਾਇਕ ਪੋਚੇ ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਨਵੇਂ ਵਿਆਹੇ ਜੋੜੇ ਨੂੰ ਅਸ਼ੀਰਵਾਦ ਦਿੱਤਾ ਗਿਆ।

ਵਿਆਹ ਮੌਕੇ ਇਹਨਾਂ ਮੰਤਰੀਆਂ ਨੇ ਕੀਤੀ ਸ਼ੀਰਕਤ

ਵਿਆਹ ਦੇ ਮੌਕੇ ਕੈਬਨਿਟ ਮੰਤਰੀ ਮੀਤ ਹੇਅਰ, ਜੋੜੇਮਾਜਰਾ, ਸਿੱਖਿਆ ਮੰਤਰੀ ਹਰਜੋਤ ਬੈਂਸ, ਬੱਲੂਆਣਾ ਤੋਂ ਵਿਧਾਇਕ ਗੋਲਡੀ ਮੁਸਾਫਰ, ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ, ਤੋਂ ਇਲਾਵਾ ਕਈ ਐਮ ਐਲ ਏ ਅੱਜ ਕੈਬਨਿਟ ਮੰਤਰੀ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਪਹੁੰਚੇ। ਦੱਸਦੀ ਕਿ ਵਿਧਾਇਕ ਸਵਣਾ ਵੱਲੋਂ 2022 ਦੀਆਂ ਚੋਣਾਂ ਵੇਲੇ ਆਪਣੇ ਸਵੈ ਘੋਸ਼ਣਾ ਪੱਤਰ ਵਿੱਚ ਬੈਂਕ ਵਿੱਚ ਜਮ੍ਹਾ 18000 ਹਜ਼ਾਰ ਰੁਪਏ ਦੱਸੀ ਗਈ ਸਨ ਅਤੇ ਤਿੰਨ ਲੱਖ ਰੁਪਏ ਦਾ ਕਰਜ਼ ਵੀ ਦੱਸਿਆ ਗਿਆ ਸੀ। ਦੂਜੇ ਪਾਸੇ ਵਿਧਾਇਕ ਦੇ ਸਹੁਰਾ ਪਰਿਵਾਰ ਫਾਜ਼ਿਲਕਾ ਦੇ ਲੈਡ ਲੋਡ ਘਰਾਣਿਆ ਵਿੱਚ ਸ਼ੁਮਾਰ ਹੈ। ਦੱਸਿਆ ਜਾਂਦਾ ਹੈ ਕਿ 200 ਏਕੜ ਦੇ ਕਰੀਬ ਜ਼ਮੀਨ ਦੇ ਮਾਲਕ ਹਨ ਵਿਧਾਇਕ ਸਾਹਬ ਦਾ ਸੁਹਰਾ ਪਰਿਵਾਰ।

ਸਿਆਸੀ ਸਫ਼ਰ ਦੀ ਸ਼ੁਰੂਆਤ

ਛੋਟੀ ਉਮਰ ਦੇ ਵਿੱਚ ਵਿਧਾਇਕ ਸਵਨਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਰਾਜਨੀਤੀ ਵਿੱਚ ਆਏ। ਸ਼੍ਰੋਮਣੀ ਅਕਾਲੀ ਦਲ ਨਾਲ ਮਨਮੁਟਾਵ ਹੋਇਆ ਤਾਂ ਉਹ ਪਾਰਟੀ ਨੂੰ ਅਲਵਿਦਾ ਆਖਿਆ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਫਾਜ਼ਿਲਕਾ ਤੋਂ 2022 ਦੀਆਂ ਚੋਣਾਂ ਵਿੱਚ ਟਿਕਟ ਦਿੱਤੀ ਅਤੇ ਉਹ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਵਿਧਾਇਕ ਬਣੇ।

ਵਿਧਾਇਕ ਨਰਿੰਦਰਪਾਲ ਸਵਣਾ ਨੇ ਫ਼ਾਜ਼ਿਲਕਾ ਤੋਂ BJP ਸੁਪਰੀਮ ਸੁਰਜੀਤ ਕੁਮਾਰ ਜਿਆਨੀ ਨੂੰ 27 ਹਜ਼ਾਰ ਦੇ ਕਰੀਬ ਵੋਟਾਂ ਨਾਲ ਹਰਾ ਕੇ ਇਕ ਵੱਡੀ ਜਿੱਤ ਪ੍ਰਾਪਤ ਕੀਤੀ। ਵਿਧਾਇਕ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਾਦਾ ਜੀਵਨ ਜਿਦੇ ਹਨ ਅਤੇ ਸਹਿਜ ਸੁਭਾਅ ਦੇ ਮਾਲਕ ਹਨ । ਫਿਲਹਾਲ ਇਸ ਵਿਆਹ ਸਮਾਗਮ ਦੇ ਪੂਰੇ ਪੰਜਾਬ ਭਰ ਦੇ ਵਿੱਚ ਚਰਚੇ ਹੋ ਰਹੇ ਹਨ । ਵੱਡੀ ਗਿਣਤੀ ਦੇ ਵਿੱਚ ਵਿਧਾਇਕ ਦੇ ਵਿਆਹ ਤੋਂ ਬਾਅਦ ਰਿਸੈਪਸ਼ਨ ਵਿੱਚ ਲੋਕ ਪਹੁੰਚ ਰਹੇ ਹਨ।

2020 ‘ਚ ਪਹਿਲੀ ਵਾਰ ਮਿਲੀ ਸੀ ਟਿਕਟ

ਨਰਿੰਦਰਪਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸਨ ਅਤੇ 2022 ਦੀਆਂ ਚੋਣਾਂ ਤੋਂ 5 ਮਹੀਨੇ ਪਹਿਲਾਂ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। 2022 ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਟਿਕਟ ਤੇ ਫਾਜ਼ਿਲਕਾ ਤੋਂ ਚੋਣ ਲੜੇ ਅਤੇ 27000 ਵੋਟਾਂ ਦੇ ਫਰਕ ਨਾਲ BJP ਦੇ ਮੰਤਰੀ ਰਹੇ ਸੁਰਜੀਤ ਕੁਮਾਰ ਜਿਆਣੀ ਨੂੰ ਹਰਾ ਕੇ ਵਿਧਾਯਕ ਬਣੇ।

Exit mobile version