ਭਾਰਤ-ਪਾਕਿ ਸਰਹੱਦ ਤੋਂ 5 ਪੈਕੇਟ ਨਸ਼ੀਲਾ ਪਦਾਰਥ ਬਰਮਾਦ
ਅੰਮ੍ਰਿਤਸਰ ਨਿਊਜ਼: ਭਾਰਤ-ਪਾਕਿ ਸਰਹੱਦ ‘ਤੇ ਤੈਨਾਤ ਸੀਮਾਂ ਸੁੱਰਖਿਆ ਬਲਾਂ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ।
ਬੀਐਸਐਫ (Border Security Force) ਦੇ ਜਵਾਨਾਂ ਨੇ ਖੁਫੀਆਂ ਸੂਤਰਾਂ ਤੋਂ ਮਿਲੀ ਇਨਪੁਟ ਦੇ ਆਧਾਰ ‘ਤੇ ਜ਼ਿਲ੍ਹਾਂ ਅੰਮ੍ਰਿਤਸਰ ਦੇ ਪਿੰਡ ਦਾਓਕੇ ਦੇ ਬਾਹਹੀ ਖੇਤਰ ਵਿੱਚ ਸਰਚ ਆਪ੍ਰੇਸ਼ਨ ਚਲਾਇਆ। ਇਸ ਦੌਰਾਨ ਬੀਐਸਐਫ ਨੇ ਪਿੰਡ ਦਾਉਕੇ ਦੇ ਖੇਤਾਂ ਵਿੱਚੋਂ ਨਸ਼ੀਲੇ ਪਦਾਰਥਾਂ ਦੇ 05 ਪੈਕੇਟ ਬਰਾਮਦ ਕੀਤੇ।
ਸਰਚ ਆਪ੍ਰੇਸ਼ਨ ਦੌਰਾਨ ਨਸ਼ੇ ਦੀ ਖੇਪ ਬਰਾਮਦ
ਪੰਜਾਬ ਇੱਕ ਸਰੱਹਦੀ ਸੂਬਾ ਹੈ ਜਿਸ ਨੂੰ ਲੈ ਕੇ ਕੇਂਦਰੀ ਏਜੰਸੀਆਂ ਹਰ ਵੇਲੇ ਚੌਕਸ ਰਹਿੰਦੀਆਂ ਹਨ। ਅਕਸਰ ਦੇਖਣ ਨੂੰ ਮਿਲਦਾ ਹੈ ਕਿ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਨਸ਼ੇ ਦੀ ਤਸਕਰੀ ਕੀਤੀ ਜਾਂਦੀ ਹੈ। ਜਿਸ ਨੂੰ BSF ਦੇ ਜਵਾਨਾਂ ਵੱਲੋਂ ਫੜ ਕੇ ਪਾਕਿਸਤਾਨ ਅਤੇ ਭਾਰਤ ਦੇ
ਨਸ਼ਾ ਤਸਕਰਾਂ (Drug Peddler)ਦੇ ਘਟੀਆ ਮਨਸੂਬਿਆਂ ਨੂੰ ਨਾਕਾਮ ਦਿੱਤੇ ਜਾਂਦੇ ਹਨ। ਖੁਫੀਆਂ ਸੂਰਤਾਂ ਤੋਂ ਸਰੱਹਦ ‘ਤੇ ਤੈਨਾਤ ਬੀਐਸਐਫ ਨੂੰ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਬੀਐਸਐਫ ਵੱਲੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਸਰਚ ਆਪ੍ਰੇਸ਼ਨ ਦੌਰਾਨ ਬੀਐਸਐਫ ਨੂੰ ਨਸ਼ੇ ਦੀ ਵੱਡੀ ਖੇਪ ਬਰਾਮਦ ਹੋਈ ਹੈ।
ਸਰਚ ਆਪ੍ਰੇਸ਼ਨ ਦੌਰਾਨ ਬੀਐਸਐਫ ਨੇ ਪਿੰਡ ਦਾਓਕੇ ਦੇ ਨੇੜਲੇ ਇਲਾਕਿਆਂ ਵਿੱਚੋਂ 5 ਪੈਕੇਟ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕੀਤੀ ਹੈ। ਹੁਣ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਹਰ ਬਾਰ ਦੀ ਤਰ੍ਹਾਂ ਇਸ ਬਾਰ ਵੀ
ਪਾਕਿਸਤਾਨ (Pakistan) ਵੱਲੋਂ ਡਰੋਨ ਰਾਹੀਂ ਇਹ ਤਸਕਰੀ ਕੀਤੀ ਗਈ ਹੈ। ਫਿਲਹਾਲ ਬੀਐਸਐਫ ਦੇ ਜਵਾਨਾਂ ਵੱਲੋਂ ਖੇਤਰ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ