Punjab MLA : ਸਿਆਸੀ ਸਫਰ ਤੋਂ ਬਾਅਦ ਹਮਸਫਰ ਦੀ ਭਾਲ ‘ਚ ਜੁਟੇ ਆਪ ਵਿਧਾਇਕ
ਚੰਡੀਗੜ੍ਹ ਨਿਊਜ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਨਾਲ ਹੀ ਪਾਰਟੀ ਦੇ ਅਣਵਿਆਹੇ ਮੰਤਰੀਆਂ ਅਤੇ ਵਿਧਾਇਕਾਂ ਨੇ ਆਪਸ ਵਿੱਚ ਬੈਠਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੇ ਸਰਕਾਰ ਬਣਨ ਤੋਂ ਬਾਅਦ ਪਿਛਲੇ ਸਾਲ ਜੁਲਾਈ ਵਿੱਚ ਡਾਕਟਰ ਗੁਰਪ੍ਰੀਤ ਕੌਰ ਨਾਲ ਪਹਿਲਾ ਵਿਆਹ ਕੀਤਾ ਸੀ। ਪਹਿਲੀ ਪਤਨੀ ਤੋਂ ਤਲਾਕ ਤੋਂ ਬਾਅਦ ਭਗਵੰਤ ਮਾਨ ਦਾ ਇਹ ਦੂਜਾ ਵਿਆਹ ਹੈ।ਇਸ ਤੋਂ ਬਾਅਦ 7 ਅਕਤੂਬਰ 2022 ਨੂੰ ਸੰਗਰੂਰ ਤੋਂ 27 ਸਾਲਾ ‘ਆਪ’ ਵਿਧਾਇਕਾ ਨਰਿੰਦਰ ਕੌਰ ਭਾਰਜ ਨੇ ਵੀ ਪਾਰਟੀ ਵਰਕਰ ਮਨਦੀਪ ਸਿੰਘ ਲੱਖੇਵਾਲ ਨਾਲ ਵਿਆਹ ਕਰਵਾਇਆ ਸੀ।
ਕਈ ਹਨ ਦੂਜੇ ਵਿਆਹ ਦੀ ਤਿਆਰੀ ਵਿਚ
ਇਸ ਸਾਲ 26 ਜਨਵਰੀ ਨੂੰ ਫਾਜ਼ਿਲਕਾ ਤੋਂ ਆਪ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ (31) ਨੇ ਖੁਸ਼ਬੂ ਸਾਵਣਸੁਖ ਨਾਲ ਵਿਆਹ ਕਰਵਾਇਆ ਸੀ, ਜਦਕਿ 30 ਜਨਵਰੀ ਨੂੰ ਫ਼ਿਰੋਜ਼ਪੁਰ ਤੋਂ ਵਿਧਾਇਕ ਰਣਵੀਰ ਸਿੰਘ ਭੁੱਲਰ (62) ਦਾ ਵਿਆਹ ਅਮਨਦੀਪ ਕੌਰ ਗੌਂਸਲ ਨਾਲ ਹੋਇਆ ਸੀ। ਰਣਵੀਰ ਭੁੱਲਰ ਦਾ ਇਹ ਦੂਜਾ ਵਿਆਹ ਹੈ। ਉਸ ਦੀ ਪਹਿਲੀ ਪਤਨੀ ਦਾ ਦੇਹਾਂਤ ਹੋ ਗਿਆ ਹੈ। ਇਨ੍ਹਾਂ ਤੋਂ ਇਲਾਵਾ ਬਾਘਾ ਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਆਪ ਸੰਸਦ ਮੈਂਬਰ ਰਾਘਵ ਚੱਢਾ ਅਜੇ ਅਣਵਿਆਹੇ ਹਨ।
ਸਿੱਖਿਆ ਮੰਤਰੀ ਦੀ ਹਮਸਫਰ ਹੈ ਆਈਪੀਐਸ ਅਧਿਕਾਰੀ
ਇਸ ਤਰ੍ਹਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਸਿੱਖਆ ਮੰਤਰੀ ਦੀ ਮੰਗਣੀ ਆਈ ਪੀ ਐਸ ਅਧਿਕਾਰੀ ਜਯੋਤੀ ਯਾਦਵ ਨਾਲ ਹੋ ਚੁੱਕੀ ਹੈ। ਜਯੋਤੀ ਯਾਦਵ 2019 ਬੈਂਚ ਦੀ ਆਈ ਪੀ ਐਸ ਅਧਿਕਾਰੀ ਹਨ ਅਤੇ ਇਸ ਸਮੇਂ ਮਾਨਸਾ ਵਿਚ ਐਸ ਪੀ ਹਨ। ਦੱਸਿਆ ਜਾ ਰਿਹ ਹੈ ਕਿ ਇਸੀ ਮਹੀਨੇ ਇਨ੍ਹਾ ਦਾ ਵਿਆਹ ਹੋਣ ਜਾ ਰਿਹਾ ਹੈ। ਪਹਿਲੀ ਵਾਰ ਚੋਣ ਜਿੱਤ ਕੇ ਵਿਧਾਨ ਸਭਾ ਪਹੁੰਚੇ ਹਨ। ਉਹ ਮਾਨਯੋਗ ਸਰਕਾਰ ਵਿੱਚ ਸਿੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਉਸ ਦੀ ਉਮਰ ਇਸ ਵੇਲੇ 32 ਸਾਲ ਹੈ। ਉਹ 31 ਸਾਲ ਦੀ ਉਮਰ ਵਿੱਚ ਵਿਧਾਇਕ ਬਣੇ ਸਨ। 2017 ਵਿੱਚ ਵੀ ਉਨ੍ਹਾਂ ਨੇ ਚੋਣ ਲੜੀ ਸੀ ਪਰ ਜਿੱਤ ਨਹੀਂ ਸਕੇ। ਉਹ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਨਾਲ ਜੁੜੇ ਹੋਏ ਹਨ। ਹਰਜੋਤ ਸਿੰਘ ਬੈਂਸ ਆਨੰਦਪੁਰ ਸਾਹਿਬ ਦੇ ਪਿੰਡ ਗੰਭੀਰਪੁਰ ਦਾ ਵਸਨੀਕ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ