ਏ ਕੈਟਾਗਿਰੀ ਦੇ ਗੈਂਗਸਟਰ ਤੀਰਥ ਢਿਲਵਾਂ ਦੀ ਡੀ ਐਮ ਸੀ ਹਸਪਤਾਲ ਲੁਧਿਆਨਾ ‘ਚ ਹੋਈ ਮੌਤ
ਫਰੀਦਕੋਟ ਜਿਲੇ ਨਾਲ ਸਬੰਧਿਤ ਏ ਕੈਟਾਗਿਰੀ ਦੇ ਗੈਂਗਸਟਰ ਤੀਰਥ ਢਿਲਵਾਂ ਦੀ ਡੀ ਐਮ ਸੀ ਹਸਪਤਾਲ ਲੁਧਿਆਨਾ 'ਚ ਹੋਈ ਮੌਤ।
ਏ ਕੈਟਾਗਿਰੀ ਗੈਂਗਸਟਰ ‘ਚ ਸ਼ਾਮਲ ਸੀ ਤੀਰਥ ਢਿੱਲਵਾਂ
ਓਧਰ ਇਹ ਵੀ ਦੱਸਣਯੋਗ ਹੈ ਕਿ ਸਾਬਕਾ ਕਾਂਗਰਸ ਸਰਕਾਰ ਦੇ ਸਮੇਂ ਵਿੱਕੀ ਗੌਂਡਰ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ ਅਤੇ ਤੀਰਥ ਢਿੱਲਵਾਂ ਨਾ ਮਾਰਿਆ ਜਾਵੇ। ਇਸ ਨੂੰ ਲੈ ਕੇ ਉਸ ਦੀ ਭੈਣ ਨੇ ਪੁਲਿਸ ਕੋਲ ਅਪੀਲ ਕੀਤੀ ਸੀ ਕਿ ਜੇਕਰ ਉਸ ਦਾ ਭਰਾ ਆਤਮ-ਸਮਰਪਣ ਕਰ ਦੇਵੇ ਤਾਂ ਉਸ ਨੂੰ ਨਾ ਮਾਰਿਆ ਜਾਵੇ ਪੁਲਿਸ ਕੋਲ ਸਰੰਡਰ ਕਰਨ ਤੋਂ ਬਾਅਦ ਤੀਰਥ ਢਿਲਵਾਂ ਦੋ ਸਾਲ ਜੇਲ ਵਿੱਚ ਰਿਹਾ ਅਤੇ ਉਸ ਤੋਂ ਬਾਅਦ ਉਹ ਜਮਾਨਤ ਤੇ ਬਾਹਰ ਆਇਆ ਸੀ ਜਿੱਥੇ ਉਸ ਦੀ ਤਬੀਅਤ ਵਿਗੜਨ ਕਾਰਨ ਉਸ ਨੂੰ ਵੱਖ-ਵੱਖ ਜਗ੍ਹਾ ਤੋਂ ਪਰਿਵਾਰ ਨੇ ਇਲਾਜ ਕਰਵਾਇਆ ਅਤੇ ਉਸ ਦੀ ਹਾਲਤ ਵਿਗੜਦੀ ਦੇਖ ਉਸ ਨੂੰ ਡੀਐਮਸੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਉਸਦਾ ਬ੍ਰੇਨ ਹੈਮਰੇਜ ਦਾ ਇਲਾਜ ਚੱਲਿਆ ਅਤੇ ਉਸ ਦਾ ਇਲਾਜ ਸਹੀ ਨਾ ਹੋਣ ਤੇ ਉਸ ਦੀ ਮੌਤ ਹੋ ਗਈ ਇੱਥੇ ਇਹ ਵੀ ਦੱਸ ਦੇਈਏ ਕਿ ਤੀਰਥ ਢਿੱਲਵਾਂ ਏ ਕੈਟਾਗਿਰੀ ਗੈਂਟ ਲਿਸਟ ਵਿੱਚ ਸ਼ਾਮਲ ਸੀ ਅਤੇ ਇਸ ਵੱਲੋਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਵਿੱਕੀ ਗੌਂਡਰ ਨਾਲ ਸੰਪਰਕ ਵਿੱਚ ਰਹਿਣ ਤੇ ਕਈ ਮਾਮਲੇ ਸਾਹਮਣੇ ਆਏ ਅਤੇ ਪੁਲਿਸ ਵੱਲੋਂ ਗੈਂਗਸਟਰਾਂ ਦੀ ਤਲਾਸ਼ ਵਿਚ ਐਂਟੀ ਗੈਂਗਸਟਰ ਟਾਸਕ ਫੋਰਸ ਕਮੇਟੀ ਦਾ ਵੀ ਗਠਨ ਕੀਤਾ ਗਿਆ ਸੀ। ਜਿਸ ਵਿੱਚ ਕਈ ਗੈਂਗਸਟਰਾਂ ਨੂੰ ਪੁਲਿਸ ਨੇ ਮੁਕਾਬਲਿਆਂ ਅਤੇ ਕਈਆਂ ਨੂੰ ਫੜ ਕੇ ਜੇਲਾਂ ਵਿੱਚ ਬੰਦ ਕੀਤਾ ਸੀ ਤਾਂ ਇਸ ਦੇ ਨਾਲ ਨਾਲ ਤੀਰਥ ਢਿਲਵਾਂ ਦੇ ਸਰੰਡਰ ਕਰਨ ਤੋਂ ਬਾਅਦ ਬਾਕੀ ਏ ਕੈਟਾਗਿਰੀ ਦੇ ਸਾਥੀ ਗੈਂਗਸਟਰਾਂ ਵੀ ਸ਼ਾਂਤ ਹੋ ਗਏ ਸੀ ਅਤੇ ਵਾਰਦਾਤਾਂ ਵੀ ਘਟਣ ਲੱਗਿਆਂ ਸੀ ਪਰ ਸਮੇਂ ਦੀ ਸਰਕਾਰ ਨੇ ਗੈਂਗਸਟਰਾਂ ਤੇ ਨੱਥ ਪਾਉਣ ਲਈ ਚੈਲੰਜ ਕੀਤਾ ਸੀ ਜਿਸ ਤੋਂ ਬਾਅਦ ਗੈਗਸਟਰਾ ਨੇ ਆਪਣੇ ਆਪ ਨੂੰ ਆਤਮ ਸਮਰਪਣ ਕਰਨਾ ਸ਼ੁਰੂ ਕਰ ਦਿੱਤਾ ਸੀ। Input: ਰਜਿੰਦਰ ਅਰੋੜਾ
Follow Us
