A Major Incident of Robbery: ਮੰਡੀ ਗੋਬਿੰਦਗੜ੍ਹ ਦੇ ਇੱਕ ਲੋਹਾ ਵਪਾਰੀ ਦੇ ਦਫਤਰ ਚੋਂ 50 ਲੱਖ ਦੀ ਹੋਈ ਲੁੱਟ, ਚਾਰ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ
Punjab ਵਿੱਚ ਹੱਤਿਆ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ। ਲੱਖ ਦਾਅਵਿਆਂ ਦੇ ਬਾਵਜੂਦ ਵੀ ਸੂਬਾ ਸਰਕਾਰ ਪੰਜਾਬ ਚੋਂ ਅਪਰਾਧ ਨੂੰ ਖਤਮ ਕਰਨ ਵਿੱਚ ਲਗਾਤਾਰ ਅਸਫਲ ਹੋ ਰਹੀ ਹੈ। ਤੇ ਹੁਣ ਮੰਡੀ ਗੋਬਿੰਦਗੜ੍ਹ ਵਿੱਚ 50 ਲੱਖ ਦੀ ਲੁੱਟ ਹੋ ਗਈ। ਚਾਰ ਲੁਟੇਰਿਆਂ ਨੇ ਇੱਥੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਲੁਟੇਰੇ ਲੋਹਾ ਵਪਾਰੀ ਦੇ ਦਫਤਰ ਵਿੱਚ ਲੱਗੇ ਸੀਸੀਟੀਵੀ ਦਾ ਡੀਵੀਆਰ ਵੀ ਲੈ ਗਏ ਪਰ ਲੁੱਟ ਦੀ ਇਹ ਵਾਰਦਾਤ ਇਲਾਕੇ ਵਿੱਚ ਲੱਗੇ ਕੈਮਰਿਆਂ ਵਿੱਚ ਕੈਦ ਹੋ ਗਏ।
ਪੰਜਾਬ ਨਿਊਜ। ਪੰਜਾਬ ਵਿੱਚ ਲੁੱਟਾਂ ਖੋਹਾਂ ਆਮ ਗੱਲ ਹੋ ਗਈ ਹੈ ਤੇ ਹੁਣ ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ (Mandi Gobindgarh) ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇੱਥੋਂ ਦੇ ਸੁਭਾਸ਼ ਨਗਰ ਤੋਂ ਲੁਟੇਰਿਆਂ ਨੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਬਦਮਾਸ਼ ਇੱਥੇ ਦਿਨ ਵੇਲੇ ਹੀ ਬੰਦੂਕ ਦੀ ਨੋਕ ‘ਤੇ 50 ਲੱਖ ਰੁਪਏ ਲੁੱਟ ਲਏ ਗਏ।
ਇਸ ਘਟਨਾ ਨੂੰ ਸ਼ਨੀਵਾਰ ਦੁਪਹਿਰ ਮੋਟਰਸਾਈਕਲ ‘ਤੇ ਸਵਾਰ 4 ਨੌਜਵਾਨਾਂ ਨੇ ਅੰਜਾਮ ਦਿੱਤਾ। ਘਟਨਾ ਤੋਂ ਤੁਰੰਤ ਬਾਅਦ ਪੂਰੇ ਸ਼ਹਿਰ ਵਿੱਚ ਹੜਕੰਪ ਮੱਚ ਗਿਆ ਅਤੇ ਮਾਲ ਮਾਲਕਾਂ ਨੇ ਲੁੱਟ ਦੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਾਣਕਾਰੀ ਅਨੂਸਾਰ ਬਦਮਾਸ਼ਾਂ ਨੇ ਪਹਿਲਾਂ ਲੁੱਟ ਵਾਲੀ ਥਾਂ ਦੀ ਰੇਕੀ ਕੀਤੀ ਤੇ ਫੇਰ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ।
ਬਾਈਕ ‘ਤੇ ਸਵਾਰ 4 ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ
ਇੱਕ ਮੋਟਰਸਾਈਕਲ ‘ਤੇ ਸਵਾਰ ਚਾਰ ਨੌਜਵਾਨ ਆਏ ਅਤੇ ਬੰਦੂਕ ਦੀ ਨੋਕ ‘ਤੇ ਉਨ੍ਹਾਂ ਕੋਲੋਂ ਨਕਦੀ ਲੈ ਕੇ ਫ਼ਰਾਰ ਹੋ ਗਏ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਕ੍ਰਿਸ਼ਨਾ ਅਲੌਏਜ਼ ਦੇ ਕਰਮਚਾਰੀ ਇੱਥੋਂ ਦੇ ਧਰਮ ਮਿੱਲ ਰੋਡ ਨੇੜੇ ਸਤਨਾਮ ਢਾਬੇ ਤੋਂ ਕਰੀਬ 50 ਲੱਖ ਰੁਪਏ ਦੀ ਅਦਾਇਗੀ ਲੈ ਕੇ ਆਏ ਸਨ, ਜਿਵੇਂ ਹੀ ਉਹ ਮੋਤੀਆ ਖਾਂ ਇਲਾਕੇ ਤੋਂ ਹੁੰਦੇ ਹੋਏ ਸੁਭਾਸ਼ ਨਗਰ ਸਥਿਤ ਆਪਣੇ ਦਫ਼ਤਰ ਪੁੱਜੇ ਤਾਂ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਚਾਰ ਬਾਈਕ ਸਵਾਰ ਬਦਮਾਸ਼ਾਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਤਿੰਨ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ
ਸੀਆਈਏ ਸਰਹਿੰਦ ਦੀ ਪੁਲਿਸ (Police) ਨੇ ਇਸ ਘਟਨਾ ਤੋਂ ਬਾਅਦ ਤਿੰਨ ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਵੀ ਲਿਆ ਹੈ। ਲੁੱਟਣ ਵਾਲੇ ਤਿੰਨੋਂ ਨੌਜਵਾਨ ਕਲੀਨ ਸ਼ੇਵਨ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸੁਭਾਸ਼ ਨਗਰ ਦੇ ਰਸਤੇ ਅਮਲੋਹ ਰੋਡ ਵੱਲ ਫ਼ਰਾਰ ਹੋ ਗਏ। ਗਲੀ ‘ਚ ਲੱਗੇ ਕਈ ਕੈਮਰਿਆਂ ‘ਚ ਮੋਟਰਸਾਈਕਲ ‘ਤੇ ਸਵਾਰ ਤਿੰਨ ਫਰਾਰ ਹੋਣ ਦੀ ਸੀਸੀਟੀਵੀ ਫੁਟੇਜ ਕੈਦ ਹੋ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਰੇਕੀ ਕਰਕੇ ਦਿੱਤਾ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ
ਲੁੱਟ ਕਿਵੇਂ ਹੋਈ ਇਹ ਜਾਂਚ ਦਾ ਵਿਸ਼ਾ ਹੈ। ਜਾਂਚ ਤੋਂ ਬਾਅਦ ਹੀ ਪੁਰੀ ਤਸਵੀਰ ਸਾਫ ਹੋ ਸਕੇਗੀ। ਫੈਕਟਰੀ ਮਾਲਿਕ ਦਾ ਬਿਆਨ ਵੀ ਪੁਲਿਸ ਨੇ ਦਰਜ ਕੀਤੇ ਹਨ। ਐਸ.ਐਸ.ਪੀ ਫਤਿਹਗੜ੍ਹ ਸਾਹਿਬ ਡਾ.ਰਵਜੋਤ ਗਰੇਵਾਲ ਨੇ ਦੱਸਿਆ ਕਿ ਸਾਨੂੰ ਲੁੱਟ ਦੀ ਘਟਨਾ ਬਾਰੇ ਪਤਾ ਲੱਗਾ ਹੈ। ਵੱਖ-ਵੱਖ ਜਾਂਚ ਟੀਮਾਂ ਇਸ ਦੀ ਜਾਂਚ ਕਰ ਰਹੀਆਂ ਹਨ। ਸਾਨੂੰ ਪੂਰੀ ਉਮੀਦ ਹੈ ਕਿ ਇਸ ਮਾਮਲੇ ਨੂੰ ਜਲਦੀ ਹੀ ਟਰੇਸ ਕਰ ਲਿਆ ਜਾਵੇਗਾ। ਪੁਲਿਸ ਨੇ ਤਿੰਨਾਂ ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪੂਰੀ ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ। ਬਦਮਾਸ਼ਾਂ ਨੇ ਰੇਕੀ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।