ਬਠਿੰਡਾ ‘ਚ ਪ੍ਰਾਈਵੇਟ ਡਾਕਟਰ ਦੁਆਰਾ ਤਿਆਰ ਕੀਤੀ ਗਈ ਸਰਜਰੀ ਰੋਬਟ ਮਸ਼ੀਨ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤੀ ਘੁੰਡ ਚੁਕਾਈ
ਕੈਬਨਿਟ ਮੰਤਰੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਰੋਬਟ ਮਸ਼ੀਨ ਦੇ ਨਾਲ ਬਠਿੰਡਾ ਦਾ ਨਾਮ ਰੌਸ਼ਨ ਹੋਵੇਗਾ. ਇਹ ਡਾਕਟਰ ਵੱਲੋਂ ਕੀਤਾ ਗਿਆ ਚੰਗਾ ਉਪਰਾਲਾ ਹੈ।
ਬਠਿੰਡਾ ਦੇ ਵਿਚ ਇੱਕ ਪ੍ਰਾਈਵੇਟ ਡਾਕਟਰ ਦੁਆਰਾ ਸਰਜਰੀ ਰੋਬਟ ਮਸ਼ੀਨ ਦੀ ਘੁੰਡ ਚੁਕਾਈ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਕੀਤੀ। ਪੰਜਾਬ ਦੇ ਮਹਾਂਨਗਰਾਂ ਵਿੱਚੋਂ ਹੁਣ ਬਠਿੰਡਾ ਦੇ ਵਿੱਚ ਰੋਬਟ ਮਸ਼ੀਨ ਦੇ ਨਾਲ ਗੋਡਿਆਂ ਦਾ ਇਲਾਜ ਕੀਤਾ ਜਾਵੇਗਾ ਇਸ ਦਾ ਫਾਇਦਾ ਮਾਲਵੇ ਦੇ ਸਾਰੇ ਲੋਕਾਂ ਨੂੰ ਹੋਵੇਗਾ। ਹੁਣ ਉਨ੍ਹਾਂ ਨੂੰ ਦਿੱਲੀ ਚੰਡੀਗੜ੍ਹ ਸ਼ਹਿਰਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਕੈਬਨਿਟ ਮੰਤਰੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਰੋਬਟ ਮਸ਼ੀਨ ਦੇ ਨਾਲ ਬਠਿੰਡਾ ਦਾ ਨਾਮ ਰੌਸ਼ਨ ਹੋਵੇਗਾ. ਇਹ ਡਾਕਟਰ ਵੱਲੋਂ ਕੀਤਾ ਗਿਆ ਚੰਗਾ ਉਪਰਾਲਾ ਹੈ।
ਰੋਬਟ ਮਸ਼ੀਨ ਨਾਲ ਕੀਤਾ ਜਾਵੇਗਾ ਲੋਕਾਂ ਦਾ ਸਫਲ ਇਲਾਜ
ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੀ ਹੁਣ ਇਸ ਹਸਪਤਾਲ ਅਤੇ ਡਾਕਟਰਾਂ ਦੇ ਨਾਮ ਦੇ ਨਾਲ ਜਾਣਿਆ ਜਾਵੇਗਾ ਅਤੇ ਇਸ ਦਾ ਫਾਇਦਾ ਗਰੀਬ ਲੋਕਾਂ ਨੂੰ
ਮਿਲੇਗਾ। 5 ਲੱਖ ਫ੍ਰੀ ਹੈਲਥ ਸਕੀਮ ਵਿੱਚ ਇਸ ਨੂੰ ਸ਼ਾਮਲ ਕੀਤਾ ਜਾਵੇਗਾ ਤਾਂ ਕੀ ਇਸ ਇਲਾਜ ਤੋਂ ਕੋਈ ਗਰੀਬ ਵਾਂਝਾ ਨਾ ਰਹਿ ਜਾਵੇ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੈਂ ਇਹ ਮੁੱਦਾ ਕੈਬਨਿਟ ਮੀਟਿੰਗ ਵਿੱਚ ਰੱਖਾਂਗੀ ਤਾਂ ਕੀ ਹਰ ਕਿਸੇ ਨੂੰ ਇਸ ਦਾ ਫਾਇਦਾ ਮਿਲੇ। ਰੋਬਟ ਮਸ਼ੀਨ ਬਾਰੇ ਡਾਕਟਰ ਨੇ ਦੱਸਿਆ ਕਿ ਇਸ ਪ੍ਰਾਜੈਕਟ ਵਿਚ ਕਾਫੀ ਮਿਹਨਤ ਕੀਤੀ ਗਈ ਹੈ ਕਈ ਸਾਲਾਂ ਬਾਅਦ ਅੱਜ ਉਹ ਦਿਨ ਆ ਗਿਆ. ਹੁਣ ਲੋਕਾਂ ਨੂੰ ਦੂਜੇ ਸੂਬੇ ਵਿੱਚ ਨਹੀਂ ਜਾਣਾ ਪਵੇਗਾ। ਬਠਿੰਡਾ ਦੇ ਵਿੱਚ ਹੈ ਰੋਬਟ ਮਸ਼ੀਨ ਦੇ ਨਾਲ ਲੋਕਾਂ ਦਾ ਸਫਲ ਇਲਾਜ ਕੀਤਾ ਜਾਵੇਗਾ।
ਕੋਰੋਨਾ ਕਾਰਨ ਪੂਰਾ ਨਹੀਂ ਹੋਇਆ ਸੀ ਪ੍ਰੋਜੈਕਟ ਪੂਰਾ
ਇਸ ਦੇ ਨਾਲ ਡਾਕਟਰ ਨੇ ਇਹ ਵੀ ਦੱਸਿਆ ਕਿ ਉਹ ਇਸ ਪ੍ਰੋਜੈਕਟ ਤੇ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਮਿਹਨਤ ਕਰ ਰਹੇ ਸਨ ਅਤੇ ਕਰੋਨਾ ਦੇ ਚਲਦੇ ਇਹ ਪ੍ਰੋਜੈਕਟ ਪੂਰਾ ਨਹੀਂ ਹੋ ਸਕਿਆ। ਡਾਕਟਰ ਨੇ ਕਿਹਾ ਕਿ ਇਹ ਸੁਵਿਧਾ ਅਸੀਂ ਪੰਜਾਬ ਦੇ ਹਰ ਪਿੰਡ ਤੱਕ ਪਹੁੰਚਾਵਾਂਗੇ। ਇਹ ਰੋਬਟ ਮਸ਼ੀਨ ਆਪਣੇ ਆਪ ਨਹੀਂ ਕੰਮ ਕਰ ਸਕਦੀ. ਇਸ ਦੇ ਲਈ ਡਾਕਟਰ ਦਾ ਇਸਦੇ ਕੋਲ ਹੋਣਾ ਜ਼ਰੂਰੀ ਹੈ। ਜਿਸ ਦੇ ਨਾਲ ਲੋਕਾਂ ਦਾ ਸਹੀ ਤਰੀਕੇ ਨਾਲ ਇਲਾਜ ਹੋਵੇਗਾ। ਅਸੀਂ ਬਠਿੰਡਾ ਤੋਂ ਕੈਂਪ ਜੀ ਸ਼ੁਰੂਆਤ ਕਰਾਂਗੇ ਅਤੇ ਪੂਰੇ ਪੰਜਾਬ ਵਿਚ ਵੀ ਕੈਂਪ ਲਾਏ ਜਾਣਗੇ। ਪਿੰਡ ਦੇ ਲੋਕਾਂ ਨੂੰ ਖਾਸ ਤੌਰ ਤੇ ਇਸਦੇ ਬਾਰੇ ਜਾਗਰੂਕ ਕਰਾਂਗੇ ਇਸ ਪ੍ਰੋਜੈਕਟ ਦੇ ਵਿਚ ਮੇਰੇ ਮਾਤਾ ਪਿਤਾ ਭਰਾ ਅਤੇ ਪਤਨੀ ਨੇ ਬਹੁਤ ਸਹਿਯੋਗ ਦਿੱਤਾ ਹੈ।
ਕੈਬਨਿਟ ਮੰਤਰੀ ਨੇ ਕੀਤੀ ਘੁੰਡ ਚੁਕਾਈ
ਅੱਜ ਕੈਬਨਿਟ ਮੰਤਰੀ ਨੇ ਇਸ ਦੀ ਘੁੰਡ ਚੁਕਾਈ ਕੀਤੀ ਹੈ। ਉਂਜ ਤਾਂ ਰੋਬਟ ਮਸ਼ੀਨ ਦੇ ਨਾਲ ਇਲਾਜ ਕਰਵਾਉਣ ਲਈ ਲੱਖਾਂ ਰੁਪਏ ਦਾ ਖ਼ਰਚ ਆਉਂਣਦਾ ਹੈ ਪ੍ਰੰਤੂ ਇਸ ਨਾਲ ਘੱਟ ਪੈਸੇ ਵਿਚ ਲੋਕੀ ਆਪਣਾ ਇਲਾਜ ਕਰਵਾ ਸਰਦੇ ਹਨ। ਅੱਜ ਦੇ ਇਸ ਰੋਬਟ ਮਸ਼ੀਨ ਦੀ ਘੁੰਡ ਚੁਕਾਈ ਸਮਾਗਮ ਦੇ ਵਿਚ ਸਿਵਲ ਸਰਜਨ ਬਠਿੰਡਾ ਜ਼ਿਲ੍ਹਾ ਪਲੈਨਿੰਗ ਯੋਜਨਾ ਬੋਰਡ ਦੇ ਚੇਅਰਮੈਨ ਪੰਜਾਬ ਜੰਗਲਾਤ ਮਹਿਕਮੇ ਦੇ ਚੇਅਰਮੈਨ ਅਤੇ ਬਠਿੰਡਾ ਦੇ ਨਾਮੀ ਪ੍ਰਾਇਵੇਟ ਹਸਪਤਾਲਾਂ ਦੇ ਡਾਕਟਰ ਸ਼ਾਮਿਲ ਹੋਏ।