ਝਾਕੀ ਵਿਵਾਦ: AAP ਨੇ ਦਿੱਤਾ ਜਾਖੜ ਨੂੰ ਜਵਾਬ, ਸੀਐਮ ਬੋਲੇ – ਸੱਚ ਸਾਬਿਤ ਹੋਇਆ ਤਾਂ ਛੱਡ ਦੇਵਾਂਗਾ ਸਿਆਸਤ

Updated On: 

11 Jan 2024 16:47 PM

ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਝਾਂਕੀ ਨੂੰ ਰੱਦ ਕਰਨ ਦੇ ਦਿੱਤੇ ਕਾਰਨਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਗਿਆ ਹੈ। ਸੁਨੀਲ ਜਾਖੜ ਨੇ ਕਿਹਾ ਸੀ ਕਿ ਝਾਕੀਆਂ ਕਿਸੇ ਤਕਨੀਕੀ ਪਹਿਲੂ ਤੇ ਰੱਦ ਕੀਤੀਆਂ ਹੋਈਆ ਹਨ। ਉਨ੍ਹਾਂ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਰ ਗੱਲ ਚ ਸਿਆਸਤ ਕਰਨ ਦੀ ਆਦਤ ਹੈ।

ਝਾਕੀ ਵਿਵਾਦ: AAP ਨੇ ਦਿੱਤਾ ਜਾਖੜ ਨੂੰ ਜਵਾਬ, ਸੀਐਮ ਬੋਲੇ - ਸੱਚ ਸਾਬਿਤ ਹੋਇਆ ਤਾਂ ਛੱਡ ਦੇਵਾਂਗਾ ਸਿਆਸਤ
Follow Us On

ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਂਕੀ ਦੀ ਅਰਜ਼ੀ ਰੱਦ ਕਰਨ ਦਾ ਮਾਮਲਾ ਹੁਣ ਭੱਖਦਾ ਹੋਇਆ ਨਜ਼ਰ ਆ ਰਿਹਾ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਝਾਂਕੀ ਨੂੰ ਰੱਦ ਕਰਨ ਦੇ ਦਿੱਤੇ ਕਾਰਨਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੁੱਦੇ ਨੂੰ ਅਹਿਮ ਰੱਖਦਿਆ ਕੇਂਦਰ ਸਰਕਾਰ ਤੇ ਸਵਾਲ ਚੁੱਕੇ ਸਨ। ਇਸ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਜਵਾਬ ਦਿੱਤਾ ਸੀ।

ਆਪ ਆਗੂ ਮਾਲਵਿੰਦਰ ਕੰਗ ਨੇ ਕਿਹਾ ਸੀ ਕਿ ਸੁਨੀਲ ਜਾਖੜ ਨੇ ਝਾਂਕੀ ਨੂੰ ਰੱਦ ਕਰਨ ਦਾ ਕਾਰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਸਵੀਰ ਝਾਂਕੀ ‘ਤੇ ਲਗਾਉਣਾ ਹੈ। ਉਨ੍ਹਾਂ ਭਾਰਤ ਸਰਕਾਰ ਦੀ ਅਧਿਕਾਰਤ ਵੈੱਬਸਾਈਟ ਦੇ ਲਿੰਕ ਦੇ ਤੱਥ ਪੇਸ਼ ਕੀਤੇ ਹਨ ਅਤੇ ਦਿਖਾਇਆ ਹੈ ਕਿ ਝਾਂਕੀ ‘ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੋਈ ਤਸਵੀਰ ਨਹੀਂ ਸੀ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੀ ਝਾਂਕੀ ਪੰਜਾਬ ਦੀ ਵਿਰਾਸਤ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦੀ ਹੈ।

ਸੀਐਮ ਦਾ ਭਾਜਪਾ ਨੂੰ ਜਵਾਬ

ਮੁੱਖ ਮੰਤਰੀ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਆਰੋਪਾਂ ਦਾ ਜਵਾਬ ਦਿੰਦਿਆ ਕਿਹਾ ਕਿ ਝਾਕੀ ਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਦੇ ਨਾਲ ਆਪਣੀ ਤਸਵੀਰ ਲਗਾਉਣ ਦੀ ਉਨ੍ਹਾਂ ਦੀ ਔਕਾਤ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਇਸਨੂੰ ਸਾਬਿਤ ਕਰ ਦੇਣ ਤਾਂ ਉਹ ਸਿਆਸਤ ਛੱਡ ਦੇਣਗੇ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਅਜਿਹੇ ਛੋਟੇ-ਛੋਟੇ ਮਸਲਿਆਂ ਦੇ ਹੱਲ ਲਈ ਉਨ੍ਹਾਂ ਨੇ ਲੁਧਿਆਣਾ ਚ ਡਿਬੇਟ ਰੱਖੀ ਸੀ, ਪਰ ਇਹ ਲੋਕ ਨਹੀਂ ਆਏ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਆਪਣੀ ਝਾਕੀ ਖੁਦ ਦਿੱਲੀ ਦੀਆਂ ਸੜਕਾਂ ਤੇ ਕੱਢੇਗੀ।

ਜਾਖੜ ਨੇ ਝਾਕੀ ‘ਤੇ ਤਸਵੀਰਾਂ ਲਾਉਣ ਦਾ ਲਾਇਆ ਸੀ ਇਲਜ਼ਾਮ

ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸੀ ਕਿ ਝਾਕੀਆਂ ਕਿਸੇ ਤਕਨੀਕੀ ਪਹਿਲੂ ਤੇ ਰੱਦ ਕੀਤੀਆਂ ਹੋਈਆ ਹਨ। ਉਨ੍ਹਾਂ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਰ ਗੱਲ ਚ ਸਿਆਸਤ ਕਰਨ ਦੀ ਆਦਤ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਗਣਤੰਤਰ ਦਿਵਸ ਪਰੇਡ ਚ ਪੰਜਾਬ ਦੀ ਝਾਕੀ ਨੂੰ ਥਾਂ ਨਾ ਮਿਲਣਾ ਯਕੀਨੀ ਤੌਰ ਤੇ ਨਿਰਾਸ਼ਾਜਨਕ ਹੈ। ਮੁੱਖ ਮੰਤਰੀ ਵੱਲੋਂ ਭਾਵਨਾਵਾਂ ਭੜਕਾਉਣ ਲਈ ਇਸ ਮੁੱਦੇ ਦਾ ਫ਼ਾਇਦਾ ਚੁੱਕਿਆ ਜਾਣਾ ਗਲਤ ਹੈ।