Chandigarh News : ‘ਨਿਵੇਸ਼ਕਾਂ ਲਈ ਪੰਜਾਬੀ ਸੱਭਿਆਚਾਰਕ ਸਮਾਗਮ ਦਾ ਪ੍ਰਬੰਧ ਕਰੇਗੀ ਸਰਕਾਰ’

Updated On: 

21 Feb 2023 13:09 PM

Pragatisheel Punjab Investment Programme : ਸੂਬਾ ਸਰਕਾਰ ਪੰਜਾਬ ਚ ਵੱਧ ਤੋਂ ਵੱਧ ਨਿਵੇਸ਼ ਲਿਆਉਣ ਨੂੰ ਲੈਕੇ ਪੱਬਾਂ ਭਾਰ ਹੈ। ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨਿਵੇਸ਼ਕਾਂ ਨੂੰ ਸੱਦਾ ਦੇਣ ਲਈ ਮੁੰਬਈ ਵੀ ਗਏ ਸਨ।

Chandigarh News : ਨਿਵੇਸ਼ਕਾਂ ਲਈ ਪੰਜਾਬੀ ਸੱਭਿਆਚਾਰਕ ਸਮਾਗਮ ਦਾ ਪ੍ਰਬੰਧ ਕਰੇਗੀ ਸਰਕਾਰ
Follow Us On

ਚੰਡੀਗੜ: ਪੰਜਾਬ ਵਿਚ ਨਿਵੇਸ਼ਕਾਂ ਨੂੰ ਉਤਸ਼ਾਹਿਤ ਕਰਨ ਲਈ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆ ਦੇ ਵਿਭਾਗ (Cultural Department) ਪੰਜਾਬ ਵੱਲੋਂ ਲੇਕ ਕਲੱਬ ਚੰਡੀਗੜ੍ਹ ਵਿਖੇ ਇਕ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧ ਜਾਣਕਾਰੀ ਦਿੰਦਿੰਆਂ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਉਦਯੋਗਾਂ ਅਤੇ ਸੇਵਾ ਖੇਤਰਾਂ ਲਈ ਵਪਾਰਕ ਮਾਹੌਲ ਸਿਰਜਣ ਅਤੇ ਉਤਾਸ਼ਹਿਤ ਪੂਰਾ ਜ਼ੋਰ ਲਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਿਤੀ 23 ਅਤੇ 24 ਫਰਵਰੀ ਨੂੰ ਇੰਡੀਅਨ ਸਕੂਲ ਆਫ ਬਿਜ਼ਨਸ (Indian School of Business) ਮੋਹਾਲੀ ਵਿਖੇ ਹੋਣ ਵਾਲੇ 5ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸਾਰੇ ਉਦਯੋਗਪਤੀਆਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।

ਗਾਇਕ ਸਤਿੰਦਰ ਸਰਤਾਜ ਦੇਣਗੇ ਪੇਸ਼ਕਾਰੀ

ਮੰਤਰੀ ਨੇ ਦੱਸਿਆ ਕਿ ਸੈਰ ਸਪਾਟਾ ਵਿਭਾਗ ਨੇ ਲੇਕ ਕਲੱਬ ਚੰਡੀਗੜ ਵਿਖੇ 23 ਫਰਵਰੀ ਨੂੰ ਨਿਵੇਸ਼ਕਾਂ ਲਈ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਦਾ ਪ੍ਰਬੰਧ ਕਰਨ ਲਈ ਇੱਕ ਸੱਭਿਆਚਾਰਕ ਕਮੇਟੀ ਬਣਾਈ ਹੈ। ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਸਤਿੰਦਰ ਸਰਤਾਜ ਵੱਲੋ ਸ਼ਾਨਦਾਰ ਪੇਸ਼ਕਾਰੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਭਿਆਚਾਰਕ ਟੁਕੜੀ ਅਤੇ ਫੋਕ ਆਰਕੈਸਟਰਾ ਵੱਲੋਂ ਪੰਜਾਬ ਦੇ ਅਮੀਰ ਸੱਭਿਆਚਾਰ ਤੇ ਸ਼ਾਨਾਮੱਤੀ ਵਿਰਾਸਤ ਨੂੰ ਦਰਸਾਉਂਦੀ ਪੇਸ਼ਕਾਰੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸੱਭਿਆਚਾਰਕ ਟੁਕੜੀ 22 ਤੋਂ 24 ਫਰਵਰੀ ਤੱਕ ਹਵਾਈ ਅੱਡੇ ਅਤੇ ਆਈਐਸਬੀ ਮੁਹਾਲੀ ਵਿਖੇ ਡੈਲੀਗੇਟਾਂ ਦਾ ਸਵਾਗਤ ਕਰੇਗੀ। ਸੈਰ-ਸਪਾਟਾ ਵਿਭਾਗ ਵੱਲੋ ਮੁੱਖ ਪ੍ਰਦਰਸ਼ਨੀ ਖੇਤਰ ਤੇ ਪੰਜਾਬ ਪੈਵੇਲੀਅਨ ਅਤੇ ਮੇਨ ਐਟ੍ਰੀਅਮ ਖੇਤਰ ਦੇ ਬਾਹਰ ਵੱਖ-ਵੱਖ ਥੀਮੈਟਿਕ ਡਿਜ਼ਾਈਨਾਂ ਵਾਲਾ ਡਿਸਪਲੇਅ ਏਰੀਆ ਵੀ ਸਥਾਪਿਤ ਕੀਤਾ ਜਾਵੇਗਾ।

ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ

ਜ਼ਿਕਰਯੋਗ ਹੈ ਕਿ ਬੀਤੇ ਦਿੰਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਅਤੇ ਜਲੰਧਰ ਵਿਖੇ ਵਿਚਾਰ-ਚਰਚਾ ਸੈਸ਼ਨ ਕਰਕੇ ਮੁਹਾਲੀ ਵਿੱਚ 23 ਤੇ 24 ਫਰਵਰੀ ਨੂੰ ਹੋ ਰਹੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸਥਾਨਕ ਸਨਅਤ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਕਿਹਾ ਸੀ। ਇਨਾਂ ਸੈਸਨਾਂ ਵਿਚ ਉਦਯੋਗਪਤੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਕਿਹਾ ਗਿਆ ਸੀ। ਇਨ੍ਹਾਂ ਸਮਾਗਮਾਂ ਦੌਰਾਨ ਮੁੱਖ ਮੰਤਰੀ ਨੇ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਉਦਯੋਗਪਤੀਆਂ ਲਈ ਅਜਿਹਾ ਮਾਹੌਲ ਸਿਰਜਿਆ ਜਾਵੇਗਾ, ਜੋ ਉਨ੍ਹਾਂ ਨੂੰ ਕਿਧਰੇ ਨਹੀਂ ਮਿਲੇਗਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ