ਸਵੱਛ ਹਵਾ ਸਰਵੇਖਣ 'ਚ ਪੰਜਾਬ ਦੇ 6 ਸ਼ਹਿਰਾਂ ਦਾ ਅਹਿਮ ਸਥਾਨ, ਜਾਣੋ ਕਿਸ ਨਬੰਰ 'ਤੇ ਲੁਧਿਆਣਾ, ਅੰਮ੍ਰਿਤਸਰ ਤੇ ਪਟਿਆਲਾ | 6 cities of Punjab in the list of clean air survey know in Punjabi Punjabi news - TV9 Punjabi

ਸਵੱਛ ਹਵਾ ਸਰਵੇਖਣ ‘ਚ ਪੰਜਾਬ ਦੇ 6 ਸ਼ਹਿਰਾਂ ਦਾ ਅਹਿਮ ਸਥਾਨ, ਜਾਣੋ ਕਿਸ ਨਬੰਰ ‘ਤੇ ਲੁਧਿਆਣਾ, ਅੰਮ੍ਰਿਤਸਰ ਤੇ ਪਟਿਆਲਾ

Published: 

08 Sep 2023 13:52 PM

ਤਿੰਨ ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਵਿੱਚੋਂ ਵੀ ਦੋ ਸ਼ਹਿਰ ਇਸ ਸੂਚੀ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਹੋਏ ਹਨ। ਇਨ੍ਹਾਂ ਵਿੱਚੋਂ ਪਠਾਨਕੋਟ ਅਤੇ ਡੇਰਾ ਬਾਬਾ ਨਾਨਕ ਨੂੰ 32ਵਾਂ ਅਤੇ ਸੂਬੇ ਦਾ ਗੇਟਵੇ ਮੰਨੇ ਜਾਣ ਵਾਲੇ ਡੇਰਾਬੱਸੀ ਨੂੰ 37ਵਾਂ ਸਥਾਨ ਮਿਲਿਆ ਹੈ।

ਸਵੱਛ ਹਵਾ ਸਰਵੇਖਣ ਚ ਪੰਜਾਬ ਦੇ 6 ਸ਼ਹਿਰਾਂ ਦਾ ਅਹਿਮ ਸਥਾਨ, ਜਾਣੋ ਕਿਸ ਨਬੰਰ ਤੇ ਲੁਧਿਆਣਾ, ਅੰਮ੍ਰਿਤਸਰ ਤੇ ਪਟਿਆਲਾ

Photo Credit: Pixabay

Follow Us On

ਪੰਜਾਬ ਦੇ ਛੇ ਸ਼ਹਿਰਾਂ ਨੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਕਰਵਾਏ ਸਵੱਛ ਹਵਾ ਸਰਵੇਖਣ ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ ਸਥਾਨ ਹਾਸਲ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਹਾਲਾਂਕਿ ਸੂਬੇ ਦਾ ਕੋਈ ਵੀ ਸ਼ਹਿਰ ਟਾਪ-10 ਵਿੱਚ ਥਾਂ ਨਹੀਂ ਬਣਾ ਸਕਿਆ ਹੈ। 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਵਿੱਚ ਲੁਧਿਆਣਾ ਨੂੰ 26ਵਾਂ ਅਤੇ ਅੰਮ੍ਰਿਤਸਰ ਨੂੰ 36ਵਾਂ ਸਥਾਨ ਮਿਲਿਆ ਹੈ, ਜਦੋਂ ਕਿ ਤਿੰਨ ਤੋਂ 10 ਲੱਖ ਤੱਕ ਦੀ ਆਬਾਦੀ ਵਾਲੇ ਸ਼ਹਿਰਾਂ ਵਿੱਚ ਪਟਿਆਲਾ ਨੂੰ 10ਵਾਂ ਅਤੇ ਜਲੰਧਰ ਨੂੰ 36ਵਾਂ ਸਥਾਨ ਦਿੱਤਾ ਗਿਆ ਹੈ।

ਪਹਿਲੇ ਨੰਬਰ ਤੇ ਮੱਧ ਪ੍ਰਦੇਸ਼ ਦਾ ਇੰਦੌਰ

ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਸਵੱਛ ਹਵਾ ਸਰਵੇਖਣ ਵਿੱਚ ਮੱਧ ਪ੍ਰਦੇਸ਼ ਦਾ ਇੰਦੌਰ ਪਹਿਲੇ ਨੰਬਰ ਤੇ ਰਿਹਾ। ਉਥੇ ਹੀ ਉੱਤਰ ਪ੍ਰਦੇਸ਼ ਦਾ ਆਗਰਾ ਦੂਸਰੇ ਅਤੇ ਮਹਾਂਰਾਸ਼ਟਰ ਦੇ ਠਾਣੇ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ। ਕੇਂਦਰੀ ਵਾਤਾਵਰਨ ਮੰਤਰਾਲੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇੱਥੇ ਦੱਸਣਯੋਗ ਹੈ ਕਿ ਇਹ ਸਰਵੇਖਣ CPCP ਵੱਲੋਂ ਕੀਤਾ ਗਿਆ ਹੈ। CPCP ਅਧੀਨ 131 ਸ਼ਹਿਰਾਂ ਦੀ ਹਵਾ ਗੁਣਵੱਤਾ ਨੂੰ ਇਸ ਸਰਵੇਖਣ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਸਰਵੇਖਣ ਵਿੱਚ ਤਿੰਨ ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਦੀ ਕੈਟਗਰੀ ਵਿੱਚ ਹਿਮਾਚਲ ਪ੍ਰਦੇਸ਼ ਦਾ ਪਰਵਾਣੂ ਸਿਖਰ ਤੇ ਰਿਹਾ।

ਪਠਾਨਕੋਟ ਅਤੇ ਡੇਰਾ ਬਾਬਾ ਨਾਨਕ ਨੂੰ ਮਿਲਿਆ ਅਹਿਮ ਸਥਾਨ

ਦੋ ਸ਼ਹਿਰਾਂ ਨੇ ਤਿੰਨ ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਵਿੱਚ ਥਾਂ ਬਣਾਈ ਹੈ। ਇਨ੍ਹਾਂ ਵਿੱਚ ਪਠਾਨਕੋਟ ਅਤੇ ਡੇਰਾ ਬਾਬਾ ਨਾਨਕ ਨੂੰ 32ਵਾਂ ਅਤੇ ਸੂਬੇ ਦਾ ਗੇਟਵੇ ਮੰਨੇ ਜਾਂਦੇ ਡੇਰਾਬੱਸੀ ਨੂੰ 37ਵਾਂ ਸਥਾਨ ਮਿਲਿਆ ਹੈ। ਰਾਜ ਸਰਕਾਰ ਨੇ ਇਨ੍ਹਾਂ ਸ਼ਹਿਰਾਂ ਵਿੱਚ ਹਵਾ ਨੂੰ ਸ਼ੁੱਧ ਬਣਾਉਣ ਲਈ ਕਈ ਅਹਿਮ ਪਹਿਲਕਦਮੀਆਂ ਕੀਤੀਆਂ ਹਨ। ਡੇਰਾ ਬਾਬਾ ਨਾਨਕ ਤੋਂ ਡੇਰਾਬੱਸੀ ਤੱਕ ਏਅਰ ਪਿਊਰੀਫਾਇਰ ਲਗਾਏ ਗਏ। ਇਸ ਤੋਂ ਇਲਾਵਾ ਇਨ੍ਹਾਂ ਇਲਾਕਿਆਂ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ। ਇਸ ਦੇ ਨਾਲ ਹੀ ਈ-ਵਾਹਨਾਂ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਹੈ।

Exit mobile version