ਮਹਿਲਾ AAP ਵਿਧਾਇਕ ਦੇ ਘਰ ਕਈ ਘੰਟਿਆਂ ਤੱਕ ਚੱਲੀ ED ਦੀ ਰੇਡ, ਕਿਹਾ- BJP ‘ਚ ਸ਼ਾਮਲ ਹੋਣ ਲਈ ਬਣਾਇਆ ਦਬਾਅ

Published: 

05 Nov 2026 22:18 PM IST

ਛਾਪੇਮਾਰੀ ਤੋਂ ਬਾਅਦ, ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਉਨ੍ਹਾਂ 'ਤੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਦਬਾਅ ਪਾਇਆ ਜਾ ਰਿਹਾ ਸੀ ਪਰ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਆਖਰੀ ਸਾਹ ਤੱਕ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਨਾਲ ਖੜ੍ਹੀ ਰਹੇਗੀ।

ਮਹਿਲਾ AAP ਵਿਧਾਇਕ ਦੇ ਘਰ ਕਈ ਘੰਟਿਆਂ ਤੱਕ ਚੱਲੀ ED ਦੀ ਰੇਡ, ਕਿਹਾ- BJP ਚ ਸ਼ਾਮਲ ਹੋਣ ਲਈ ਬਣਾਇਆ ਦਬਾਅ

ਮਹਿਲਾ AAP ਵਿਧਾਇਕ ਦੇ ਟਿਕਾਣਿਆਂ 'ਤੇ ਈਡੀ ਦੀ ਰੇਡ

ਮੋਗਾ ਤੋਂ ਆਮ ਆਦਮੀ ਪਾਰਟੀ (AAP) ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ‘ਤੇ ਈਡੀ ਦੀ ਛਾਪੇਮਾਰੀ ਖਤਮ ਹੋ ਗਈ ਹੈ। ਇਹ ਛਾਪਾ 36 ਘੰਟੇ ਚੱਲਿਆ। ਪਾਰਟੀ ਵਰਕਰਾਂ ਨੇ ਪਟਾਕੇ ਚਲਾ ਕੇ ਜਸ਼ਨ ਮਨਾਇਆ। ਛਾਪੇਮਾਰੀ ਤੋਂ ਬਾਅਦ, ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਉਨ੍ਹਾਂ ‘ਤੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਦਬਾਅ ਪਾਇਆ ਜਾ ਰਿਹਾ ਸੀ ਪਰ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਆਖਰੀ ਸਾਹ ਤੱਕ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਨਾਲ ਖੜ੍ਹੀ ਰਹੇਗੀ।

ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਈਡੀ ਦੇ ਹਰ ਸਵਾਲ ਦਾ ਜਵਾਬ ਦਿੱਤਾ ਪਰ ਈਡੀ ਨੂੰ ਉਨ੍ਹਾਂ ਦੇ ਖਿਲਾਫ ਕੁਝ ਨਹੀਂ ਮਿਲਿਆ। ਜੇਕਰ ਈਡੀ ਉਸ ਨੂੰ ਭਵਿੱਖ ਵਿੱਚ ਕਿਤੇ ਵੀ ਪੁੱਛਗਿੱਛ ਲਈ ਬੁਲਾਉਂਦੀ ਹੈ ਤਾਂ ਉਹ ਜ਼ਰੂਰ ਜਾਵੇਗੀ। ਵਕੀਲ ਵਰਿੰਦਰ ਰੱਤੀਆਂ ਨੇ ਕਿਹਾ ਕਿ ਉਨ੍ਹਾਂ ਤੋਂ ਕੇਸ ਨਾਲ ਸਬੰਧਤ ਕੁਝ ਦਸਤਾਵੇਜ਼ ਮੰਗੇ ਗਏ ਸਨ। ਜਿਨ੍ਹਾਂ ਵਿੱਚ ਮੋਗਾ ਅਦਾਲਤ ਅਤੇ ਲੋਕਪਾਲ ਦੇ ਦਸਤਾਵੇਜ਼ ਵੀ ਸ਼ਾਮਲ ਸਨ। ਇਸ ਕੇਸ ਵਿੱਚ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਸ਼ਾਮਲ ਸੀ ਜੋ ਪਹਿਲਾਂ ਹੀ ਵਾਪਸ ਲੈ ਲਈ ਗਈ ਸੀ।

ਇਸ ਤੋਂ ਪਹਿਲਾਂ ਵੀਰਵਾਰ ਸਵੇਰੇ, ਈਡੀ ਦੀ ਟੀਮ ਨੇ ਫਿਰੋਜ਼ਪੁਰ ਦੇ ਜੀਰਾ ਵਿੱਚ ਇੱਕ ਮੁਅੱਤਲ ਪਟਵਾਰੀ ਦੇ ਘਰ ਛਾਪਾ ਮਾਰਿਆ। ਇਹ ਪਟਵਾਰੀ ਪਹਿਲਾਂ ਮੋਗਾ ਵਿੱਚ ਤਾਇਨਾਤ ਸੀ। ਬਾਅਦ ਵਿੱਚ ਉਸ ਨੂੰ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।

ਹਾਲ ਹੀ ਵਿੱਚ ਜ਼ਮਾਨਤ ‘ਤੇ ਰਿਹਾਅ ਹੋਇਆ ਪਟਵਾਰੀ

ਨਵਦੀਪ ਸਿੰਘ, ਜਿਸ ਪਟਵਾਰੀ ਦੇ ਘਰ ਵੀਰਵਾਰ ਸਵੇਰੇ ਈਡੀ ਦੀ ਟੀਮ ਨੇ ਛਾਪਾ ਮਾਰਿਆ ਸੀ, ਪਹਿਲਾਂ ਧਰਮਕੋਟ, ਮੋਗਾ ਵਿੱਚ ਤਾਇਨਾਤ ਸੀ। ਉਸ ਖਿਲਾਫ 16 ਜੂਨ, 2024 ਨੂੰ ਧਰਮਕੋਟ ਪੁਲਿਸ ਸਟੇਸ਼ਨ ਵਿੱਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਫਿਰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ, ਮਾਲ ਵਿਭਾਗ ਨੇ ਉਸ ਨੂੰ ਮੁਅੱਤਲ ਕਰ ਦਿੱਤਾ। ਨਵਦੀਪ ਸਿੰਘ ‘ਤੇ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਇਲਜ਼ਾਮ ਹੈ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ, ਉਸ ਨੂੰ ਫਰੀਦਕੋਟ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ। ਉਸ ਨੂੰ 7 ਜੁਲਾਈ, 2026 ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।

Loading...
Unable to load recommendations.
Follow Us