Fire on Train Engine: ਅਬੋਹਰ ਤੋਂ ਗੰਗਾਨਗਰ ਜਾ ਰਹੀ ਟ੍ਰੇਨ ਦੇ ਇੰਜਣ ਨੂੰ ਅਚਾਨਕ ਲੱਗੀ ਅੱਗ, ਅਫਰਾ-ਤਫਰੀ ਮਚੀ
ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਵਿਖੇ ਇੱਕ ਵੱਡਾ ਹਾਦਸਾ ਟੱਲ ਗਿਆ। ਇੱਥੇ ਸ੍ਰੀ ਗੰਗਾਨਗਰ ਜਾ ਰਹੀ ਪਸੈਂਜਰ ਰੇਲ ਗੱਡੀ ਦੇ ਇੰਜਣ ਨੂੰ ਅਚਾਨਕ ਲੱਗੀ ਗਈ ਪਰ ਗਨੀਮਤ ਇਹ ਰਿਹਾ ਕਿ ਇਸ ਹਾਦਸੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਅਬੋਹਰ। ਫਿਰੋਜ਼ਪੁਰ ਤੋਂ ਰਾਜਸਥਾਨ (Rajasthan) ਦੇ ਹਨੁਮਾਨਗੜ ਜਾਣ ਵਾਲੀ ਪਸੀਜਰ ਰੇਲ ਗੱਡੀ ਜੱਦ ਅਬੋਹਰ ਤੋਂ ਗੰਗਾਨਗਰ ਜਾ ਰਹੀ ਸੀ ਤਾਂ ਰਸਤੇ ਵਿੱਚ ਹਿੰਦੂਮਲ ਕੋਟ ਰੇਲਵੇ ਸਟੇਸ਼ਨ ਦੇ ਨਜ਼ਦੀਕ ਪਹੁੰਚੀ ਤਾਂ ਰੇਲ ਦੇ ਇੰਜਨ ਵਿੱਚੋਂ ਅਚਾਨਕ ਧੂੰਆਂ ਨਿਕਲਨ ਲੱਗ ਗਿਆ ਜਿਸ ਤੋਂ ਬਾਅਦ ਰੇਲ ਗੱਡੀ ਨੂੰ ਰੋਕ ਦਿੱਤਾ ਗਿਆ।ਇਸ ਦੌਰਾਨ ਰੇਲ ਗੱਡੀ ਵਿੱਚ ਸਫਰ ਕਰ ਰਹੀਆਂ ਸਵਾਰੀਆਂ ਦੇ ਵਿਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
ਜ਼ਿਆਦਾਤਰ ਸਵਾਰੀਆਂ ਤੋਂ ਥੱਲੇ ਉਤਰ ਗਈਆਂ ਇਸ ਮੌਕੇ ਰੇਲ ਗੱਡੀ ਦੇ ਡਰਾਈਵਰ ਤੇ ਗਾਰਡ ਵੱਲੋਂ ਤੁਰੰਤ ਇਸ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਘਟਨਾ ਦੇ ਕਾਰਨ ਤਕਰੀਬਨ 3 ਘੰਟੇ ਰੇਲ ਗੱਡੀ ਹਿੰਦੂਮਲ ਕੋਟ ਰੇਲਵੇ ਸਟੇਸ਼ਨ (Railway Station) ‘ਤੇ ਖੜੀ ਰਹੀ ਅਤੇ ਇਸ ਦੌਰਾਨ ਨਾ ਡਰਾਈਵਰ ਅਤੇ ਗਾਰਡ ਦੀ ਸੂਝ-ਬੂਝ ਦੇ ਚੱਲਦੇ ਅੱਗ ਤੇ ਕਾਬੂ ਪਾ ਲਿਆ ਗਿਆ। ਗਨੀਮਤ ਇਹ ਰਿਹਾ ਕਿ ਇਸ ਹਾਦਸੇ ਵਿੱਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
‘ਸਵਾਰੀਆਂ ਨੂੰ ਕਰਨਾ ਪਿਆ ਮੁਸ਼ਕਿਲਾਂ ਦਾ ਸਾਹਮਣਾ’
ਇਸ ਸਭ ਤੋਂ ਬਾਦ ਇਸ ਦੀ ਜਾਣਕਾਰੀ ਫਿਰੋਜ਼ਪੁਰ (Ferozepur) ਰੇਲ ਮੰਡਲ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਫਿਰੋਜ਼ਪੁਰ ਮੰਡਲ ਵੱਲੋਂ ਇਸ ਰੇਲ ਇੰਜਣ ਨੂੰ ਰਿਪੇਅਰ ਕਰਨ ਦੇ ਲਈ ਇੱਕ ਅਲੱਗ ਤੋਂ ਰੇਲ ਇੰਜਣ ਅਤੇ ਮਕੈਨੀਕਲ ਟੀਮ ਮੌਕੇ ਤੇ ਭੇਜੀ ਗਈ। ਜਿਸਦੇ ਵੱਲੋਂ ਇਸ ਰੇਲ ਇੰਜਣ ਨੂੰ ਆਪਣੇ ਨਾਲ ਰੇਲ ਯਾਰਡ ਵਿੱਚ ਲਿਜਾਇਆ ਗਿਆ। ਇਸ ਸਭ ਦੇ ਦੌਰਾਨ ਤਕਰੀਬਨ 3 ਘੰਟੇ ਇਸ ਪੈਸੰਜਰ ਰੇਲਗੱਡੀ ਦੇ ਵਿਚ ਸਫਰ ਕਰਨ ਵਾਲੀਆਂ ਸਵਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਤਿੰਨ ਘੰਟੇ ਤੱਕ ਉਹ ਇਸ ਰੇਲ ਗੱਡੀ ਦੇ ਵਿਚ ਹੀ ਬੈਠਣ ਲਈ ਮਜ਼ਬੂਰ ਹੋ ਗਏ।
‘ਸਟੇਸ਼ਨ ਮਾਸਟਰ ਆਰ ਪੀ ਐਫ ਦੇ ਜਵਾਨਾਂ ਨੇ ਕੀਤੀ ਮਦਦ’
ਇਸ ਦੌਰਾਨ ਇਸ ਗੱਡੀ ਦੇ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਨੇ ਦੱਸਿਆ ਕਿ ਅਚਾਨਕ ਹੀ ਰੇਲ ਗੱਡੀ (Train) ਦੇ ਇੰਜਣ ਵਿੱਚੋਂ ਧੂੰਆਂ ਨਿਕਲ਼ਣਾਂ ਸ਼ੁਰੂ ਹੋ ਗਿਆ ਸੀ ਅਤੇ ਹਿੰਦੂ ਮੱਲ ਕੋਟ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਆਰ ਪੀ ਐਫ ਦੇ ਜਵਾਨਾਂ ਅਤੇ ਹੋਰ ਕਈ ਲੋਕਾਂ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਗਈ ਜਿਸ ਕਾਰਨ ਇਹ ਇਕ ਵੱਡਾ ਹਾਦਸਾ ਹੋਣੋਂ ਟੱਲ ਗਿਆ।
‘ਸੂਝਬੂਝ ਦੇ ਕਾਰਨ ਟਲਿਆ ਹਾਦਸਾ’
ਇਸ ਰੇਲ ਗੱਡੀ ਦੇ ਇੰਜਣ ਦੇ ਵਿੱਚ ਲੱਗੀ ਅੱਗ ਦੇ ਕਾਰਨ ਇਸ ਰੂਟ ਤੇ ਚੱਲਣ ਵਾਲੀਆਂ ਕਈ ਮੇਲ ਅਤੇ ਐਕਸਪ੍ਰੈਸ ਰੇਲ ਗੱਡੀਆਂ ਵੀ ਪ੍ਰਭਾਵਿਤ ਹੋਇਆ ਰੇਲ ਮੰਡਲ ਵੱਲੋਂ ਕਈ ਗੱਡੀਆਂ ਦਾ ਰੂਟ ਬਦਲਿਆ ਗਿਆ ਅਤੇ ਕਈ ਰੇਲ ਗੱਡੀਆਂ ਇਸ ਘਟਨਾਕ੍ਰਮ ਦੇ ਚਲਦਿਆਂ ਲੇਟ ਵੀ ਹੋ ਗਇਆ।
ਇਹ ਵੀ ਪੜ੍ਹੋ
ਫਿਰੋਜ਼ਪੁਰ ਤੋ ਹਨੂਮਾਨਗੜ ਜਾਣ ਵਾਲੀ ਪਸੀਜਰ ਗੱਡੀ ਦੇ ਇੰਜਣ ਵਿਚ ਲੱਗੀ ਅੱਗ ਅਤੇ ਉਸਤੇ ਡਰਾਈਵਰ ਅਤੇ ਗਾਰਡ ਦੀ ਸੂਝ-ਬੂਝ ਦੇ ਨਾਂਲ ਕਾਬੂ ਪਾਏ ਜਾਣ ਦੇ ਕਾਰਨ ਵੱਡਾ ਹਾਦਸਾ ਹੋਣੋਂ ਟਲਿਆ। ਹਾਲਾਂਕਿ ਇਸ ਹਾਦਸੇ ਦੇ ਕਾਰਨਾਂ ਦਾ ਸਹੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਪਰ ਦੱਸਿਆ ਜਾ ਰਿਹਾ ਕਿ ਕਿਸੇ ਟੈਕਨੀਕਲ ਪਾਰਟ ਦੇ ਵਿਚ ਆਈ ਖਰਾਬੀ ਦੇ ਕਾਰਨ ਇੰਜਣ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋਇਆ ਸੀ।