ਮਜੀਠਿਆ ਸੱਚੇ ਹਨ ਤਾਂ ਡਰਣ ਦੀ ਲੋੜ ਨਹੀਂ..ਵਿਜੀਲੈਂਸ ਰੇਡ ਮਾਮਲੇ ‘ਤੇ AAP ਦਾ ਬਿਆਨ

Updated On: 

25 Jun 2025 12:55 PM IST

Bikram Majithia Vigilance Raid Update: ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਹ ਹੀ ਸਵਾਲ ਚੁੱਕਦੇ ਸਨ ਕਿ ਵੱਡੇ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਿਉਂ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਸਮੇਂ ਮਜੀਠਿਆ ਖਿਲਾਫ਼ ਐਨਡੀਪੀਐਸ ਮਾਮਲਾ ਦਰਜ ਹੋਇਆ ਸੀ। ਮਜੀਠਿਆ ਜੇਕਰ ਸੱਚੇ ਹਨ ਤਾਂ ਉਨ੍ਹਾਂ ਨੂੰ ਡਰਣ ਦੀ ਜ਼ਰੂਰਤ ਨਹੀਂ ਹੈ।

ਮਜੀਠਿਆ ਸੱਚੇ ਹਨ ਤਾਂ ਡਰਣ ਦੀ ਲੋੜ ਨਹੀਂ..ਵਿਜੀਲੈਂਸ ਰੇਡ ਮਾਮਲੇ ਤੇ AAP ਦਾ ਬਿਆਨ

ਵਿਜੀਲੈਂਸ ਰੇਡ ਮਾਮਲੇ 'ਤੇ AAP ਦਾ ਬਿਆਨ

Follow Us On

ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠਿਆ ਦੇ ਘਰ ‘ਤੇ ਵਿਜੀਲੈਂਸ ਦੀ ਰੇਡ ‘ਤੇ ਬਿਆਨ ਦਿੱਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਵਿਜੀਲੈਂਸ ਦੀ ਕੰਮ ‘ਚ ਸਾਡੀ ਦਖ਼ਲਅੰਦਾਜ਼ੀ ਨਹੀਂ ਹੈ। ਪਾਰਟੀ ਦਾ ਕਹਿਣਾ ਹੈ ਕਿ ਮਜੀਠਿਆ ਸੱਚੇ ਹਨ ਤਾਂ ਉਨ੍ਹਾਂ ਨੂੰ ਕੋਈ ਡਰ ਨਹੀਂ ਹੋਣਾ ਚਾਹੀਦਾ।

ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਹ ਹੀ ਸਵਾਲ ਚੁੱਕਦੇ ਸਨ ਕਿ ਵੱਡੇ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਿਉਂ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਸਮੇਂ ਮਜੀਠਿਆ ਖਿਲਾਫ਼ ਐਨਡੀਪੀਐਸ ਮਾਮਲਾ ਦਰਜ ਹੋਇਆ ਸੀ। ਮਜੀਠਿਆ ਜੇਕਰ ਸੱਚੇ ਹਨ ਤਾਂ ਉਨ੍ਹਾਂ ਨੂੰ ਡਰਣ ਦੀ ਜ਼ਰੂਰਤ ਨਹੀਂ ਹੈ।

ਸਵੇਰ ਤੋਂ ਹੀ ਵਿਜੀਲੈਂਸ ਕਰ ਰਹੀ ਜਾਂਚ

ਦੱਸ ਦੇਈਏ ਕਿ ਬਿਕਰਮ ਮਜੀਠਿਆ ਦੀ ਅੰਮ੍ਰਿਤਸਰ ਤੇ ਚੰਡੀਗੜ੍ਹ ਰਿਹਾਇਸ਼ ‘ਤੇ ਸਵੇਰ ਤੋਂ ਹੀ ਵਿਜੀਲੈਂਸ ਟੀਮ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਨਸ਼ੇ ਦੇ ਮਾਮਲੇ ‘ਚ ਇਹ ਰੇਡ ਕਰ ਰਹੀ ਹੈ। ਮਜੀਠਿਆ ਦੀ ਅੰਮ੍ਰਿਤਸਰ ਗ੍ਰੀਨ ਐਵਨਿਊ ਤੇ ਚੰਡੀਗੜ੍ਹੇ ਸੈਕਟਰ-4 ਦੀ ਰਿਹਾਇਸ਼ ਤੇ ਇਹ ਰੇਡ ਚੱਲ ਰਹੀ ਹੈ। ਅੰਮ੍ਰਿਤਸਰ ਵਾਲੇ ਘਰ ‘ਚ ਮਜੀਠਿਆ ਖੁਦ ਮੌਜੂਦ ਹਨ।

ਸੂਤਰਾਂ ਅਨੁਸਾਰ ਡਰੱਗ ਮਾਮਲੇ ਚ ਹੋ ਰਹੀ ਜਾਂਚ

ਸੂਤਰਾਂ ਅਨੁਸਾਰ ਬਿਕਰਮ ਮਜੀਠਿਆ ਖਿਲਾਫ਼ ਨਸ਼ੇ ਮਾਮਲੇ ਚ ਰੇਡ ਕੀਤੀ ਗਈ ਹੈ। ਦੱਸ ਦੇਈਏ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਬਿਕਰਮ ਮਜੀਠਿਆ ਖਿਲਾਫ਼ ਲੰਬੇ ਸਮੇਂ ਤੋ ਲੈ ਕੇ ਡਰੱਗਸ ਮਾਮਲੇ ਚ ਜਾਂਚ ਕਰ ਰਹੀ ਹੈ।

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਉਨ੍ਹਾਂ ਦੇ ਖਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਵੀ ਉਨ੍ਹਾਂ ਖਿਲਾਫ਼ ਦਰਜ ਹੋਇਆ ਸੀ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ। ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੇ ਸਿਆਸੀ ਬਦਲਾ ਖੋਰੀ ਦੇ ਤਹਿਤ ਇਹ ਕਾਰਵਾਈ ਕੀਤੀ ਗਈ।