ਫਰੀਦਕੋਟ। ਜ਼ਿਲ੍ਹੇ ਦੀ ਦੀ ਕੇਂਦਰੀ
ਮਾਡਰਨ ਜੇਲ੍ਹ (Modern jail) ਦੇ ਵੱਖ ਵੱਖ ਬਲਾਕਾਂ ਦੀਆਂ ਵੱਖ ਵੱਖ ਬੈਰਕਾਂ ਵਿਚ ਚਲਾਏ ਗਏ ਤਲਾਸੀ ਅਭਿਆਨ ਦੌਰਾਨ 13 ਮੋਬਾਇਲ ਫੋਨ, ਮੋਬਾਇਲ ਫੋਨ ਦੇ ਚਾਰਜਰ, ਡਾਟਾ ਕੇਬਲਾਂ, ਸਿਮ ਕਾਰਡ ਅਤੇ ਜਰਦੇ ਦੀਆਂ ਪੁੜੀਆਂ ਬ੍ਰਾਮਦ ਹੋਈਆਂ ਹਨ ਜਿਸ ਸੰਬੰਧੀ ਫਰੀਦਕੋਟ ਪੁਲਿਸ ਵੱਲੋਂ ਜੇਲ੍ਹ ਪ੍ਰਸ਼ਾਸਨ ਦੀ ਸਿਕਾਇਤ ਤੇ 5 ਹਵਾਲਾਤੀਆਂ, 1ਕੈਦੀ ਅਤੇ ਕੁਝ ਅਣਪਛਾਤਿਆ ਤੇ ਮੁੱਕਦਮਾਂ ਦਰਜ ਕੀਤਾ ਗਿਆ ਹੈ।
ਨਾਮਜ਼ਦ ਮੁਲਜ਼ਮਾਂ ਤੋਂ ਕੀਤੀ ਜਾਵੇਗੀ ਪੁੱਛਗਿੱਛ
ਥਾਣਾ ਸਿਟੀ
ਫਰੀਦਕੋਟ (Faridkot) ਦੇ ਮੁੱਖ ਅਫਸਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਜੇਲ੍ਹ ਵਿੱਚ ਤਲਾਸ਼ੀ ਅਭਿਆਨ ਚਲਾਇਆ ਤਾਂ ਜੇਲ੍ਹ ਅੰਦਰੋਂ ਕੈਦੀਆਂ ਅਤੇ ਹਵਾਲਾਤੀਆਂ ਤੋਂ ਕਰੀਬ 13 ਮੋਬਾਇਲ ਬਰਾਮਦ ਹੋਏ। ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲੇ ਵਿੱਚ ਨਾਮਜਦ ਦੋਸੀਆਂ ਨੂੰ ਜਲਦ ਹੀ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਖਤੀ ਨਾਲ ਪੁੱਛਗਿੱਛ ਵਿੱਚ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ