ਪੰਜਾਬ ਨੂੰ ਨੰਬਰ ਇੱਕ ਬਣਾਏ ਬਿਨਾਂ ਦੇਸ਼ ਨੰਬਰ ਇੱਕ ਨਹੀਂ ਬਣ ਸਕਦਾ: ਸੀਐਮ ਮਾਨ
India Independence Day Celebration 2025 Punjab LIVE: ਪੂਰਾ ਦੇਸ਼ ਅੱਜ 79ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾ ਰਿਹਾ ਹੈ। ਸੀਐਮ ਭਗਵੰਤ ਮਾਨ ਅੱਜ ਫਰੀਦਕੋਟ 'ਚ ਤਿਰੰਗਾ ਲਹਿਰਾਉਣਗੇ। ਆਜ਼ਾਦੀ ਦਿਹਾੜੇ ਦੇ ਜਸ਼ਨਾਂ ਨੂੰ ਸ਼ਾਨਦਾਰ ਬਣਾਉਣ ਲਈ ਵਿਸ਼ੇਸ਼ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ। ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਆਜ਼ਾਦੀ ਦਿਵਸ ਨਾਲ ਸਬੰਧਤ ਹਰ ਅਪਡੇਟ ਲਈ ਪੇਜ ਨੂੰ ਰਿਫ੍ਰੈਸ਼ ਕਰਦੇ ਰਹੋ...
India Independence Day Celebration 2025 Punjab LIVE: ਪੂਰਾ ਦੇਸ਼ ਅੱਜ 79ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾ ਰਿਹਾ ਹੈ। ਸੀਐਮ ਭਗਵੰਤ ਮਾਨ ਅੱਜ ਫਰੀਦਕੋਟ ‘ਚ ਤਿਰੰਗਾ ਲਹਿਰਾਉਣਗੇ। ਆਜ਼ਾਦੀ ਦਿਹਾੜੇ ਦੇ ਜਸ਼ਨਾਂ ਨੂੰ ਸ਼ਾਨਦਾਰ ਬਣਾਉਣ ਲਈ ਵਿਸ਼ੇਸ਼ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ। ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਆਜ਼ਾਦੀ ਦਿਵਸ ਨਾਲ ਸਬੰਧਤ ਹਰ ਅਪਡੇਟ ਲਈ ਪੇਜ ਨੂੰ ਰਿਫ੍ਰੈਸ਼ ਕਰਦੇ ਰਹੋ…
LIVE NEWS & UPDATES
-
ਨਸ਼ਿਆਂ ਨਾਲ ਨਜਿੱਠਣ ਲਈ ਸਕੂਲਾਂ ‘ਚ ਪਾਠਕ੍ਰਮ ਸ਼ੁਰੂ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ‘ਚ ਕੈਂਪਸ ਮੈਨੇਜਰ ਨਿਯੁਕਤ ਕੀਤੇ ਗਏ ਹਨ ਤਾਂ ਜੋ ਅਧਿਆਪਕ ਪੜ੍ਹਾਉਣ ਦਾ ਕੰਮ ਕਰ ਸਕਣ। ਸਰਕਾਰੀ ਸਕੂਲਾਂ ‘ਚ ਨਸ਼ਿਆਂ ਵਿਰੁੱਧ ਸਿਲੇਬਸ ਸ਼ੁਰੂ ਕੀਤਾ ਗਿਆ ਹੈ। ਅੱਠ ਲੱਖ ਨੌਜਵਾਨਾਂ ਨੂੰ ਇਹ ਸਿਲੇਬਸ ਪੜ੍ਹਾਇਆ ਜਾਵੇਗਾ। ਨਸ਼ਿਆਂ ਤੋਂ ਬਚਣ ਦੇ ਤਰੀਕੇ ਬਾਰੇ ਸਿਖਲਾਈ ਦਿੱਤੀ ਜਾਵੇਗੀ।
-
ਪੰਜਾਬ ਨੂੰ ਨੰਬਰ ਇੱਕ ਬਣਾਏ ਬਿਨਾਂ ਦੇਸ਼ ਨੰਬਰ ਇੱਕ ਨਹੀਂ ਬਣ ਸਕਦਾ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਨੰਬਰ ਇੱਕ ਬਣਾਏ ਬਿਨਾਂ ਦੇਸ਼ ਨੰਬਰ ਇੱਕ ਨਹੀਂ ਬਣ ਸਕਦਾ। ਪੰਜਾਬੀ ਹਰ ਕੁਰਬਾਨੀ ਲਈ ਤਿਆਰ ਹਨ – ਭਾਵੇਂ ਉਹ ਅਨਾਜ ਪੈਦਾ ਕਰਨ ਦਾ ਹੋਵੇ, ਸਰਹੱਦ ‘ਤੇ ਜ਼ਿੰਮੇਵਾਰੀ ਸੰਭਾਲਣ ਦਾ ਹੋਵੇ ਜਾਂ ਖੇਡਾਂ ਵਿੱਚ ਤਰੱਕੀ ਕਰਨ ਦਾ ਹੋਵੇ। ਪੰਜਾਬ ਦੀ ਚਮਕ ਨੂੰ ਫਿੱਕਾ ਨਹੀਂ ਪੈਣ ਦੇਣਾ ਚਾਹੀਦਾ। ਇਸਦੀ ਤਰੱਕੀ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ।
-
ਇੱਕ ਕਿਲੋ ਹੈਰੋਇਨ ਫੜਨ ‘ਤੇ 1.20 ਲੱਖ ਰੁਪਏ ਦਾ ਇਨਾਮ
ਨਸ਼ਾ ਤਸਕਰੀ ਨਾਲ ਸਬੰਧਤ NDPS ਮਾਮਲਿਆਂ ‘ਚ ਹੁਣ ਇੱਕ ਨਵੀਂ ਰਿਵਾਰਡ (ਇਨਾਮ) ਨੀਤੀ ਲਾਗੂ ਕੀਤੀ ਜਾ ਰਹੀ ਹੈ। ਇਸ ਤਹਿਤ ਇੱਕ ਕਿਲੋ ਤੋਂ ਵੱਧ ਹੈਰੋਇਨ ਫੜਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ 1.20 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
-
ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਟੀਲ ਪਲਾਂਟ ਲੁਧਿਆਣਾ ‘ਚ ਲੱਗ ਰਿਹਾ: ਸੀਐਮ ਮਾਨ
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਟਾਟਾ ਸਟੀਲ ਵਰਗੀਆਂ ਬਹੁੱਤ ਵੱਡੀਆਂ-ਵੱਡੀਆਂ ਕੰਪਨੀਆਂ ਆਪਣਾ, ਦੇਸ਼ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਲੁਧਿਆਣਾ ‘ਚ ਲਗਾ ਰਹੇ ਹਨ। ਇਹ ਪਲਾਂਟ ਜਮਸ਼ੇਦਪੁਰ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਪਲਾਂਟ ਹੋਵੇਗਾ।
-
ਤਹਿਸੀਲਾਂ ਤੋਂ ਭ੍ਰਿਸ਼ਟਾਚਾਰ ਖ਼ਤਮ ਕੀਤਾ, ਆਨਲਾਈਨ ਹੋ ਰਹੇ ਕੰਮ
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਤਹਿਸੀਲਾਂ ਤੋਂ ਭ੍ਰਿਸ਼ਟਾਚਾਰ ਖ਼ਤਮ ਕਰ ਰਹੇ ਹਾਂ। ਸਾਰਾ ਕੰਮ ਆਨਲਾਈਨ ਕੀਤਾ ਜਾ ਰਿਹਾ ਹੈ, ਰਜਿਸਟਰੀ ਘਰ ਬੈਠ ਕੇ ਲਿੱਖ ਸਕਦੇ ਹੋ। ਸੇਵਾ ਕੇਂਦਰ ਜਾ ਕੇ ਤੁਸੀਂ ਕੰਮ ਕਰਵਾ ਸਕਦੇ ਹੋ। ਫਰਦ ਤੇ ਇੰਤਕਾਲ ਆਨਲਾਈਨ ਹੋ ਰਿਹਾ ਹੈ। ਤੁਹਾਨੂੰ ਸੈਡਿਊਲਡ ਟਾਈਮ ਮਿਲ ਜਾਂਦਾ ਹੈ, ਉਸ ਟਾਈਮ ਜਾ ਕੇ ਤੁਸੀਂ ਕੰਮ ਕਰਵਾ ਸਕਦੇ ਹੋ। ਪਹਿਲਾਂ ਤਹਿਸੀਲਾਂ ‘ਚ ਜਾਣ ਤੋਂ ਡਰ ਲੱਗਦਾ ਹੁੰਦਾ ਸੀ।
-
90 ਫ਼ੀਸਦੀ ਪੰਜਾਬ ਨੂੰ ਬਿਜਲੀ ਦਾ ਬਿੱਲ ਨਹੀਂ ਆ ਰਿਹਾ: ਸੀਐਮ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਨੇ 300 ਯੂਨਿਟ ਪ੍ਰਤੀ ਮਹੀਨੇ ਮੁਆਫ਼ ਕੀਤੀ ਹੈ, ਇਸ ਨਾਲ ਲਗਭਗ 90 ਫ਼ੀਸਦੀ ਪੰਜਾਬ ਦੇ ਘਰਾਂ ਬਿਜਲੀ ਦਾ ਬਿੱਲ ਨਹੀਂ ਆ ਰਿਹਾ। ਖੇਤਾਂ ਦੀ ਬਿਜਲੀ ਵੀ ਪਹਿਲਾਂ 8 ਘੰਟੇ ਮਿਲਦੀ ਸੀ, ਉਹ ਵੀ ਟੁੱਟਵੀਂ ਬਿਜਲੀ ਮਿਲਦੀ ਸੀ। ਹੁਣ ਬਿਜਲੀ ਦਿਨ ਦੇ ਟਾਈਮ ਮਿਲਦੀ ਹੈ, 10 ਘੰਟੇ-11 ਘੰਟੇ, ਜਿਸ ਵੇਲੇ ਮਰਜ਼ੀ ਜਾਓ ਮੋਟਰ ਚਲਾ ਲਓ।
-
55,000 ਨੌਜਵਾਨਾਂ ਨੂੰ ਬਿਨਾਂ ਰਿਸ਼ਵਤ ਤੇ ਸਿਫ਼ਾਰਿਸ਼ ਤੋਂ ਨੌਕਰੀਆਂ ਮਿਲੀਆਂ: ਸੀਐਮ ਮਾਨ
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ 55,000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆ। ਉਨ੍ਹਾਂ ਨੂੰ ਇਹ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਤੇ ਸਿਫ਼ਾਰਿਸ਼ ਤੋਂ ਦਿੱਤੀਆਂ ਗਈਆਂ।
-
ਪੰਜਾਬ ਦੀ ਧਰਤੀ ਨੇ ਮਹਾਨ ਯੋਧਿਆਂ ਨੂੰ ਜਨਮ ਦਿੱਤਾ, ਮਹਾਨ ਕੁਰਬਾਨੀਆਂ ਸਦਕਾ ਦੇਸ਼ ਆਜ਼ਾਦ ਹੋਇਆ: ਸੀਐਮ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਮੌਕੇ ‘ਤੇ ਸੰਬੋਧਨ ਕਰਦੇ ਹੋਏ ਪੰਜਾਬ ਦੀ ਧਰਤੀ ਨੇ ਸਰਦਾਰ ਭਗਤ ਸਿੰਘ, ਉੱਧਮ ਸਿੰਘ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਸੁਖਦੇਵ, ਮਦਨ ਲਾਲ ਢਿੰਗਰਾ, ਗਦਰੀ ਬਾਬੇ ਤੇ ਹੋਰ ਬਹੁੱਤ ਮਹਾਨ ਯੋਧਿਆਂ ਨੂੰ ਜਨਮ ਦਿੱਤਾ। ਮਹਾਨ ਕੁਰਬਾਨੀਆਂ ਸਦਕਾ ਪੰਜਾਬ ਆਜ਼ਾਦ ਹੋਇਆ।
-
ਸੀਐਮ ਮਾਨ ਨੇ ਫਰੀਦਕੋਟ ‘ਚ ਲਹਿਰਾਇਆ ਤਿਰੰਗਾ, ਪੰਜਾਬ ਵਾਸੀਆਂ ਨੂੰ ਕਰ ਰਹੇ ਸੰਬੋਧਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਪੱਧਰੀ ਪ੍ਰੋਗਰਾਮ ਦੌਰਾਨ ਫਰੀਦਕੋਟ ‘ਚ ਤਿਰੰਗਾ ਲਹਿਰਾਇਆ। ਉਹ ਪੰਜਾਬ ਵਾਸੀਆਂ ਨੂੰ ਸੰਬੋਧਨ ਕਰਨਗੇ।
-
ਫਰੀਦਕੋਟ ‘ਚ 2,000 ਪੁਲਿਸ ਕਰਮਚਾਰੀ ਤੈਨਾਤ, ਡਰੋਨ ਨਾਲ ਰੱਖੀ ਜਾ ਰਹੀ ਨਜ਼ਰ
ਸੀਐਮ ਭਗਵੰਤ ਮਾਨ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਝੰਡਾ ਲਹਿਰਾਉਣਗੇ। ਇਸ ਪ੍ਰੋਗਰਾਮ ‘ਚ ਲਗਭਗ 2,000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਪੂਰੇ ਸਥਾਨ ਦੀ ਸੀਸੀਟੀਵੀ ਤੇ ਡਰੋਨ ਕੈਮਰਿਆਂ ਨਾਲ ਵੀ ਨਿਗਰਾਨੀ ਕੀਤੀ ਜਾਵੇਗੀ।
-
ਮੰਤਰੀਆਂ ਨੂੰ ਮਿਲੀ ਜ਼ਿਲ੍ਹਾਵਾਰ ਜ਼ਿੰਮੇਵਾਰੀ, ਆਜ਼ਾਦੀ ਦਿਹਾੜੇ ਸਮਾਰੋਹ ‘ਚ ਲੈਣਗੇ ਹਿੱਸਾ
ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਾਵਾ ਫਿਰੋਜ਼ਪੁਰ ਵਿੱਚ ਤਿਰੰਗਾ ਲਹਿਰਾਉਣਗੇ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਫਾਜ਼ਿਲਕਾ ਵਿੱਚ ਤਿਰੰਗਾ ਲਹਿਰਾਉਣਗੇ। ਕੈਬਨਿਟ ਮੰਤਰੀ ਹਰਪਾਲ ਚੀਮਾ ਰੂਪਨਗਰ ਵਿੱਚ, ਅਮਨ ਅਰੋੜਾ ਲੁਧਿਆਣਾ ਵਿੱਚ ਅਤੇ ਡਾ ਬਲਜੀਤ ਕੌਰ ਸ਼ਹੀਦ ਭਗਤ ਸਿੰਘ ਨਗਰ ਵਿੱਚ ਝੰਡਾ ਲਹਿਰਾਉਣਗੇ। ਮੰਤਰੀ ਸੰਜੀਵ ਅਰੋੜਾ ਸੰਗਰੂਰ ਵਿੱਚ 15 ਅਗਸਤ ਦੇ ਪ੍ਰੋਗਰਾਮ ਵਿੱਚ, ਡਾ ਬਲਬੀਰ ਸਿੰਘ ਅੰਮ੍ਰਿਤਸਰ ਵਿੱਚ, ਹਰਦੀਪ ਸਿੰਘ ਮੁੰਡੀਆ ਗੁਰਦਾਸਪੁਰ ਵਿੱਚ ਅਤੇ ਲਾਲ ਚੰਦ ਕਟਾਰੂਚੱਕ ਤਰਨਤਾਰਨ ਵਿੱਚ ਸ਼ਾਮਲ ਹੋਣਗੇ।
-
ਆਜ਼ਾਦੀ ਦਿਹਾੜੇ ਮੌਕੇ ਫਰੀਦਕੋਟ ਚ ਤਿਰੰਗਾ ਲਹਿਰਾਉਣਗੇ ਸੀਐਮ ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਰੀਦਕੋਟ ਦੇ ਨਹਿਰੂ ਸਟੇਡੀਅਮ ‘ਚ ਆਜ਼ਾਦੀ ਦਿਹਾੜੇ ‘ਤੇ ਹੋਣ ਵਾਲੇ ਰਾਜ ਪੱਧਰੀ ਸਮਾਗਮ ‘ਚ ਤਿਰੰਗਾ ਲਹਿਰਾਉਣਗੇ।